ਸੋਮਵਾਰ ਦੇ ਇਹ ਮੰਤਰ ਕਰਨਗੇ ਤੁਹਾਡੀ ਹਰ ਪ੍ਰੇਸ਼ਾਨੀ ਹੱਲ

9/10/2018 12:21:44 PM

ਜਲੰਧਰ— ਹਿੰਦੂ ਧਰਮ 'ਚ ਕੋਈ ਵੀ ਪੂਜਾ ਮੰਤਰ ਉਚਾਰਨ ਦੇ ਬਿਨ੍ਹਾਂ ਅਧੂਰੀ ਮਨੀ ਜਾਂਦੀ ਹੈ। ਇਸ ਲਈ ਪੂਜਾ 'ਚ ਮੰਤਰਾਂ ਦਾ ਜਾਪ ਕਰਨਾ ਮਹਤੱਵਪੂਰ ਮੰਨਿਆ ਜਾਂਦਾ ਹੈ। ਖਾਸ ਕਰਕੇ ਜੇਕਰ ਗੱਲ ਸ਼ਿਵ ਪੂਜਾ ਦੀ ਹੋਵੇ ਤਾਂ ਮੰਨਿਆ ਜਾਂਦਾ ਹੈ ਕਿ ਜੇਕਰ ਵਿਅਕਤੀ ਭੋਲੇਨਾਥ ਦੀ ਪੂਜਾ ਨਾ ਵੀ ਕਰ ਸਕਦੇ ਤਾਂ ਸਿਰਫ ਸ਼ਿਵ ਮੰਤਰਾਂ ਨਾਲ ਹੀ ਇਸ ਦਾ ਫਲ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਵਿਅਕਤੀ ਜੇਕਰ ਸੋਮਵਾਰ ਦਾ ਵਰਤ ਕਰਦਾ ਹੈ ਤਾਂ ਮੰਤਰਾਂ ਨਾਲ ਪੂਜਾ ਕਰਨ ਨਾਲ ਉਹ ਭਗਵਨਾ ਸ਼ਿਵ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ।
ਨਾਮਾਵਲੀ ਮੰਤਰ
ਸ਼ਿਵ ਜੀ ਨੂੰ ਖੁਸ਼ ਕਰਨ ਨਾਲ ਉਨ੍ਹਾਂ ਦੀ ਕਿਰਪਾ ਪ੍ਰਾਪਤੀ ਲਈ ਸੋਮਵਾਰ ਦੀ ਪੂਜਾ ਦੌਰਾਨ ਇਨ੍ਹਾਂ ਨਾਮਵਲੀ ਮੰਤਰਾ ਦਾ ਜਾਪ ਕਰੋ ਅਤੇ ਉਸ ਤੋਂ ਬਾਅਦ ਦਿਨ 'ਚ ਕਿਸੇ ਵੀ ਸਮੇਂ 108 ਬਾਰ ਇਨ੍ਹਾਂ ਮੰਤਰਾਂ ਦਾ ਜਾਪ ਜ਼ਰੂਰ ਕਰੋ। ਇਨ੍ਹਾਂ ਮੰਤਰਾਂ ਨਾਲ ਸ਼ਿਵ ਜੀ ਦੀ ਕਿਰਪਾ ਆਪਣੇ ਭਗਤਾਂ 'ਤੇ ਜ਼ਰੂਰ ਹੁੰਦੀ ਹੈ।
।। ਸ਼੍ਰੀ ਸ਼ਿਵਾਏ ਨਮ :।।
।। ਸ਼੍ਰੀ ਸ਼ੰਕਰਾਏ ਨਮ :।।
।। ਸ਼੍ਰੀ ਮਹੇਸ਼ਵਰਾਏ ਨਮ :।।
।। ਸ਼੍ਰੀ ਸਾਂਬਸਦਾਸ਼ਿਵਾਏ ਨਮ :।।
।। ਸ਼੍ਰੀ ਰੂਦ੍ਰਾਏ ਨਮ :।।
।। ਓਮ ਪਾਰਵਤੀਪਤਯੇ ਨਮ : ।।
।। ਓਮ ਨਮੋ ਨੀਲਕੰਠਾਯ।।

ਭਗਵਾਨ ਸ਼ਿਵ ਜੀ ਨੂੰ ਖੁਸ਼ ਕਰਨ ਦਾ ਸਭ ਤੋਂ ਸਰਲ ਉਪਾਅ ਹੈ। ਪੰਚਾਸ਼ੇਰੀ ਮੰਤਰ ''ਓਮ ਨਮ : ਸ਼ਿਵਾਯ'' ਦਾ ਜਾਪ। ਇਸ ਤੋਂ ਇਲਾਵਾ ''ਓਮ'' ਨੂੰ ਸੰਸਾਰ ਦਾ ਸਾਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿਵ ਗਾਯਤੀ ਮੰਤਰ ਦਾ ਜਾਪ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ।
ਸ਼ਿਵ ਗਾਯਤੀ ਮੰਤਰ—।। ਓਮ ਤਤਪੁਰੂਸ਼ਾਯ ਵਿਦਮਹੇ ਮਹਾਦੇਵਾਯ ਧੀਮਹਿ ਤਨਨੋ ਰੁਦਰ : ਪਰਚੋਦਯਾਤ।।
ਸ਼ਿਵ ਨਮਸਕਾਰ ਮੰਤਰ
ਪੂਜਾ ਤੋਂ ਪਹਿਲਾਂ ਇਸ ਮੰਤਰ ਦਾ ਉਚਾਰਣ ਕਰਦੇ ਹੋਏ ਭਗਵਾਨ ਸ਼ਿਵ ਦਾ ਧਿਆਨ ਕਰੋ : ''ਨਮ : ਸ਼ਮਭਵਾਯ ਚ ਮਯੋਭਵਾਯ ਚ ਨਮ : ਸ਼ਨਕਰਾਯ ਚ ਮਯਸਕਰਾਯ ਚ ਨਮ : ਸ਼ਿਵਾਯ ਚ ਸ਼ਿਵਤਰਾਯ ਚ£ ਈਸ਼ਾਨ : ਸ੍ਰਵਵਿਧਯਾਨਾਮੀਸ਼ਵਰ : ਸ੍ਰਵਭੂਤਾਨਾਂ ਬ੍ਰਮਾਹਧਿਪਤ੍ਰਿਬਰਮਹਣੋਧਪਤ੍ਰਿਬਰਮਹਾ ਸ਼ਿਵੋ ਮੇ ਅਸਤੁ ਸਦਾਸ਼ਿਵੋਮ।।''