ਦਫਤਰਾਂ ਵਿਚ ਮੌਜਾਂ ਮਾਣ ਰਹੇ ਪੁਲਸ ਮੁਲਾਜ਼ਮਾਂ

09/12/2018 4:45:17 PM

ਪਿਛਲੇ ਦਿਨੀਂ ਵੱਖ-ਵੱਖ ਅਖਬਾਰਾਂ ਵਿਚ 'ਪੁਲੀਸ ਦੀ ਨਫਰੀ ਪੂਰੀ ਕੀਤੀ ਜਾਵੇ' ਸਿਰਲੇਖ ਹੇਠ ਲੇਖ ਛਪਿਆ ਸੀ, ਜਿਸ ਨੂੰ ਪੜ੍ਹਕੇ ਮੈਨੂੰ ਕਾਫੀ ਪੁਲੀਸ ਮੁਲਾਜ਼ਮਾਂ ਲੁਧਿਆਣਾ,ਦੋਰਾਹਾ,ਪਟਿਆਲਾ ਆਦਿ ਤੋਂ ਫੋਨ ਕਾਲ ਆਏ, ਜਿੰਨ੍ਹਾਂ ਨੇ ਪੁਲਸ ਨਫਰੀ ਬਾਰੇ ਆਪਣੇ-ਆਪਣੇ ਵਿਚਾਰ ਦਿੱਤੇ ਅਤੇ ਨਾਲ ਹੀ ਲੁਕੇ ਹੋਏ ਆਪਣੇ ਮਹਿਕਮੇ ਦੇ ਸਾਥੀਆਂ ਬਾਰੇ ਜਾਣਕਾਰੀ ਦਿੱਤੀ। ਇਕ ਪੁਲਸ ਮੁਲਾਜਮ ਨੇ ਕਿਹਾ ਕਿ ਸਾਡੇ ਨਾਲ ਦੇ ਪੁਲਸ ਮੁਲਾਜ਼ਮ ਜਿੰਨ੍ਹਾਂ ਦੀ ਗਿਣਤੀ ਪੰਜਾਬ ਵਿਚ ਦੱਸ ਹਜ਼ਾਰ ਤੋਂ ਉਪਰ ਹੈ,ਉਹ ਐਸ.ਐਸ.ਪੀ. ਦਫਤਰਾਂ ਅਤੇ ਹੈੱਡਕੁਆਟਰਾਂ ਵਿਚ ਆਪਣੀਆਂ ਡਿਊਟੀਆਂ ਲਵਾਈ ਬੈਠੇ ਹਨ ਜਿਹੜੇ ਸਿਵਲ ਵਰਦੀ ਵਿਚ ਸਵੇਰੇ ਘਰੋਂ 9-10 ਵਜੇ ਦੇ ਕਰੀਬ ਜਾਂਦੇ ਹਨ ਅਤੇ ਏ. ਸੀ.ਦਫਤਰਾਂ ਵਿਚ ਸਮਾਂ ਬਤੀਤ ਕਰਕੇ ਸ਼ਾਮ 5 ਵਜੇ ਆਪਣੇ ਘਰਾਂ ਨੂੰ ਪਰਤ ਆਉਂਦੇ ਹਨ,ਜਿਨ੍ਹਾਂ ਨੂੰ ਕੋਈ ਕੰਮ ਨਹੀਂ।ਉਨ੍ਹਾਂ ਕਿਹਾ ਕਿ ਅਫਸਰ ਬਿਨਾ ਵਜ੍ਹਾ ਭਾਈ-ਭਤੀਜਾਵਾਦ ਦੀ ਨੀਤੀ ਅਪਣਾ ਕੇ ਆਪਣੇ ਕੋਲ ਬੈਠਾਈ ਬੈਠੈ ਹਨ, ਜਿਹੜੇ ਆਪਣੀਆਂ ਤਨਖਾਹਾਂ ਸੰਬੰਧਿਤ ਥਾਣਿਆਂ ਵਿਚੋਂ ਲੈ ਰਹੇ ਹਨ।ਉਨ੍ਹਾਂ ਨੂੰ ਪੁਲਸ ਜਵਾਨਾਂ ਨੂੰ ਥਾਣਿਆਂ ਵਿਚ ਲਿਆਉਂਦਾ ਜਾਵੇ।