ਇਟਲੀ : ਸ਼੍ਰੀ ਕ੍ਰਿਸ਼ਨ ਜੀ ਦੇ ਭਗਤਾਂ ਨੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ

09/11/2018 8:57:54 AM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਆਰਜੀਨਿਆਨੋ ਸ਼ਹਿਰ ਵਿਖੇ ਸਥਿਤ ਸਨਾਤਨ ਧਰਮ ਆਰਜੀਨਿਆਨੋ ਮੰਦਰ ਕਮੇਟੀ ਵਲੋਂ ਹਰ ਸਾਲ ਦੇ ਵਾਂਗ ਇਸ ਵਾਰ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਇਟਲੀ ਭਰ ਤੋਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਦਾ ਆਰੰਭ ਮੰਦਰ ਤੋਂ ਹੀ ਹੋਇਆ ਅਤੇ ਪੂਰੇ ਆਰਜੀਨਿਆਨੋ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਇਹ ਯਾਤਰਾ ਸਮਾਪਤ ਹੋਈ।

PunjabKesari
ਹਰੇ ਰਾਮਾ ਮੰਦਰ ਅਲਬੀਤੋਨੇ ਅਤੇ ਸਾਵੋਨਾ ਤੋਂ ਇਟਾਲੀਅਨ ਹਿੰਦੂਆਂ ਨੇ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ । ਸ਼ਹਿਰ ਦੇ ਮੇਅਰ, ਇਟਾਲੀਅਨ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਉਚੇਚੇ ਤੌਰ 'ਤੇ ਪਹੁੰਚ ਕੇ ਹਿੰਦੂ ਭਾਈਚਾਰੇ ਨੂੰ ਜਨਮ ਅਸ਼ਟਮੀ ਅਤੇ ਇਸ ਸਾਲਾਨਾ ਸ਼ੋਭਾ ਯਾਤਰਾ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਗਤਾਂ ਵਲੋਂ ਸ਼੍ਰੀ ਕ੍ਰਿਸ਼ਨ ਜੀ ਨਾਲ ਸਬੰਧਤ ਝਾਕੀਆਂ ਵੀ ਕੱਢੀਆਂ ਅਤੇ ਭਜਨਾਂ ਦਾ ਗੁਣ-ਗਾਇਨ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਆਰਜੀਨਿਆਨੋ ਦੇ ਸ਼੍ਰੀ ਕੁਲਦੀਪ ਕੁਮਾਰ ਟੋਨੀ, ਸ਼੍ਰੀ ਅਸ਼ੋਕ ਕੁਮਾਰ, ਰੂਪ ਲਾਲ, ਅਭਿਨਾਸ਼ ਚੰਦਰ, ਰਾਜ ਕੁਮਾਰ, ਤੇਲੂ ਰਾਮ, ਰਣਜੀਤ ਕੁਮਾਰ, ਸਨੀ ਬੇਦੀ, ਜੈ ਕਰਨ, ਪੰਡਿਤ ਕੇਵਲ ਕ੍ਰਿਸ਼ਨ, ਜਸਵਿੰਦਰ ਸਿੰਘ ਆਦਿ ਵਲੋਂ ਸ਼ੋਭਾ ਯਾਤਰਾ ਲਈ ਅਣਥੱਕ ਉਪਰਾਲੇ ਕੀਤੇ ਗਏ।


Related News