ਪ੍ਰਿ. ਗੋਸਲ ਦੀ ਬਾਲ ਕਵਿਤਾ ਨੇ ਕੈਲਗਰੀ ''ਚ ਰੰਗ ਬੰਨਿਆ

09/12/2018 4:02:08 PM

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਗਈ ਕਿ ਪੰਜਾਬੀ ਲਈ ਉਸ ਵਲੋਂ ਕੀਤੇ ਗਏ ਕੁਝ ਉਪਰਾਲੇ ਹੁਣ ਆਪਣਾ ਰੰਗ ਦਿਖਾਉਣ ਲੱਗੇ ਹਨ ਕਿਉਂਕਿ ਪਿਛਲੇ ਦਿਨੀਂ ਕੈਲਗਰੀ (ਕੈਨੇਡਾ) ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ (ਕੈਨੇਡਾ) ਵਲੋਂ ਕਰਵਾਏ ਗਏ, ਇਕ ਵਿਸ਼ੇਸ਼ ਬਾਲ ਕਵੀ ਦਰਬਾਰ ਵਿਚ ਪ੍ਰਿੰਸੀਪਲ ਗੋਸਲ ਦੀ ਰਚਿਤ ਬਾਲ ਕਵਿਤਾ ''ਘੋਗੜ ਕਾਂ ਦਾ ਵਿਆਹ'' ਨੇ ਖੂਬ ਰੰਗ ਬੰਨਿਆ।
ਇਸ ਸਮਾਗਮ ਵਿਚ ਕਾਕਾ ਕਰਨਵੀਰ ਸਿੰਘ ਨੇ ਪ੍ਰਿੰ. ਗੋਸਲ ਦੀ ਉਕਤ ਕਵਿਤਾ ਪੜ੍ਹ ਕੇ ਸਭ ਨੂੰ ਮੰਤਰ-ਮੁਗਧ ਕਰਕੇ ਵਿਸ਼ੇਸ਼ ਇਨਾਮ ਪਾਇਆ। ਸਮੂਹ ਪ੍ਰਬੰਧਕਾਂ ਅਤੇ ਸਰੋਤਿਆਂ ਵਲੋਂ ਇਸ ਕਵਿਤਾ ਲਈ ਕਰਨਵੀਰ ਸਿੰਘ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ ਅਤੇ ਸਭ ਨੇ ਸ਼ਾਬਾਸ ਦਿੱਤੀ।
ਸਮਾਗਮ ਤੋਂ ਉਪੰਰਤ ਕਰਨਵੀਰ ਸਿੰਘ ਦੇ ਕੈਲਗਰੀ (ਕੈਨੇਡਾ) ਵਿਚ ਵਸਦੇ ਪਰਿਵਾਰ ਵਲੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਇਸ ਕਵਿਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਇਸ ਵਿਲੱਖਣ ਪ੍ਰਾਪਤੀ ਲਈ ਪ੍ਰਿੰ. ਗੋਸਲ ਨੂੰ ਮੁਬਾਰਕਾਂ ਦਿੱਤੀਆਂ ਅਤੇ ਪੰਜਾਬੀ ਦੇ ਪ੍ਰਸਾਰ ਲਈ ਹੋਰ ਵਧੇਰੇ ਕਾਰਗਰ ਉਪਰਾਲੇ ਕਰਨ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ।
ਅਵਤਾਰ ਸਿੰਘ ਮਹਿਤਪੁਰੀ          
ਬਹਾਦਰ ਸਿੰਘ ਗੋਸਲ
ਜਨਰਲ ਸਕੱਤਰ ਪ੍ਰਧਾਨ


Related News