116 ਸਾਲਾਂ ਬਾਅਦ ਵਿਗਿਆਨੀਆਂ ਦੇ ਹੱਥ ਲੱਗਾ ਲਾਪਤਾ ਕਿਸ਼ਤੀ ਦਾ ਟੁਕੜਾ

09/11/2018 1:17:29 PM

ਕੈਲਗਰੀ(ਏਜੰਸੀ)— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਵਿਗਿਆਨੀਆਂ ਨੇ 116 ਸਾਲ ਪਹਿਲਾਂ ਲਾਪਤਾ ਹੋਈ ਇਕ ਵ੍ਹੇਲਿੰਗ ਕਿਸ਼ਤੀ ਦੇ ਟੁਕੜਿਆਂ ਨੂੰ ਲੱਭਿਆ ਹੈ। ਵ੍ਹੇਲਿੰਗ ਕਿਸ਼ਤੀ ਨੂੰ ਵੇਲ੍ਹ ਮੱਛੀਆਂ ਫੜਨ ਲਈ ਵਰਤਿਆ ਜਾਂਦਾ ਹੈ। ਵਿਗਿਆਨੀਆਂ ਨੂੰ ਨੋਵਾ ਜ਼ੈਮਬਲਾ ਜੋ ਬੈਫਿਨ ਟਾਪੂ ਨੇੜੇ ਹੈ, ਤੋਂ ਕਿਸ਼ਤੀ ਦੇ ਟੁਕੜੇ ਲੱਭੇ ਹਨ। ਮੈਟ ਆਇਰੇ ਅਤੇ ਮਾਇਕ ਮੋਲੋਨੀ ਨਾਂ ਦੇ ਦੋ ਵਿਗਿਆਨੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਡਰੋਨ ਅਤੇ ਹੋਰ ਸਾਮਾਨ ਦੀ ਸਹਾਇਤਾ ਨਾਲ ਇਸ ਕਿਸ਼ਤੀ ਦੇ ਟੁਕੜਿਆਂ ਨੂੰ ਲੱਭਣ 'ਚ ਸਫਲਤਾ ਪ੍ਰਾਪਤ ਕੀਤੀ ਹੈ। 

PunjabKesariਉਨ੍ਹਾਂ ਕਿਹਾ ਕਿ ਇਕ ਸਕੌਟਿਸ਼ ਕਿਸ਼ਤੀ 116 ਸਾਲ ਪਹਿਲਾਂ ਲਾਪਤਾ ਹੋ ਗਈ ਸੀ ਅਤੇ ਹੁਣ ਇਸ ਦੇ ਕੁੱਝ ਟੁਕੜੇ ਮਿਲੇ ਹਨ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਇਨ੍ਹਾਂ ਟੁਕੜਿਆਂ ਦੀ ਸਹਾਇਤਾ ਨਾਲ ਉਹ ਹੋਰ ਵੀ ਬਹੁਤ ਸਾਰੀ ਜਾਣਕਾਰੀ ਇਕੱਠੀ ਕਰ ਸਕਣਗੇ। 
ਤੁਹਾਨੂੰ ਦੱਸ ਦਈਏ ਕਿ ਲਗਭਗ 200 ਬ੍ਰਿਟਿਸ਼ ਵ੍ਹੇਲਿੰਗ ਕਿਸ਼ਤੀਆਂ ਕੈਨੇਡਾ ਦੇ ਆਰਕਟਿਕ 'ਚ ਲਾਪਤਾ ਹੋਈਆਂ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਕਿਸੇ ਕਿਸ਼ਤੀ ਦਾ ਕੋਈ ਹਿੱਸਾ ਲੱਭਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਵਲੋਂ ਵਧੇਰੇ ਸਹਿਯੋਗ ਦਿੱਤਾ ਜਾਵੇ ਤਾਂ ਉਹ ਹੋਰ ਵੀ ਖੋਜ ਕਰਨ ਲਈ ਜਾਣਗੇ ਤਾਂ ਕਿ ਇਤਿਹਾਸ 'ਚ ਛੁਪੇ ਕਈ ਰਹੱਸਾਂ ਨੂੰ ਖੋਲ੍ਹਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ 18 ਸਤੰਬਰ 1902 'ਚ ਬੈਫਿਨ ਟਾਪੂ ਨੇੜੇ ਇਕ ਵ੍ਹੇਲਿੰਗ ਕਿਸ਼ਤੀ ਲਾਪਤਾ ਹੋਈ ਸੀ। ਦੋ ਹੋਰ ਵੇਲਿੰਗ ਕਿਸ਼ਤੀਆਂ ਲਾਪਤਾ ਕਿਸ਼ਤੀ ਨੂੰ ਲੱਭਣ ਆਈਆਂ ਸਨ ਜਿਨ੍ਹਾਂ ਨੇ ਇਸ 'ਚ ਸਵਾਰ ਦੋ ਵਿਅਕਤੀਆਂ ਅਤੇ ਕਿਸ਼ਤੀ ਦੇ ਕਾਰਗੋ ਨੂੰ ਬਚਾ ਲਿਆ ਸੀ।


Related News