ਪਰਦੇਸੀ ਵੀਰਾ

09/12/2018 4:14:05 PM

ਕੁਦਰਤ ਨੇ ਕੀ ਦਸਤੂਰ ਬਣਾਇਆ
ਤੇਰਾ ਤੇ ਮੇਰਾ ਰਿਸ਼ਤਾ ਫੁੱਲਾ ਵਾਂਗ ਦਰਸਾਇਆ !
ਹਰ ਮੁਸ਼ਿਕਲ ਸਾਭ ਲਵੇ ਕਰ ਪੱਥਰ ਜਿਹਾ ਜੇਰਾ !
ਭਾਂਵੇ ਤੇਤੋ ਦੂਰ ਹਾਂ ਵੀਰਾ ਪਰ ਹਰ ਪਲ ਚੇਤਾ ਆਉਂਦਾ ਹੈ ਤੇਰਾ
ਚਿਹਰਾ!
ਤੇਰਾ ਨਿੱਕੀ-ਨਿੱਕੀ ਗੱਲ 'ਤੇ ਹੱਕ ਜਤਾਉਣਾ
ਖੋਹ ਪੈਸੇ ਮੇਰੇ ਤੋਂ ਵਾਂਗ ਸ਼ੁਦਾਇਆ ਭਜਾਉਣਾ!
ਮੋਤੀ ਜਿਹੇ ਵੀਰ ਦੀਆਂ ਹੋਣ ਮੁਰਾਦਾ ਪੂਰੀਆਂ
ਝੱਲਿਆ ਨਾਂ ਜਾਵੇ ਵਿਛੋੜਾ ਪਰਦੇਸਾਦਿਆ ਮਜ਼ਬੂਰੀਆ!
ਤੇਰੀ ਲਾਡਲੀ ਦੇ ਲਫਜ਼ ਸੁਖੀ ਵਸੇ ਘਰ ਪਰਿਵਾਰ ਤੇਰਾ
ਚਾਣਨ ਹੋਵੇ ਤੇਰੇ ਵਿਹੜੇ ਖੁਸ਼ੀਆ ਵਾਲਾ ਹੋਵੇ ਸਵੇਰਾ!
ਰੱਖੜੀ ਭੈਣ ਦੀ ਗੁੱਟ ਤੇ ਸਜਾ ਲਈ
ਅੱਖਾ ਬੰਦ ਕਰ ਦਿਲੋਂ ਧਿਆਲੀ!
ਇੱਕੋ ਖਵਾਇਸ਼ ਰਿਸ਼ਮ ਦੀ ਮਾਣੇ ਠੰਡੀਆਂ ਛਾਂਵਾਂ
ਹਿਰਿਆ ਜਿਹੇ ਵੀਰਾ ਤੋਂ ਮੈ ਵਾਰੇ-ਵਾਰੇ ਜਾਂਵਾ!
ਰਿਸ਼ਮਜੌਤ ਕੋਰ ਵਿਰਕ


Related News