ਹਨੂਮਾਨ ਜੀ ਦੀ ਮੂਰਤੀ ਨੂੰ ਘਰ ''ਚ ਰੱਖਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

9/11/2018 11:12:21 AM

ਨਵੀਂ ਦਿੱਲੀ— ਅੱਜਕਲ ਹਰ ਕੋਈ ਆਪਣੇ ਘਰ ਨੂੰ ਖੂਬਸੂਰਤ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਨੂੰ ਘਰ 'ਚ ਰੱਖਦਾ ਹੈ। ਇਹ ਸਭ ਲੋਕ ਆਪਣੇ ਘਰ ਨੂੰ ਖੂਬਸੂਰਤ ਅਤੇ ਆਕਰਸ਼ਤ ਬਣਾਉਣ ਲਈ ਕਰਦੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਬਾਰੇ 'ਚ ਚੰਗੀ ਤਰ੍ਹਾਂ ਨਾਲ ਨਹੀਂ ਪਤਾ ਹੁੰਦਾ। ਵਾਸਤੂ ਅਤੇ ਜੋਤਿਸ਼ ਦੀ ਮੰਨੀਏ ਤਾਂ ਕਿਸੇ ਵੀ ਤਰ੍ਹਾਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਨੂੰ ਘਰ 'ਚ ਰੱਖਣ ਤੋਂ ਪਹਿਲਾਂ ਕੁਝ ਗੱਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। 

ਵਾਸਤੂ ਅਤੇ ਜੋਤਿਸ਼ ਦੇ ਨਾਲ-ਨਾਲ ਹਿੰਦੂ ਧਰਮ ਦੇ ਪੌਰਾਣਿਕ ਗ੍ਰੰਥਾਂ 'ਚ ਵੀ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਰੱਖਣ ਨਾਲ ਚਮਤਕਾਰੀ ਪ੍ਰਭਾਵ ਮਿਲਦੇ ਹਨ। ਇਸ ਲਈ ਸ਼ਾਸਤਰਾਂ 'ਚ ਇਨ੍ਹਾਂ ਦੀਆਂ ਮੂਰਤੀਆਂ ਅਤੇ ਤਸਵੀਰਾਂ ਨੂੰ ਰੱਖਣ ਸੰਬੰਧੀ ਬਹੁਤ ਸਾਰੇ ਮਹੱਤਵਪੂਰਣ ਨਿਯਮ ਦੱਸੇ ਗਏ ਹਨ। ਵਾਸਤੂ ਸ਼ਾਸਤਰ ਮੁਤਾਬਕ ਘਰ 'ਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗਾਉਣ ਨਾਲ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਹਨੂਮਾਨ ਜੀ ਦੇ ਚਿੱਤਰ ਦੇ ਮਹੱਤਵ ਅਤੇ ਉਸ ਨਾਲ ਜੁੜੇ ਕੁਝ ਵਾਸਤੂ ਨਿਯਮ...

— ਸ਼ਾਸਤਰਾਂ ਮੁਤਾਬਕ ਹਨੂਮਾਨ ਜੀ ਬਾਲ ਬ੍ਰਹਮਚਾਰੀ ਹਨ ਅਤੇ ਇਸੇ ਵਜ੍ਹਾ ਨਾਲ ਉਨ੍ਹਾਂ ਦਾ ਚਿੱਤਰ ਬੈੱਡਰੂਮ 'ਚ ਨਾ ਰੱਖ ਕੇ ਘਰ ਦੇ ਮੰਦਰ ਜਾਂ ਕਿਸੇ ਹੋਰ ਪਵਿੱਤਰ ਥਾਂ 'ਤੇ ਰੱਖਣਾ ਸ਼ੁੱਭ ਰਹਿੰਦਾ ਹੈ।

— ਵਾਸਤੂ ਵਿਗਿਆਨੀਆਂ ਮੁਤਾਬਕ ਹਨੂਮਾਨ ਜੀ ਦਾ ਚਿੱਤਰ ਦੱਖਣ ਦਿਸ਼ਾ ਵੱਲ ਨੂੰ ਦੇਖਦੇ ਹੋਏ ਵਾਲਾ ਲਗਾਉਣਾ ਚਾਹੀਦਾ ਹੈ ਕਿਉਂਕਿ ਹਨੂਮਾਨ ਜੀ ਨੇ ਆਪਣਾ ਪ੍ਰਭਾਵ ਜ਼ਿਆਦਾਤਰ ਇਸੇ ਦਿਸ਼ਾ 'ਚ ਦਿਖਾਇਆ ਹੈ ਜਿਵੇਂ ਲੰਕਾ ਦੱਖਣ 'ਚ ਹੈ ਸੀਤਾ ਮਾਤਾ ਦੀ ਖੋਜ ਦੱਖਣ ਤੋਂ ਸ਼ੁਰੂ ਹੋਈ ਸੀ, ਲੰਕਾ ਦਹਿਣ ਅਤੇ ਰਾਮ-ਰਾਵਣ ਦਾ ਯੁੱਧ ਵੀ ਇਸੇ ਦਿਸ਼ਾ 'ਚ ਹੋਇਆ ਸੀ। ਦੱਖਣ ਦਿਸ਼ਾ 'ਚ ਹਨੂਮਾਨ ਜੀ ਵਿਸ਼ੇਸ਼ ਬਲਸ਼ਾਲੀ ਹਨ।

— ਇਸ ਤਰ੍ਹਾਂ ਉੱਤਰ ਦਿਸ਼ਾ 'ਚ ਹਨੂਮਾਨ ਜੀ ਦਾ ਚਿੱਤਰ ਲਗਾਉਣ ਨਾਲ ਦੱਖਣ ਦਿਸ਼ਾ 'ਚੋਂ ਆਉਣ ਵਾਲੀ ਹਰ ਨਕਾਰਾਤਮਕ ਸ਼ਕਤੀ ਹਨੂਮਾਨ ਜੀ ਰੋਕ ਦਿੰਦੇ ਹਨ। ਵਾਸਤੂ ਮੁਤਾਬਕ ਇਸ ਨਾਲ ਘਰ 'ਚ ਸੁੱਖ ਅਤੇ ਸਮਰਿੱਧੀ ਦਾ ਆਗਮਨ ਹੁੰਦਾ ਹੈ ਅਤੇ ਦੱਖਣ ਦਿਸ਼ਾ 'ਚ ਆਉਣ ਵਾਲੀ ਹਰ ਮਾੜੀ ਤਾਕਤ ਨੂੰ ਹਨੂਮਾਨ ਜੀ ਰੋਕ ਦਿੰਦੇ ਹਨ। 

— ਜਿਸ ਰੂਪ 'ਚ ਹਨੂਮਾਨ ਜੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹੋਣ ਅਜਿਹੇ ਚਿੱਤਰ ਨੂੰ ਘਰ 'ਚ ਲਗਾਉਣ ਨਾਲ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ਕਤੀ ਦਾ ਪ੍ਰਵੇਸ਼ ਅਸੰਭਵ ਹੁੰਦਾ ਹੈ।