ਕੈਨੇਡਾ : ਬਰੈਂਪਟਨ ''ਚ ਗ੍ਰੋਸਰੀ ਸਟੋਰ ਨੂੰ ਲੁਟੇਰੇ ਨੇ ਬਣਾਇਆ ਨਿਸ਼ਾਨਾ

09/12/2018 1:22:18 PM

ਬਰੈਂਪਟਨ(ਏਜੰਸੀ)— ਸੋਮਵਾਰ ਨੂੰ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਹਥਿਆਰਬੰਦ ਲੁਟੇਰੇ ਨੇ ਇਕ ਗ੍ਰੋਸਰੀ ਸਟੋਰ ਨੂੰ ਨਿਸ਼ਾਨਾ ਬਣਾਇਆ। 10 ਸਤੰਬਰ ਦੀ ਰਾਤ ਨੂੰ ਲਗਭਗ 9 ਵਜੇ ਨਕਾਬਪੋਸ਼ ਲੁਟੇਰੇ ਨੇ ਦੋ ਕੈਸ਼ ਰਜਿਸਟਰ ਅਤੇ ਬਹੁਤ ਸਾਰਾ ਕੈਸ਼ ਲੁੱਟਿਆ। ਜਾਣਕਾਰੀ ਮੁਤਾਬਕ ਉਹ ਪੈਦਲ ਹੀ ਉੱਥੋਂ ਭੱਜ ਗਿਆ ਅਤੇ ਸਟਾਫ ਨੇ ਦਾਅਵਾ ਕੀਤਾ ਹੈ ਕਿ ਲੁਟੇਰੇ ਕੋਲ ਬੰਦੂਕ ਸੀ।
ਪੀਲ ਕਾਂਸਟੇਬਲ ਸਾਰਾਹ ਪੈਟਨ ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਲੋਕ ਕਾਫੀ ਡਰੇ ਹੋਏ ਹਨ। ਪੁਲਸ ਕੁੱਤਿਆਂ ਦੀ ਸਹਾਇਤਾ ਨਾਲ ਲੁਟੇਰੇ ਨੂੰ ਲੱਭਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਗ੍ਰੋਸਰੀ ਸਟੋਰ ਦੇ ਸਟਾਫ ਨੇ ਦੱਸਿਆ ਕਿ ਲੁਟੇਰਾ ਲੰਬਾ ਸੀ ਅਤੇ ਉਸ ਨੇ ਮਹਿਰੂਨ ਸਵੈਟਰ ਨਾਲ ਗਰੇਅ ਰੰਗ ਦੀ ਪੈਂਟ ਪਾਈ ਹੋਈ ਸੀ। ਉਸ ਨੇ ਚਿਹਰੇ 'ਤੇ ਮਾਸਕ ਲਗਾਇਆ ਹੋਇਆ ਸੀ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਵਧੇਰੇ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸਾਂਝੀ ਜ਼ਰੂਰ ਕਰਨ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ 'ਚ ਇੱਥੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਕਾਫੀ ਵਾਧਾ ਹੋਇਆ ਹੈ। 2017 ਦੀ ਸਲਾਨਾ ਰਿਪੋਰਟ ਮੁਤਾਬਕ ਮਿਸੀਸਾਗਾ ਅਤੇ ਬਰੈਂਪਟਨ 'ਚ ਪਿਛਲੇ ਸਾਲ ਨਾਲੋਂ ਵਧੇਰੇ ਲੁੱਟ-ਖੋਹ ਦੇ ਮਾਮਲੇ ਦਰਜ ਕੀਤੇ ਗਏ।


Related News