ਸਾਬਕਾ ਜਾਸੂਸ ''ਤੇ ਹਮਲੇ ਦੇ ਮਾਮਲੇ ''ਚ ਵਹਿਮ ਅਤੇ ਝੂਠ ਫੈਲਾ ਰਿਹੈ ਰੂਸ : ਬ੍ਰਿਟੇਨ

09/13/2018 12:16:06 AM

ਲੰਡਨ—ਬ੍ਰਿਟੇਨ ਨੇ ਬੁੱਧਵਾਰ ਨੂੰ ਰੂਸ 'ਤੇ 'ਵਹਿਮ ਅਤੇ ਝੂਠ' ਫੈਲਾਉਣ ਦਾ ਦੋਸ਼ ਲਗਾਇਆ। ਇਹ ਦੋਸ਼ ਤਦ ਲਗਾਇਆ ਗਿਆ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ ਨੂੰ ਨਰਵ ਏਜੇਂਟ ਨਾਲ ਜ਼ਹਿਰ ਦੇਣ ਦੇ ਮਾਮਲੇ 'ਚ ਸ਼ੱਕੀ ਦੋ ਲੋਕ ਫੌਜ ਦੇ ਖੁਫੀਆਂ ਅਧਿਕਾਰੀ ਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੇਰੀਜਾ ਮੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਵਾਰ-ਵਾਰ ਰੂਸ ਨੂੰ ਕਿਹਾ ਹੈ ਕਿ ਮਾਰਚ 'ਚ ਸੈਲਿਸਬਰੀ 'ਚ ਜੋ ਕੁਝ ਹੋਇਆ, ਉਹ ਉਸ ਦੀ ਜ਼ਿੰਮੇਦਾਰੀ ਲਵੇ ਅਤੇ ਉਸ ਨੇ ਹਮੇਸ਼ਾ ਆਪਣੇ ਜਵਾਬ ਨਾਲ ਵਹਿਮ ਅਤੇ ਝੂਠ ਫੈਲਾਇਆ ਹੈ। ਸਕ੍ਰਿਪਲ ਅਤੇ ਉਸ ਦੀ ਬੇਟੀ ਯੂਲੀਆ ਦੇ ਕਤਲ ਦੀ ਕੋਸ਼ਿਸ਼ ਦੇ ਸ਼ੱਕ 'ਚ ਬ੍ਰਿਟੇਨ ਨੇ ਪਿਛਲੇ ਹਫਤੇ ਐਲੇਕਜੇਂਡਰ ਪੇਟ੍ਰੋਵ ਅਤੇ ਰੂਸਲਾਨ ਬੋਸ਼ਿਰੋਵ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਸਕ੍ਰਿਪਲ ਅਤੇ ਉਸ ਦੀ ਬੇਟੀ 'ਤੇ ਹਮਲੇ ਦੀ ਮਨਜ਼ੂਰੀ ਕ੍ਰੇਮਲਿਨ ਨੇ ਦਿੱਤੀ ਸੀ। ਹਾਲਾਂਕਿ ਰੂਸੀ ਸਰਕਾਰ ਨੇ ਇਸ ਦੋਸ਼ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਟੇਰੀਜਾ ਮੇ ਦੇ ਬੁਲਾਰੇ ਨੇ ਕਿਹਾ ਕਿ ਉਹ ਲੋਕ ਰੂਸੀ ਫੌਜ ਖੁਫੀਆ ਸੇਵਾ 'ਜੀ.ਆਰ.ਯੂ.' ਦੇ ਅਧਿਕਾਰੀ ਹਨ ਜਿਨ੍ਹਾਂ ਨੇ ਸਾਡੇ ਦੇਸ਼ ਦੀਆਂ ਸੜਕਾਂ 'ਤੇ ਕਈ ਜ਼ਹਿਰੀਲੇ ਅਤੇ ਗੈਰ-ਕਾਨੂੰਨੀ ਰਸਾਇਣਿਕ ਹਥਿਆਰਾਂ ਦਾ ਇਸਤੇਮਾਲ ਕੀਤਾ।


Related News