ਇਕ ਮੁਲਾਜ਼ਮ ਨੇ ਦੱਸਿਆ ਕਿ ਕੁੱਝ ਮੁਲਾਜ਼ਮ ਆਪਣੀ ਡਿਊਟੀ ਕਚਹਿਰੀਆਂ ਵਿਚ ਨਾਇਬ-ਕੋਟ ਦੇ ਤੌਰ ਤੇ ਲਿਵਾਈ ਬੈਠੈ ਹਨ ਤੇ ਆਪਣੇ-ਆਪ ਨੂੰ ਵਕੀਲ ਕਹਾਉਣ ਲੱਗ ਪੈਂਦੇ ਹਨ, ਜਿਹੜੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਬਦਲੇ ਮੁਦਈ ਤੋਂ ਮੁਜ਼ਰਮਾਂ ਤੋਂ ਅਤੇ ਪੁਲਸ ਮੁਲਾਜ਼ਮਾਂ ਤੋਂ ਦਿਹਾੜੀ ਬਣਾ ਕੇ ਸ਼ਾਮ ਨੂੰ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਹਨ,ਉਨ੍ਹਾਂ ਨੂੰ ਵੀ ਇਕ ਸਾਲ ਤੋਂ ਜ਼ਿਆਦਾ ਨਾਇਬ-ਕੋਟ ਨਾ ਲਾਇਆ ਜਾਵੇ ਅਤੇ ਬਦਲੀਆਂ ਕਰਕੇ ਸੰਬੰਧਿਤ ਥਾਣਿਆਂ ਵਿਚ ਡਿਊਟੀ 'ਤੇ ਲਾਇਆ ਜਾਵੇ।ਉਨ੍ਹਾਂ ਕਿਹਾ ਕਿ ਕੁਝ ਮੁਲਾਜ਼ਮ ਐਸ.ਐਸ.ਪੀ.ਦਫਤਰਾਂ ਵਿਚ ਬਣਾਈਆਂ ਸਪੈਸ਼ਲ ਬਰਾਚਾਂ ਵਿਚ ਸਫਾਰੀ ਸੂਟ ਪਾ ਕੇ ਆਪਣਾ ਸਮਾਂ ਲੰਘਾ ਰਹੇ ਹਨ ਜਿਨ੍ਹਾਂ ਨੂੰ ਕੋਈ ਕੰਮ ਨਹੀਂ,ਉਨ੍ਹਾਂ ਨੂੰ ਵੀ ਬਦਲੀ ਕਰਕੇ ਥਾਣਿਆਂ ਵਿਚ ਡਿਊਟੀਆਂ 'ਤੇ ਲਾਇਆ ਜਾਵੇ।ਮੁਹਾਲੀ ਤੋਂ ਇਕ ਪੁਲਸ ਅਫਸਰ ਨੇ ਦੱਸਿਆ ਕਿ ਸਾਡੇ ਜ਼ਿਲੇ ਅੰਦਰ ਨਵੇਂ ਲੜਕੇ-ਲੜਕੀਆਂ ਜੋ ਪੁਲਸ ਵਿਚ ਨਵੇਂ ਭਰਤੀ ਹੋਏ ਹਨ, ਇਕ ਸੌ ਤੋਂ ਜ਼ਿਆਦਾ ਜੋੜੇ ਵਿਆਹ ਕਰਵਾ ਕੇ ਆਪਣੀਆਂ ਡਿਊਟੀਆਂ ਹੈੱਡਕੁਆਟਰ ਵਿਚ ਲਵਾਈ ਬੈਠੈ ਹਨ ਅਤੇ ਸਿਵਲ ਵਰਦੀ ਵਿਚ ਦਫਤਰਾਂ ਵਿਚ ਆਪਣਾ ਸਮਾਂ ਬਿਤਾ ਰਹੇ ਹਨ ਅਤੇ ਮੌਜਾਂ ਮਾਣ ਰਹੇ ਹਨ।