ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਅੱਜ ਇਹ ਕੰਮ

9/12/2018 6:54:16 AM

ਮੇਖ- ਕਮਜ਼ੋਰ ਸਿਤਾਰੇ ਕਰ ਕੇ ਦੁਪਹਿਰ ਤਕ ਆਪ ਦੇ ਹਰ ਪ੍ਰੋਗਰਾਮ ’ਚ ਕੋਈ ਨਾ ਕੋਈ ਰੁਕਾਵਟ, ਮੁਸ਼ਕਲ ਜਾਗਦੀ ਰਹੇਗੀ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਣਗੇ। 
ਬ੍ਰਿਖ- ਦੁਪਹਿਰ ਤਕ ਜਨਰਲ ਸਿਤਾਰਾ ਮਜ਼ਬੂਤ, ਉਦੇਸ਼ ਪ੍ਰੋਗਰਾਮ ਹੱਲ ਹੋਣਗੇ, ਤੇਜ ਪ੍ਰਭਾਵ, ਦਬਦਬਾ ਬਣਿਅਾ ਰਹੇਗਾ ਪਰ ਬਾਅਦ ’ਚ ਕੋਈ ਝਮੇਲਾ ਸਿਰ ਚੁੱਕ ਸਕਦਾ ਹੈ।
ਮਿਥੁਨ- ਦੁਪਹਿਰ ਤੱਕ ਜਾਇਦਾਦੀ ਕੰਮਾਂ ਨੂੰ ਸੰਵਾਰਨ ਅਤੇ ਇੱਜ਼ਤਮਾਣ ਦੇਣ ਵਾਲਾ ਸਿਤਾਰਾ ਪਰ ਬਾਅਦ ’ਚ ਸਮਾਂ ਬਿਹਤਰ ਸਮਝੋ, ਮਾਣ-ਯਸ਼ ਦੀ ਪ੍ਰਾਪਤੀ।
ਕਰਕ- ਕਾਰੋਬਾਰੀ ਸਾਥੀ ਮਿਹਰਬਾਣ ਰਹਿਣਗੇ, ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ, ਸ਼ਤਰੂ ਚਾਹ ਕੇ ਵੀ ਆਪ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨ ਨਾ ਕਰਨ ਸਕਣਗੇ।
ਸਿੰਘ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਸੈਰ-ਸਪਾਟਾ, ਅਧਿਆਪਣ, ਮੈਡੀਸਨ, ਕੰਸਲਟੈਂਸੀ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟਬੇਲ ਰਹੇਗੀ।
ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਜਨਰਲ ਹਾਲਾਤ ’ਚ ਬਿਹਤਰੀ ਰਹੇਗੀ।
ਤੁਲਾ- ਸਿਤਾਰਾ ਕੰਮਕਾਜੀ ਕੰਮਾਂ ਨੂੰ ਵਿਗਾੜਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ ਹੈ, ਲਿਖਣ-ਪੜ੍ਹਨ ਦਾ ਕੰਮ ਵੀ ਸਾਵਧਾਨੀ ਨਾਲ ਨਿਪਟਾਉਣਾ ਸਹੀ ਰਹੇਗਾ।
ਬ੍ਰਿਸ਼ਚਕ- ਸਿਤਾਰਾ ਆਮਦਨ ਲਈ ਚੰਗਾ, ਕਰਿਆਨਾ, ਖੇਤੀਬਾੜੀ, ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ, ਬੀਜਾਂ ਦਾ ਕੰਮ ਕਰਨ ਵਾਲਿਅਾਂ ਨੂੰ ਚੰਗਾ ਲਾਭ ਮਿਲੇਗਾ।
ਧਨ- ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਸਫਲਤਾ ਜ਼ਰੂਰ ਮਿਲੇਗੀ, ਸ਼ਤਰੂ ਕਮਜ਼ੋਰ, ਤੇਜ ਪ੍ਰਭਾਵ-ਮਾਣ ਪ੍ਰਤਿਸ਼ਠਾ ਬਣੀ ਰਹੇਗੀ।
ਮਕਰ- ਉਦੇਸ਼ ਮਨੋਰਥ ਹੱਲ ਹੋਣਗੇ, ਜਨਰਲ ਤੌਰ ’ਤੇ ਆਪ ਦੀ ਪੈਠ, ਧਾਕ, ਛਾਪ ਬਣੀ ਰਹੇਗੀ ਪਰ ਪੈਰ ਫਿਸਲਣ ਦਾ ਡਰ ਬਣਿਅਾ ਰਹੇਗਾ।
ਕੁੰਭ- ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ।
ਮੀਨ- ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਦੇ ਹਾਲਾਤ ਸੁਖਦ ਰੱਖੇਗਾ, ਯਤਨਾਂ ’ਚ ਵਿਜੇ ਮਿਲੇਗੀ ਪਰ ਬਾਅਦ ’ਚ ਕੋਈ ਨਾ ਕੋਈ ਪ੍ਰਾਬਲਮ ਉਭਰਦੀ ਰਿਹਾ ਕਰੇਗੀ।
ਦਿਸ਼ਾ ਸ਼ੂਲ
ਉੱਤਰ ਅਤੇ ਵਾਯਿਵਯ ਦਿਸ਼ਾ ਦੀ ਯਾਤਰਾ ਨਹੀਂ ਕਰਨੀ ਚਾਹੀਦੀ ਹੈ।
ਸਪੈਸ਼ਲ ਦਿਵਸ
ਹਰ ਤਾਲਿਕਾ ਤੀਜ, ਗੌਰੀ ਤੀਜ, ਸ਼੍ਰੀ ਵਰਾਹ ਜਯੰਤੀ ਕਲੰਕ (ਪੱਥਰ) ਚੌਥ, ਹਿਜਰੀ ਸਾਲ 1440 ਅਤੇ ਮੁਹੱਰਮ ਮਹੀਨਾ ਸ਼ੁਰੂ। ਇਸ ਦਿਨ ਚੰਦਰ ਦਰਸ਼ਨ ਨਹੀਂ ਕਰਨਾ ਚਾਹੀਦਾ, ਵਰਨਾ ਕੋਈ ਝੂਠਾ ਇਲਜ਼ਾਮ ਲੱਗਣ ਦਾ ਡਰ ਰਹਿੰਦਾ ਹੈ।