ਰੱਖੜੀ

09/10/2018 5:10:58 PM

ਯਾਦ ਕਰਵਾਉਦੀ ਹੈ ਇਹ ਰੱਖੜੀ,
ਭੁੱਲ ਗਏ ਉਹ ਭਰਾਵਾਂ ਨੂੰ,
ਤੋੜ ਗਏ ਜੋ ਖੂਨ ਦਾ ਰਿਸ਼ਤਾ,
ਅੰਦਰ ਦੱਬੀਆਂ ਧਾਹਾਂ ਨੂੰ।
ਅੰਦਰੋ-ਅੰਦਰੀ ਇਹ ਤੜਫਣ ਭੈਣਾਂ,
ਇਹ ਚੰਦਰਾ ਦਿਨ ਕਿਉਂ ਆਇਆ ਹੈ,
ਹੋਰ ਦਿਨਾਂ 'ਤੇ ਰੌਣ ਨਾ ਆਵੇ,
ਇਸ ਦਿਨ ਨੇ ਖੂਬ ਰਵਾਇਆ ਹੈ,
ਇਸ ਦਿਨ ਨੂੰ ਤੂੰ ਬਨਾਉਣ ਵਾਲਿਆਂ,
ਕੁਝ ਪਰਖ ਤਾਂ ਲੈਦਾਂ ਸੁਭਾਵਾਂ ਨੂੰ,
ਯਾਦ ਕਰਵਾਉਦੀ ਹੈ ਇਹ ਰੱਖੜੀ,
ਭੁੱਲ ਗਏ ਉਹ ਭਰਾਵਾਂ ਨੂੰ,
ਤੋੜ ਗਏ ਜੋ ਖੂਨ ਦਾ ਰਿਸ਼ਤਾ,
ਅੰਦਰ ਦੱਬੀਆਂ ਧਾਹਾਂ ਨੂੰ।
ਇਕੋ ਜਿਹੇ ਨਹੀਂ ਹੁੰਦੇ 'ਸੁਰਿੰਦਰ'
ਕੁਝ ਚੰਗੇ ਵੀ ਤਾਂ ਹੈ ਗੇ ਨੇ,
ਇਹ ਚੰਗੇ ਤਾਂ ਦੁਆ ਭੈਣਾਂ ਦੀ,
ਧੁਰ ਦਰਗਾਹੀ ਲੈ ਗੇ ਨੇ,
ਹੋਣਾ ਨਹੀਂ ਕਦੇ ਵਾਲ ਵਿੰਗਾ ਵੀ,
ਭਾਗ ਲੱਗਣਗੇ ਰਾਹਾਂ ਨੂੰ,
ਯਾਦ ਕਰਵਾਉਂਦੀ ਹੈ ਇਹ ਰੱਖੜੀ,
ਭੁੱਲ ਗਏ ਉਹ ਭਰਾਵਾਂ ਨੂੰ,
ਤੋੜ ਗਏ ਜੋ ਖੂਨ ਦਾ ਰਿਸ਼ਤਾ,
ਅੰਦਰ ਦੱਬੀਆਂ ਧਾਹਾਂ ਨੂੰ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000


Related News