ਆਸਟਰੇਲੀਆ 'ਚ ਸਕੂਲੀ ਲੜਕੀ ਨੇ ਕੀਤਾ ਰਾਸ਼ਟਰੀ ਗੀਤ ਦਾ ਵਿਰੋਧ

09/12/2018 11:31:33 PM

ਸਿਡਨੀ— ਆਸਟਰੇਲੀਆ 'ਚ 9 ਸਾਲ ਦੀ ਇਕ ਸਕੂਲੀ ਲੜਕੀ ਨੇ ਰਾਸ਼ਟਰੀ ਗੀਤ ਦੌਰਾਨ ਖੜ੍ਹੇ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਨੂੰ ਲੈ ਕੇ ਦੇਸ਼ 'ਚ ਬਹਿਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਕਥਿਤ ਸੰਸਥਾਗਤ ਨਸਲਵਾਦ ਦਾ ਵਿਰੋਧ ਕਰਨ ਲਈ ਇਹ ਕਦਮ ਚੁੱਕਿਆ। ਵਿਦਿਆਰਥਣ ਹਾਰਪਰ ਨੇਲਸਨ ਪਿਛਲੇ ਹਫਤੇ ਆਪਣੀ ਜਮਾਤ 'ਚ ਰਾਸ਼ਟਰੀ ਗੀਤ ਦੌਰਾਨ ਨਹੀਂ ਖੜ੍ਹੀ ਹੋਈ ਸੀ। ਉਸ ਦਾ ਦੋਸ਼ ਹੈ ਕਿ 'ਐਡਵਾਂਸ ਆਸਟਰੇਲੀਆ ਫੇਅਰ' ਦੇਸ਼ ਦੇ ਮੂਲ ਲੋਕਾਂ ਨੂੰ ਨਜ਼ਰਅੰਦਾਜ ਕਰਦਾ ਹੈ।
Harper with her parents Mark Nielsen and Yvette Miller. Picture: Annette Dew


Related News