ਸ਼ਹਿਜ਼ਾਦੀ ਡਾਇਨਾ ਦੇ ਸਾਬਕਾ ਪ੍ਰੇਮੀ ਦੀ ਫਰਾਂਸ ’ਚ ਕੈਂਸਰ ਨਾਲ ਮੌਤ

09/14/2018 9:11:33 AM

ਪੈਰਿਸ(ਏਜੰਸੀ)- ਸ਼ਹਿਜ਼ਾਦੀ ਡਾਇਨਾ ਦੇ ਆਸ਼ਿਕਾਂ ਦੀ ਇਕ ਲੰਬੀ ਸੂਚੀ ਸੀ, ਜਿਨ੍ਹਾਂ ਵਿਚੋਂ ਉਸ ਦਾ ਸਾਬਕਾ ਆਸ਼ਿਕ ਓਲੀਵਰ ਹੁਣੇ ਜਿਹੇ ਫਰਾਂਸ ਵਿਚ ਕੈਂਸਰ ਦੀ ਬੀਮਾਰੀ ਉਪਰੰਤ 73ਵਰ੍ਹੇ ਉਮਰ ਭੋਗ ਕੇ ਚਲ ਵਸਿਆ ਹੈ। ਉਹ ਬਹੁਤ ਸੁੰਦਰ, ਸ਼ਾਦੀਸ਼ੁਦਾ ਅਤੇ ਇਕ ਆਰਟ ਡੀਲਰ ਸੀ, ਜੋ ਕਿ ਡਾਇਨਾ ਤੋਂ 16 ਸਾਲ ਵੱਡਾ ਸੀ ਤੇ ਪ੍ਰਿੰਸ ਚਾਰਲਸ ਦਾ ਇਕ ਨੇੜਲਾ ਦੋਸਤ ਸੀ। ਡਾਇਨਾ ਅਤੇ ਓਲੀਵਰ ਵਿਚਕਾਰ 1990 ਤੋਂ  ਪਹਿਲਾਂ ਰੋਮਾਂਸ ਆਰੰਭ ਹੋਇਆ ਸੀ ਭਾਵੇਂ ਕਿ ਉਸ ਨੇ ਜਨਤਕ ਤੌਰ ’ਤੇ ਡਾਇਨਾ ਨਾਲ ਆਪਣੇ ਅਫੇਅਰ ਦਾ ਕਦੇ ਵੀ ਪ੍ਰਗਟਾਵਾ ਨਹੀਂ ਸੀ ਕੀਤਾ। ਡਾਇਨਾ ਦੇ ਆਸ਼ਿਕਾਂ ਦੀ ਸੂਚੀ ਵਿਚ ਜੇਮਸ ਹੈਵਿਟ, ਜੇਮਸ ਗਿਲਬੀ, ਵਿਲ ਕਾਰਲਿੰਗ ਤੇ ਡੋਡੀ ਫਾਈਟ ਸ਼ਾਮਲ ਸਨ।

PunjabKesari
ਡਾਇਨਾ ਆਪਣੇ ਆਸ਼ਿਕ ਓਲੀਵਰ ਨੂੰ ਆਪਣੀ ਕਾਰ ਦੀ ਡਿੱਕੀ ਵਿਚ ਬੰਦ ਕਰ ਕੇ ਕਿੰਗਸਟਿੰਨ ਪੈਲੇਸ ਵਿਚ  ਚੋਰੀ-ਛੁਪੇ ਲੈ ਕੇ ਆਈ ਸੀ । ਸੁਰੱਖਿਆ ਸਟਾਫ ਨੇ ਇਕ ਵਾਰ ਓਲੀਵਰ ਨੂੰ ਫੜ ਲਿਆ ਸੀ, ਜਦੋਂ ਉਹ ਇਕ ਦਰੱਖਤ ਦੇ ਪਿੱਛੇ ਲੁਕ ਕੇ ਬੈਠਾ ਹੋਇਆ ਸੀ ਤੇ ਉਥੋਂ ਚੁੱਪਚਾਪ ਖਿਸਕਣ ਦੀ ਤਾੜ ਵਿਚ ਸੀ ਤੇ ਬਾਅਦ ਵਿਚ ਫਾਇਰ ਅਲਾਰਮ ਦੇ ਵੱਜਣ ਨਾਲ ਉਹ  ਦੌੜ  ਗਿਆ ਸੀ। ਡਾਇਨਾ ਨੇ ਆਪਣੀ ਇਕ ਡਿਪਲੋਮੈਟ ਦੀ ਵਿਧਵਾ ਅਤੇ ਹਮਰਾਜ਼ ਲੇਡੀ ਬਾਊਕਰ ਨੂੰ ਦੱਸਿਆ ਸੀ ਕਿ ਉਹ ਓਲੀਵਰ ਦੇ ਪਿਆਰ ’ਚ ਪਾਗਲ ਹੋਈ ਫਿਰਦੀ ਸੀ। ਓਲੀਵਰ ਤਿੰਨ ਬੱਚਿਆਂ ਦਾ ਬਾਪ ਵੀ ਸੀ ਤੇ ਉਹ ਆਪਣੀ ਪਤਨੀ ਨੂੰ ਵੀ ਨਹੀਂ ਛੱਡਣਾ ਚਾਹੁੰਦਾ ਸੀ। 1994 ਵਿਚ ਓਲੀਵਰ ਨੇ ਰਿਸ਼ਤੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਇਨਾ ਨੇ ਉਸ ਦੇ ਚੈਲਸੀਆ ਹੋਮ ਵਿਚ ਮੂਰਖਤਾ ਭਰੀਆਂ ਟੈਲੀਫੋਨ ਦੀਆਂ ਕਾਲਾਂ ਕਰਕੇ  ਬਖੇੜਾ ਖੜ੍ਹਾ ਕਰ ਦਿੱਤਾ ਸੀ। ਉਸ ਦੀ ਪਤਨੀ  ਦੇ ਜ਼ੋਰ ਦੇਣ ’ਤੇ ਜਦੋਂ ਓਲੀਵਰ ਨੇ ਪੁਲਸ ਨਾਲ ਸੰਪਰਕ ਕੀਤਾ ਤਾਂ  ਕੋਈ 300 ਟੈਲੀਫੋਨ ਕਾਲਜ਼ ਕੀਤੀਆਂ ਦਾ ਪਤਾ ਚੱਲਿਆ ਸੀ। ਦੋਵਾਂ ਦੇ ਪਿਆਰ ਸਬੰਧੀ ਇਕ ਲੇਡੀ ਕੈਂਪਬੇਲ  ਨੇ ਦਾਅਵਾ ਕੀਤਾ ਸੀ ਕਿ ਡਾਇਨਾ ਬੜੀ ਹੀ ਚਿੰਤਾ ਵਿਚ ਡੁੱਬ ਗਈ ਸੀ।


Related News