ਅੱਜ ਦਾ ਰਾਸ਼ੀਫਲ : ਜਾਣੋ ਕੀ ਕਹਿੰਦੇ ਨੇ ਤੁਹਾਡੀ ਕਿਸਮਤ ਦੇ ਸਿਤਾਰੇ

9/13/2018 7:29:41 AM

ਮੇਖ- ਸਿਤਾਰਾ ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ, ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਦੇ ਪ੍ਰਤੀ ਖਿੱਚ ’ਚ ਵਾਧਾ ਆਪ ਨੂੰ ਕਿਸੇ ਸਮੇਂ ਮੁਸ਼ਕਲ ’ਚ ਨਾ ਪਾ ਦੇਵੇ।
ਬ੍ਰਿਖ- ਸ਼ਤਰੂ ਨੂੰ ਨਾ ਤੇ ਕਮਜ਼ੋਰ ਸਮਝੋ ਅਤੇ ਨਾ ਹੀ ਕਿਸੇ ਤਰ੍ਹਾਂ ਉਸ ਦੀ ਅਣਦੇਖੀ ਕਰੋ ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰਨ ਜਾਂ ਲੱਤ ਖਿੱਚਣ ਤੋਂ ਬਾਜ਼ ਨਾ ਆਵੇਗਾ।
ਮਿਥੁਨ- ਸੰਤਾਨ ਦਾ ਸਹਿਯੋਗੀ ਅਤੇ ਸੁਪੋਰਟਿਵ ਰੁਖ ਆਪ ਦੀ ਕਿਸੇ ਸਮੱਸਿਅਾ ਨੂੰ ਸੁਲਝਾਉਣ ’ਚ ਮਦਦਗਾਰ ਸਿੱਧ ਹੋਵੇਗਾ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ।
ਕਰਕ- ਕਿਸੇ ਅਦਾਲਤੀ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਵੱਡੇ ਲੋਕ ਸੱਜਣ-ਸਾਥੀ ਆਪ ਦੀ ਗੱਲ ਧਿਅਾਨ ਨਾਲ ਸੁਣਨਗੇ।
ਸਿੰਘ- ਮਿੱਤਰ, ਸੱਜਣ ਸਾਥੀ ਆਪ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ, ਕੰਮਕਾਜੀ ਸਾਥੀ, ਆਪ ਦੀ ਗੱਲ, ਸੁਝਾਅ ਨੂੰ ਮਹੱਤਵ ਦੇਣਗੇ।
ਕੰਨਿਆ- ਸਿਤਾਰਾ ਧਨ ਲਾਭ ਲਈ ਚੰਗਾ, ਸੈਰ-ਸਪਾਟਾ, ਅਧਿਆਪਨ, ਕੰਸਲਟੈਂਸੀ, ਡੈਕੋਰੇਸ਼ਨ, ਇਲੈਕਟ੍ਰੋਨਿਕਸ ਦਾ ਕੰਮ ਕਰਨ ਵਾਲਿਅਾਂ ਨੂੰ ਚੰਗਾ ਲਾਭ ਮਿਲੇਗਾ।
ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾ ’ਚ ਸਫਲਤਾ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਅੈਕਸਪੋਜ਼ਰ ਤੋਂ ਬਚਾਅ ਰੱਖੋ।
ਬ੍ਰਿਸ਼ਚਕ- ਉਲਝਣਾਂ, ਝਗੜਿਅਾਂ ਤੋਂ ਬਚਾਅ ਰੱਖੋ ਕਿਉਂਕਿ ਪੂਰਾ ਬਚਾਅ ਰੱਖਣ ਦੇ ਬਾਵਜੂਦ ਵੀ ਕੋਈ ਨਾ ਕੋਈ ਝਮੇਲਾ ਜਾਗਦਾ ਰਹੇਗਾ, ਖਰਚ ਵਧਣਗੇ।
ਧਨ- ਸਿਤਾਰਾ ਕਾਰੋਬਾਰ ਲਈ ਲਾਭ ਵਾਲਾ ਯਤਨ ਕਰਨ ’ਤੇ ਕਿਸੇ ਉਲਝੇ ਰੁਕੇ ਕੰਮ ’ਚੋਂ ਕੋਈ ਪੇਚੀਦਗੀ ਹਟੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਮਕਰ-ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵਲ, ਅਫਸਰਾਂ ਦੇ ਨਰਮ ਅਤੇ ਹਮਦਰਦਾਨਾ ਰੁਖ ਕਰਕੇ ਕੋਈ ਪੇਚੀਦਗੀ ਅਾਸਾਨ ਬਣ ਸਕਦੀ ਹੈ।
ਕੁੰਭ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।
ਮੀਨ-ਸਿਤਾਰਾ ਸਿਹਤ ਲਈ ਕਮਜ਼ੋਰ, ਮਨ ਵੀ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਜਿਹਾ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਦਿਸ਼ਾ ਸ਼ੂਲ
ਦੱਖਣ ਅਤੇ ਅਾਗਨੇਯ ਦਿਸ਼ਾ ਦੀ ਯਾਤਰਾ ਨਾ ਕਰਨੀ ਠੀਕ ਰਹੇਗੀ।
ਸਪੈਸ਼ਲ ਦਿਵਸ
ਸ਼੍ਰੀ ਸਿੱਧੀ ਵਿਨਾਯਕ ਚੌਥ ਵਰਤ, ਸ਼੍ਰੀ ਗਣੇਸ਼ ਉਤਸਵ (ਮੰਡੀ, ਊਨਾ, ਹਿਮਾਚਲ) ਸ਼ੁਰੂ। ਸ਼੍ਰੀ ਗਣੇਸ਼ ਚੌਥ ਦਾ ਵਰਤ। ‘ਓਮ ਗਂ ਗਣਪਤਯੇ ਨਮੈਅ’ ਦਾ ਪਾਠ ਕੀਤਾ ਜਾ ਸਕਦਾ ਹੈ।