ਇੰਝ ਹੁੰਦੇ ਹਨ ਆਪਣੇ ਇੱਥੇ ਰਾਜੀਨਾਵੇਂ–ਕੌੜਾ ਸੱਚ

09/11/2018 2:32:33 PM

ਇਕ ਵਾਰ ਇਕ ਬੈਂਕ ਮੁਲਾਜ਼ਮ ਦੀ ਤਿੰਨ ਸੀਨੀਅਰ ਬੈਂਕ ਮੁਲਾਜ਼ਮਾਂ ਨਾਲ ਲੜਾਈ ਹੋ ਗਈ ਅਸਲ ਵਿਚ ਗੱਲ ਇਹ ਸੀ ਕਿ ਤਿੰਨ ਸੀਨੀਅਰ ਬੈਂਕ ਮੁਲਾਜ਼ਮ ਛੋਟੇ ਬੈਂਕ ਮੁਲਾਜ਼ਮ ਨਾਲ ਧੱਕਾ ਕਰ ਰਹੇ ਸਨ ਛੋਟਾ ਬੈਂਕ ਮੁਲਾਜ਼ਮ ਉਮਰ ਵਿਚ ਵੀ ਛੋਟਾ ਸੀ ਪਹਿਲਾਂ ਤਾਂ ਕਾਫੀ ਹੱਦ ਤੱਕ ਛੋਟਾ ਬੈਂਕ ਮੁਲਾਜ਼ਮ ਉਹਨਾਂ ਵਧੀਕੀਆਂ ਨੂੰ ਸਹਿੰਦਾ ਰਿਹਾ ਪਰ ਅੰਤ ਉਹ ਥੱਕ ਗਿਆ। | 

ਇਕ ਦਿਨ ਉਸਨੇ ਉਹਨਾਂ ਤਿੰਨਾਂ ਨਾਲ ਲੜਾਈ ਲੈ ਲਈ, ਇਹ ਕਹਿ ਕੇ ਇਹ ਤਿੰਨੋਂ ਮੈਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ ਲੜ੍ਹਾਈ ਸਿਰਫ ਬੋਲਾਂ ਨਾਲ ਸੀ ਸਾਰੇ ਬੈਂਕ ਵਿਚ ਰੋਲਾ ਪੈ ਗਿਆ ਇਹ ਹੱਲ ਹੋਰਾਂ ਬੈਂਕਾਂ ਵਿਚ ਵੀ ਉੱਡ ਗਈ ਜਦੋਂ ਇਹ ਗੱਲ ਉੱਡ ਗਈ ਤਾਂ ਕਿਸੇ ਨਾ ਕਿਸੇ ਨੂੰ ਸਮਝੌਤਾ ਕਰਵਾਉਣ ਵਾਸਤੇ ਤਾਂ ਆਉਣਾ ਹੀ ਸੀ ਤਿੰਨ ਚਾਰ ਹੋਰ ਕਰਮਚਾਰੀ ਆਏ, ਅਤੇ ਉਹਨਾਂ ਨੇ ਦੋ ਵਿਰੋਧੀ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਲਿਆ | 

ਜਦੋਂ ਉਹਨਾਂ ਨੇ ਦੇਖਿਆ ਕਿ ਇਕ ਪਾਸੇ ਤਾਂ ਇਕ ਘੱਟ ਉਮਰ ਦਾ ਲੜਕਾ ਇਕੱਲਾ ਹੈ ਅਤੇ ਦੂਜੇ ਪਾਸੇ ਤਿੰਨ ਸੀਨੀਅਰ ਮੁਲਾਜ਼ਮ ਹਨ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਹਿਸਾਬ ਲਗਾਇਆ ਉਹਨਾਂ ਨੇ ਸੋਚਿਆ ਸੀਨੀਅਰ ਮੁਲਾਜ਼ਮਾਂ ਦਾ ਪਲੜਾ ਭਾਰੀ ਹੈ ਆਪਾਂ ਨੂੰ ਤਾਂ ਇਹਨਾਂ ਦੇ ਮੱਥੇ ਹੀ ਲੱਗਨਾ ਪੈਣਾ ਹੈ ਇਸ ਘੱਟ ਉਮਰ ਵਾਲੇ ਲੜਕੇ ਤੋਂ ਆਪਾਂ ਕੀ ਲੈਣਾ ਹੈ। | 

ਪਹਿਲਾਂ ਉਹਨਾਂ ਨੇ ਇਕ ਮਿੰਟ ਮਸਾਂ ਉਸ ਘੱਟ ਉਮਰ ਵਾਲੇ ਲੜਕੇ ਦੀ ਗੱਲ ਸੁਣੀ, ਫਿਰ ਇਕ ਘੰਟਾ ਉਹਨਾਂ ਨੇ ਉਹਨਾਂ ਸੀਨੀਅਰ ਮੁਲਾਜ਼ਮਾਂ ਦੀ ਹੀ ਹਾਂ ਵਿਚ ਹਾਂ ਮਿਲਾਉਂਦੇ ਰਹੇ ਸਿਰਫ ਇੰਨਾਂ ਹੀ ਨਹੀਂ ਜਿਹੜੇ ਖੁਦ ਰਾਜੀਨਾਮਾ ਕਰਵਾਉਣ ਆਏ ਸੀ, ਉਹ ਉਸ ਅਸੀਧੇ ਤੌਰ ਤੇ ਉਸ ਛੋਟੇ ਮੁਲਾਜ਼ਮ ਦੀ ਹੀ ਬੇਇਜ਼ਤੀ ਕਰਨ ਲੱਗੇ ਛੋਟੇ ਮੁਲਾਜ਼ਮ ਨੂੰ ਕੁਝ ਸਮਝ ਹੀ ਨਾ ਆਵੇ ਕਿ ਇਹ ਕੀ ਹੋ ਰਿਹਾ ਹੈ ਉਸਨੇ ਸੋਚਿਆ ਮੈਂ ਤਾਂ ਪਹਿਲਾਂ ਹੀ ਪੀੜਿਤ ਹਾਂ, ਉਤੋਂ ਇਹ ਮੇਰਾ ਹੀ ਹਯਾ ਲਾ ਰਹੇ ਹਨ ਪਰ ਉਹ ਚੁੱਪ-ਚਾਪ ਬੈਠਾ ਰਿਹਾ ਅਤੇ ਕੁਝ ਵੀ ਨਾ ਬੋਲਿਆ |

