ਪੀ.ਜੀ.ਆਈ

09/11/2018 4:39:01 PM

ਅਜ਼ਾਦੀ ਤੋਂ ਬਾਅਦ ਪੰਜਾਬੀਆਂ ਦੀ ਸਿਹਤ ਅਤੇ ਸਿਹਤਯਾਬੀ ਲਈ ਪੀ.ਜੀ.ਆਈ ਸਮੇਂ ਦੀ ਲੋੜ ਵਿਚੋਂ ਬਣੀ ਸੀ। ਡਾ. ਚੁਟਾਨੀ ਤੋਂ ਬਾਅਦ ਡਾ. ਤਲਵਾੜ ਅਤੇ ਹੁਣ ਡਾ. ਜਗਤ ਰਾਮ ਇਸ ਸੰਸਥਾ ਲਈ ਚਾਨਣ ਮੁਨਾਰਾ ਬਣੇ। ਇਹ ਸੰਸਥਾ ਅੱਜ ਦੇ ਸਮੇਂ ਇਨਸਾਨੀਅਤ ਦੀ ਮੂਰਤ ਹੈ। ਦਾਨ ਦੀ ਦਸ਼ਾ ਅਤੇ ਦਿਸ਼ਾ ਬਦਲਣ ਲਈ ਉੱਠਦੀਆਂ ਸੁਰਾਂ ਤੋਂ ਸਿੱਖ ਕੇ ਇਸ ਸੰਸਥਾ ਨੂੰ ਦਾਨ ਦੇਣਾ ਵੱਡਾ ਪੁੰਨ ਕਰਮ ਹੋਵੇਗਾ ਕਿਉਂਕਿ ਬਿਨ੍ਹਾਂ ਭੇਦ_ਭਾਵ ਇਲਾਜ ਕਰਨਾ ਅਤੇ ਲਿਹਾਜੀਆਂ ਦੀ ਪੂਤ ਪਨਾਹੀ ਤੋਂ ਇਹ ਸੰਸਥਾ ਮੁਨਕਰ ਹੈ। ਹਰ ਬੰਦਾ ਇਕੋ ਨਜ਼ਰ ਅਤੇ ਇਕੋ ਚੂਮੇ ਨਾਲ ਦੇਖਣਾ ਪੀ.ਜੀ.ਆਈ ਦਾ ਮਾਣ ਮੱਤਾ ਸੁਭਾਅ ਹੈ।ਚੰਗਾ ਤਾਂ ਇਹ ਹੁੰਦਾ ਜੇ ਪੰਜਾਬੀ ਖਿੱਤਾ ਰਾਜਸੀ ਅਤੇ ਧਾਰਮਿਕ ਧਿਰਾਂ ਦੇ ਸਹਿਯੋਗ ਨਾਲ ਇਹੋ ਜਿਹੀ ਸੰਸਥਾ ਹੋਰ ਬਣਾਉਂਦਾ ਹੈ।

ਅੱਜ ਪਾਕਿਸਤਾਨ ਤੋਂ ਵੀ ਇਸ ਸੰਸਥਾ ਨਾਲ ਮਰੀਂ ਜੁੜਦੇ ਹਨ।ਰਿਕਾਰਡ ਅਨੁਸਾਰ 25 ਤੋਂ 30 ਲੱਖ ਸਲਾਨਾ ਮਰੀਜ ਇਸ ਸੰਸਥਾ ਤੋਂ ਇਲਾਜ ਕਰਵਾਉਂਦੇ ਹਨ।ਵੋਟਾਂ ਦੀ ਰਾਜਨੀਤੀ ਵੇਲੇ ਇਹੋ ਜਿਹੇ ਮੁੱਦੇ ਲੋਕਾਂ ਦੇ ਭਰਮ ਭੁਲੇਖਿਆਂ ਕਰਕੇ ਨੁਕਰੇ ਲੱਗ ਜਾਂਦੇ ਹਨ। ਜਦੋਂ ਕਿ ਖੁਸਦੀ ਜਾ ਰਹੀ ਪੰਜਾਬੀਆਂ ਦੀ ਸਿਹਤ ਲਈ ਇਹੋ ਜਿਹਾ ਅਦਾਰਾ ਹੋਰ ਬਣਨਾ ਲਾਂਮੀ ਹੈ। ਤੱਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੇਰੋ ਵੱਲੋਂ ਆਪਣਾ ਯੋਗਦਾਨ ਪਾ ਕੇ ਪੀ.ਜੀ.ਆਈ ਚੰਡੀਗੜ੍ਹ ਲਿਆਦੀ ਸੀ।ਉਨ੍ਹਾਂ ਦੇ ਮਾਣ ਮੱਤੇ ਉਪਰਾਲੇ ਦਾ ਅੱਜ ਪਤਾ ਲੱਗਦਾ ਹੈ।ਅੱਜ ਪੰਜਾਬੀਆਂ ਦੀ ਚੈਂਲਿੰਜ ਹੋ ਚੁੱਕੀ ਸਿਹਤ ਨੂੰ ਪਿੱਛੇ ਮੋੜਨ ਲਈ ਪੰਜਾਬ ਨੂੰ ਇਕ ਹੋਰ ਇਹੋ ਜਿਹੀ ਇਨਸਾਨੀਅਤ   ਮੂਰਤ ਸੰਸਥਾ ਦੀ ਲੋੜ ਹੈ।ਅਜਿਹੀ ਸੰਸਥਾ ਸਮੇਂ ਦੀ ਲੋੜ ਵੀ ਹੈ ਕਿਉਂਕਿ ਪੀ.ਜੀ.ਆਈ ਚੰਡੀਗੜ੍ਹ ਉੱਤੇ ਬਹੁਤ ਵੱਡਾ ਭਾਰ ਰਹਿੰਦਾ ਹੈ। ਵਕਤ ਉਡੀਕ ਕਰ ਰਿਹਾ ਹੈ ਅਜਿਹੇ ਸਰਕਾਰੀ ਮਾਣ_ਮੱਤੇ ਫੈਸਲੇ ਦੀ ਜੋ ਇਕ ਹੋਰ ਪੀ.ਜੀ.ਆਈ ਬਣਾਵੇਂ। ਸਰਕਾਰ ਦਾ ਅਜਿਹਾ ਫੈਸਲਾ ਬਹੁਤ ਵੱਡਾ ਮਨੁੱਖਤਾਂ ਦੀ ਸੇਵਾ ਲਈ ਪੁੰਨ ਕਰਮ ਹੋਵੇਗਾ।
ਸੁਖਪਾਲ ਸਿੰਘ ਗਿੱਲ
ਪਿੰਡ ਅਬਿਆਣਾ ਕਲਾਂ
ਮੋ: 9878111415


Related News