ਹੈੱਡਕੁਆਟਰ ਅੰਦਰ ਕਿਸੇ ਨੂੰ ਕੋਈ ਪਤਾ ਨਹੀਂ ਚਲਦਾ ਕਿ ਕੌਣ ਕਲਰਕ ਐ,ਤੇ ਕੌਣ ਸਿਪਾਹੀ ਐ?ਜਦ ਕਿ ਚਾਹੀਦਾ ਤਾਂ ਇਹ ਹੈ ਕਿ ਨਵੇਂ ਲੜਕੇ-ਲੜਕੀਆਂ ਨੂੰ    ਕੁੱਝ ਸਿੱਖਣ ਲਈ ਥਾਣਿਆਂ ਵਿਚ ਡਿਊਟੀਆਂ ਤੇ ਲਾਇਆ ਜਾਣਾ ਚਾਹੀਦਾ ਹੈ ਅਤੇ ਦਫਤਰਾਂ ਜਾਂ ਹੈੱਡਕੁਆਟਰਾਂ ਵਿਚ ਅਪਾਹਜ ਹੋਏ ਜਾਂ ਕਿਸੇ ਬੀਮਾਰੀ ਤੋਂ ਪੀੜਤ ਮੁਲਾਜ਼ਮਾਂ ਨੂੰ ਹੀ ਲਾਇਆ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਜਦ ਕੋਈ ਪੰਜਾਬ ਵਿਚ ਸਪੈਸ਼ਲ ਡਿਊਟੀ ਤੇ ਮੁਲਾਜ਼ਮਾਂ ਨੂੰ ਭੇਜਿਆ ਜਾਦਾਂ ਹੈ ਤਾਂ ਥਾਣਿਆਂ, ਪੀ.ਏ.ਪੀ ਜਾਂ ਕਮਾਂਡੋ ਵਾਲੇ ਮੁਲਾਜ਼ਮਾਂ ਨੂੰ ਭੇਜਿਆ ਜਾਦਾਂ ਹੈ ਜਿਹੜੇ 24 ਘੰਟੇ ਡਿਊਟੀ 'ਤੇ ਰਹਿਣ ਦੇ ਬਾਵਜੂਦ ਵੀ ਦਫਤਰਾਂ ਵਿਚ ਪੈਰ ਜਮਾਈ ਬੈਠੈ ਮੁਲਾਜ਼ਮਾਂ ਦੇ ਬਰਾਬਰ ਦੀ ਤਨਖਾਹ ਦੇ ਹੱਕਦਾਰ ਹਨ। ਜਿਹੜੇ 12 ਘੰਟੇ ਐਸ਼ ਦੀ ਡਿਊਟੀ ਕਰਕੇ ਆਪਣੇ ਘਰਾਂ ਵਿਚ ਸੁੱਖ ਦੀ ਨੀਂਦ ਸੌਂਦੇ ਹਨ।ਉਨ੍ਹਾਂ ਕਿਹਾ ਕਿ ਪੁਲਸ ਦੀ ਆਪਣੇ ਆਪ ਨਫਰੀ ਪੂਰੀ ਹੋ ਜਾਵੇਗੀ, ਜਦ ਇਹ ਦਫਤਰਾਂ ਵਿਚ ਮੌਜਾਂ ਮਾਣ ਰਹੇ ਮੁਲਾਜ਼ਮਾਂ ਨੂੰ ਉਸੇ ਥਾਣੇ ਵਿਚ ਡਿਊਟੀ ਤੇ ਲਾਇਆ ਜਾਵੇਗਾ ਜਿਸ ਥਾਣੇ ਵਿਚੋਂ ਉਹ ਤਨਖਾਹ ਲੈ ਰਹੇ ਹਨ।
ਮਨਜੀਤ ਪਿਉਰੀ ਗਿੱਦੜਬਾਹਾ
94174 47986
ਨੇੜੇ ਭਾਰੂ ਗੇਟ ਗਿੱਦੜਬਾਹਾ


Related News