ਆਸਟ੍ਰੇਲੀਆ : ਮੈਲਬੌਰਨ ''ਚ ਹੋਈ ਗੋਲੀਬਾਰੀ, ਔਰਤ ਗੰਭੀਰ ਜ਼ਖਮੀ

09/12/2018 5:37:18 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਬੁੱਧਵਾਰ ਦੀ ਸ਼ਾਮ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਕਾਰਨ 44 ਸਾਲਾ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਐਮਰਜੈਂਸੀ ਸਰਵਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਚਮੰਡ ਦੇ ਲਿਡਸ ਸਟਰੀਟ 'ਚੋਂ ਔਰਤ ਨੇ ਟ੍ਰਿਪਲ ਜ਼ੀਰੋ ਤੋਂ ਫੋਨ ਕੀਤਾ ਸੀ ਕਿ ਇੱਥੇ ਗੋਲੀਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਔਰਤ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ, ਉਸ ਦੀ ਲੱਤ 'ਤੇ ਗੋਲੀ ਲੱਗੀ ਸੀ। 

PunjabKesari

ਪੁਲਸ ਨੇ ਦੱਸਿਆ ਕਿ ਗੰਭੀਰ ਜ਼ਖਮੀ ਹਾਲਤ 'ਚ ਔਰਤ ਨੂੰ ਐਲਫਰਡ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਸ ਦੇ ਜਾਸੂਸਾਂ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਅਪਰਾਧੀ ਕੌਣ ਸੀ ਅਤੇ ਇਸ ਹਮਲੇ ਦੇ ਪਿੱਛੇ ਉਨ੍ਹਾਂ ਦਾ ਇਰਾਦਾ ਕੀ ਸੀ। ਓਧਰ ਵਿਕਟੋਰੀਆ ਪੁਲਸ ਇੰਸਪੈਕਟਰ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਸ ਤਰ੍ਹਾਂ ਦੀ ਘਟਨਾ ਇਲਾਕੇ ਵਿਚ ਵਾਪਰ ਸਕਦੀ ਹੈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਤੱਕ ਅਪਰਾਧੀ ਫੜਿਆ ਨਹੀਂ ਜਾਂਦਾ, ਸਾਡੇ ਵਲੋਂ ਜਾਂਚ ਜਾਰੀ ਹੈ।


Related News