ਅਸਲ ਸਨਿਆਸੀ ਕੌਣ ਹੈ?

09/11/2018 3:13:53 PM

ਜੋ ਭਗਵੇਂ ਕੱਪੜੇ ਪਾ ਕੇ ਗਲੀ-ਗਲੀ ਫਿਰਦੇ ਹਨ, ਕੀ ਉਹ ਸਹੀ ਸਨਿਆਸੀ ਹਨ? ਜੋ ਆਪਣਾ ਘਰ ਬਾਰ ਛੱਡ ਕੇ ਜੰਗਲਾਂ ਵਿਚ ਨਿਕਲ ਜਾਂਦੇ ਹਨ, ਕੀ ਉਹ ਸਹੀ ਸਨਿਆਸੀ ਹਨ? ਜੋ ਕਿਧਰੇ ਨਹੀਂ ਜਾਂਦੇ, ਆਪਣੇ ਗ੍ਰਹਿਸਥ ਜੀਵਨ ਵਿਚ ਹੀ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ, ਕੀ ਉਹ ਸਹੀ ਸਨਿਆਸੀ ਹਨ? ਆਖਿਰ ਸਹੀ ਸਨਿਆਸੀ ਹੈ ਕੌਣ? 

ਅਸਲ ਵਿਚ ਸਹੀ ਸਨਿਆਸੀ ਕੋਈ ਵੀ ਹੋ ਸਕਦਾ ਹੈ ਸਹੀ ਸਨਿਆਸੀ ਭਗਵੇਂ ਕੱਪੜਿਆਂ ਵਿਚ ਵੀ ਹੋ ਸਕਦਾ ਹੈ ਸਹੀ ਸਨਿਆਸੀ ਚਮਕੀਲੀ ਜੈਕਟ ਵਿਚ ਵੀ ਹੋ ਸਕਦਾ ਹੈ ਸਹੀ ਸਨਿਆਸੀ ਇਕ ਵਪਾਰੀ ਵੀ ਹੋ ਸਕਦਾ ਹੈ, ਸਹੀ ਸਨਿਆਸੀ ਇਕ ਨੌਕਰੀ ਪੇਸ਼ੇ ਵਾਲਾ ਵੀ ਹੋ ਸਕਦਾ ਹੈ ਸਹੀ ਸਨਿਆਸੀ ਘਰ ਵਿਚ ਰਹਿਣ ਵਾਲਾ ਵੀ ਹੋ ਸਕਦਾ ਹੈ ਸਹੀ ਸਨਿਆਸੀ ਜੰਗਲਾਂ ਵਿਚ ਰਹਿਣ ਵਾਲਾ ਵੀ ਹੋ ਸਕਦਾ ਹੈ।|

ਅਸਲ ਵਿਚ ਗੱਲ ਇਹ ਨਹੀਂ ਹੁੰਦੀ ਕਿ ਉਹ ਪਹਿਨਦਾ ਕੀ ਹੈ ਅਤੇ ਰਹਿੰਦਾ ਕਿੱਥੇ ਹੈ ਯਾ ਉਹ ਕਰਦਾ ਕੀ ਹੈ ਗੱਲ ਸਿਰਫ ਇੰਨ੍ਹੀ ਹੀ ਹੁੰਦੀ ਹੈ ਕਿ ਉਹ ਮਾਨਸਿਕ ਤੌਰ ਤੇ ਸਨਿਆਸੀ ਹੈ ਜਾਂ ਨਹੀਂ ਕੀ ਉਹ ਆਪਣੇ ਮਨ ਤੋਂ ਪਰ੍ਹੇ ਹੋ ਕੇ ਸੋਚ ਸਕਦਾ ਹੈ ਜਾਂ ਨਹੀਂ? ਕੀ ਉਸਦੇ ਵਿਚਾਰਾਂ ਵਿਚ ਮੌਲਿਕਤਾ ਹੈ ਜਾਂ ਨਹੀਂ? ਕੀ ਉਹ ਜ਼ਿੰਦਗੀ ਨੂੰ ਕੁਝ ਇਸ ਤਰਾਂ ਦੇਖ ਸਕਦਾ ਹੈ ਜਿਸ ਤਰ੍ਹਾਂ ਇਕ ਆਮ ਆਦਮੀ ਨਹੀਂ ਦੇਖ ਸਕਦਾ? 

ਕੀ ਉਸਦੇ ਵਿਚਾਰਾਂ ਤੋਂ ਜ਼ਿੰਦਗੀ ਸਰਲ ਨਜ਼ਰ ਆਉਂਦੀ ਹੈ ਜਾਂ ਔਖੀ? ਕੀ ਉਸਦੇ ਜੀਵਨ ਵਿਚੋਂ ਖੁਸ਼ੀ ਦੀ ਮਹਿਕ ਆਉਂਦੀ ਹੈਂ? ਕੀ ਉਹ ਸਭ ਤੋਂ ਨਿਰਾਲਾ ਹੈ? ਕੀ ਉਸਦੇ ਵਿਚਾਰਾਂ ਨਾਲ ਜ਼ਿੰਦਗੀ ਸਰਲ ਬਣਦੀ ਹੈ ਜਾਂ ਫਿਰ ਔਖੀ? ਕੀ ਉਸਦੇ ਸੰਪਰਕ ਵਿਚ ਆਉਣ ਨਾਲ ਤੁਹਾਡੇ ਵਿਚ ਚੰਗੀ ਊਰਜਾ ਪੈਦਾ ਹੁੰਦੀ ਹੈ? ਇਹੋ ਜਿਹੇ ਸਵਾਲਾਂ ਦੇ ਜਵਾਬ ਤੋਂ ਹੀ ਪਤਾ ਲੱਗਦਾ ਹੈ ਕਿ ਅਸਲ ਵਿਚ ਕੋਈ ਇਨਸਾਨ ਸਨਿਆਸੀ ਹੈ ਜਾਂ ਨਹੀਂ। | 

ਅਸਲ ਵਿਚ ਇਹ ਗੱਲਾਂ ਬਹੁਤ ਲੰਬੀਆਂ ਹਨ, ਤਿੰਨ-ਸੌ ਸ਼ਬਦਾਂ ਵਿਚ ਗੱਲ ਨਬੇੜਨੀ ਬਹੁਤ ਔਖੀ ਹੈ ਪਰ ਜੇ ਤੁਸੀਂ ਇਹਨਾਂ ਸਵਾਲਾਂ ਨੂੰ ਗੰਭੀਰਤਾ ਨਾਲ ਸੋਚੋਂਗੇ ਤਾਂ ਸੱਚਾਈ ਆਪਣੇ ਆਪ ਤੁਹਾਡੇ ਸਾਹਮਣੇ ਸ਼ੀਸ਼ੇ ਦੀ ਤਰ੍ਹਾਂ ਸਾਫ ਹੋ ਜਾਏਗੀ।
ਅਮਨਪ੍ਰੀਤ ਸਿੰਘ 
7658819651


 


Related News