ਧਰਤੀ ਤੋਂ ਦੁਗਣੇ ਵੱਡੇ ਗ੍ਰਹਿ ਦੀ ਖੋਜ, ਤਿੰਨ ਦੇਸ਼ਾਂ ਨੇ ਮਿਲ ਕੇ ਹਾਸਲ ਕੀਤੀ ਸਫਲਤਾ

09/10/2018 10:25:04 PM

ਵਾਸ਼ਿੰਗਟਨ/ਓਟਾਵਾ— ਅੰਤਰਰਾਸ਼ਟਰੀ ਵਿਗਿਆਨੀਆਂ ਦੀ ਟੀਮ ਨੇ ਧਰਤੀ ਤੋਂ ਦੁਗਣਾ ਵੱਡਾ ਨਵਾਂ ਬਹਿਗ੍ਰਹਿ (ਐਕਸੋਪਲੈਨਟ) ਖੋਜਿਆ ਹੈ। ਇਹ ਧਰਤੀ ਤੋਂ ਕਰੀਬ 145 ਪ੍ਰਕਾਸ਼ ਸਾਲ ਦੂਰ ਹੈ। ਅਮਰੀਕਾ, ਕੈਨੇਡਾ ਤੇ ਜਰਮਨੀ ਦੇ ਵਿਗਿਆਨੀਆਂ ਨੇ ਨਾਸਾ ਦੇ ਸਪੇਸ ਯਾਨ ਕੈਪਲਰ ਦੇ ਟੈਲੀਸਕੋਪ ਦੀ ਮਦਦ ਨਾਲ 'ਵੁਲਫ 530ਬੀ' ਨੂੰ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ।

ਧਰਤੀ ਤੋਂ ਕਰੀਬ 145 ਪ੍ਰਕਾਸ਼ ਸਾਲ ਦੂਰ ਹੈ ਨਵਾਂ ਐਕਸੋਪਲੈਨਟ
ਕੈਨੇਡਾ ਦੀ ਮਾਂਟਰੀਅਲ ਯੂਨੀਵਰਸਿਟੀ ਦੇ ਪ੍ਰੋਫੈਸਰ ਬਿਓਰਨ ਬੇਨੇਕੇ ਨੇ ਦੱਸਿਆ ਕਿ ਇਹ ਵਰਗੋ ਤਾਰਾਮੰਡਲ 'ਚ ਸਥਿਤ ਹੈ ਤੇ ਆਪਣੇ ਤਾਰੇ ਨੂੰ ਹਰ 6 ਦਿਨ ਕਲਾਸ 'ਚ ਰੱਖਦਾ ਹੈ। ਵੁਲਫ 530ਬੀ ਇਕਲੌਤਾ ਗ੍ਰਹਿ ਹੈ, ਜਿਸ ਦੇ ਰੇਡੀਅਸ ਦੇ ਨੇੜੇ ਖਾਲੀ ਥਾਂ ਹੈ। ਇਸ 'ਚ ਇਕ ਤਾਰਾ ਹੈ ਜੋ ਵਿਸਤ੍ਰਿਤ ਅਧਿਐਨ ਦੇ ਲਈ ਲੋੜੀਂਦਾ ਰੌਸ਼ਨ ਹੈ, ਜੋ ਇਸ ਦੇ ਨੇਚਰ ਨੂੰ ਬਿਹਤਰ ਢੰਗ ਨਾਲ ਉਜਾਗਰ ਕਰਨ 'ਚ ਮਦਦ ਕਰੇਗਾ। ਇਸ ਨਾਲ ਸਾਨੂੰ ਰੇਡੀਅਸ ਗੈਪ ਦੇ ਅਧਿਐਨ ਦੇ ਨਾਲ-ਨਾਲ ਸੁਪਰ ਅਰਥ ਤੇ ਸਬ-ਨੈਪਚੁਨਸ ਦੀ ਆਬਾਦੀ ਦੀ ਕੁਦਰਤ ਨੂੰ ਬਿਹਤਰ ਤਰੀਕੇ ਨਾਲ ਜਾਨਣ ਦਾ ਅਹਿਮ ਮੌਕਾ ਮਿਲੇਗਾ।

ਜ਼ਿਕਰਯੋਗ ਹੈ ਕਿ ਮਈ 'ਚ ਕੈਪਲਰ ਟੈਲੀਸਕੋਪ ਦਾ ਡਾਟਾ ਆਉਣ ਤੋਂ ਬਾਅਦ ਖੋਜਕਾਰਾਂ ਨੇ ਜ਼ਿਆਦਾ ਤੋਂ ਜ਼ਿਆਦਾ ਬਹਿਗ੍ਰਹਿ ਖੋਜਣ ਦਾ ਪ੍ਰੋਗਰਾਮ ਚਲਾਇਆ ਸੀ ਤੇ ਵੁਲਫ 530ਬੀ ਦੀ ਖੋਜ ਉਸੇ ਦਾ ਨਤੀਜਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਟ੍ਰਾਂਜ਼ਿਟ ਸਪੈਕਟ੍ਰੋਸਕਾਪੀ ਤਕਨੀਕ ਦੀ ਵਰਤੋਂ ਕਰਕੇ ਇਸ ਗ੍ਰਹਿ ਦੇ ਵਾਯੂਮੰਡਲ ਤੇ ਪਾਣੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਕਾਫੀ ਮਹੱਤਵਪੂਰਨ ਹੋਵੇਗਾ ਕਿਉਂਕਿ ਇਸ ਨਾਲ ਇਹ ਪਤਾ ਲੱਗੇਗਾ ਕਿ ਵੁਲਫ 530ਬੀ ਧਰਤੀ, ਨੇਪਚੁਨ ਜਾਂ ਸੌਰ ਮੰਡਲ ਦੇ ਹੋਰਾਂ ਗ੍ਰਹਿਆਂ ਦੀ ਤਰ੍ਹਾਂ ਹੈ ਜਾਂ ਨਹੀਂ।


Related News