ਜਦੋਂ ਸਾਰੀ ਵਾਰਤਾਲਾਪ ਹੋ ਗਈ ਅਤੇ ਸਾਰੇ ਵਾਪਿਸ ਜਾਣ ਲੱਗੇ, ਤਾਂ ਹੌਲੀ ਜਿਹੀ ਰਾਜਿਨਾਵਾਂ ਕਰਵਾਉਣ ਆਏ ਇਕ ਆਦਮੀ ਨੇ ਉਸ ਛੋਟੇ ਮੁਲਾਜ਼ਮ ਨੂੰ ਕਿਹਾ ਕਿ ਉਸਨੂੰ ਪਤਾ ਚੱਲ ਗਿਆ ਸੀ ਕਿ ਉਹੋ ਹੀ ਠੀਕ ਹੈ ਅਤੇ ਬਾਕੀ ਸਭ ਗਲਤ ਹਨ ਛੋਟਾ ਮੁਲਾਜ਼ਮ ਫਿਰ ਵੀ ਕੁਝ ਨਾ ਬੋਲਿਆ ਪਰ ਉਸਨੇ ਅੰਦਰ ਹੀ ਅੰਦਰ ਸੋਚਿਆ ਕਿ ਜੇ ਤੈਨੂੰ ਪਤਾ ਚੱਲ ਹੀ ਗਿਆ ਸੀ ਤਾਂ ਫਿਰ ਸਾਰੀਆਂ ਵਿਚ ਬੈਠਾ ਮੇਰਾ ਹੀ ਹਯਾ ਕਿਉਂ ਲਾਹੀ ਗਿਆ।|

ਵੈਸੇ ਇਸ ਸਾਰੇ ਕੇਸ ਵਿਚ ਦੇਖਿਆ ਜਾਵੇ ਤਾਂ ਬੜੀ ਹੈਰਾਨੀ ਹੁੰਦੀ ਹੈ ਇਹ ਸੋਚਕੇ ਕਿ ਆਪਣੇ ਇਥੇ ਇਹੋ ਜਿਹੇ ਰਾਜਿਨਾਵੇਂ ਹੁੰਦੇ ਹਨ ਜੇ ਤੁਹਾਡੇ ਵਿਚ ਸੱਚ ਬੋਲਣ ਦੀ ਹਿੰਮਤ ਹੀ ਨਹੀਂ ਹੈ ਤਾਂ ਫਿਰ ਤੁਸੀਂ ਰਾਜਿਨਾਵਾਂ ਕਰਵਾਉਣ ਆਉਂਦੇ ਹੀ ਕਿਉਂ ਹੋਂ ਜੇ ਆ ਹੀ ਗਏ ਹੋਂ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਜਿਸਦਾ ਪਲੜਾ ਭਾਰੀ ਹੈ, ਤੁਸੀਂ ਉਧਰ ਹੀ ਖੜ੍ਹਨਾ ਹੈ ਇੰਝ ਕਰਕੇ ਤਾਂ ਤੁਸੀਂ ਮਹਾਂ ਪਾਪ ਕਰ ਰਹੇ ਹੋਂ। |
ਸਿਰ ਵਿਚ ਵਾਲ ਚਿੱਟੇ ਹੋਣ ਨਾਲ ਕੋਈ ਸਿਆਣਾ ਨਹੀਂ ਹੋ ਜਾਂਦਾ ਜਿਸ ਵਿਚਾਰ ਤੇ ਬਹੁਮਤ ਹੋਵੇ, ਉਹ ਵਿਚਾਰ ਹਮੇਸ਼ਾ ਸੱਚ ਨਹੀਂ ਹੁੰਦਾ ਇਹੋ ਜਿਹੇ ਰਾਜਿਨਾਵਾਂ ਕਰਵਾਉਣ ਵਾਲੇ ਅਸਲ ਵਿਚ ਲੜਾਈ ਦਾ ਮਸਲਾ ਹੱਲ ਨਹੀਂ ਕਰ ਰਹੇ ਹੁੰਦੇ, ਉਲਟਾ ਬਲਦੀ ਵਿਚ ਤੇਲ ਪਾ ਰਹੇ ਹੁੰਦੇ ਹਨ |ਦੱਬੇ ਨੂੰ ਹੋਰ ਦਬਾ ਰਹੇ ਹੁੰਦੇ ਹਨ ਅਤੇ ਬਦਮਾਸ਼ੀ ਨੂੰ ਹੋਰ ਵਧਾਵਾ ਦੇ ਰਹੇ ਹੁੰਦੇ ਹਨ ਅਜਿਹੇ ਲੋਕ ਝੂਠ ਦੇ ਅੱਗੇ ਘੁਟਨੇ ਟੇਕ ਰਹੇ ਹੁੰਦੇ ਹਨ | 
ਅਮਨਪ੍ਰੀਤ ਸਿੰਘ 
7658819651


 


Related News