ਹਲਕੇ ਦਰਦ ''ਚ ਵੀ ਲੈਂਦੇ ਹੋ ਪੇਨਕਿਲਰ ਤਾਂ ਹੋ ਜਾਓ ਸਾਵਧਾਨ, ਹੋਵੇਗਾ ਨੁਕਸਾਨ

09/08/2018 5:16:24 PM

ਨਵੀਂ ਦਿੱਲੀ— ਸਿਰ ਜਾਂ ਜੋੜਾਂ 'ਚ ਦਰਦ ਉਠਿਆ ਨਹੀਂ ਕਿ ਤੁਸੀਂ ਪੇਨਕਿਲਰ ਖਾ ਲੈਂਦੇ ਹੋ ਜੇਕਰ ਹਾਂ ਤਾਂ ਸੰਭਲ ਜਾਓ। ਦਰਦ ਨਿਵਾਰਕ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਨਾਲ ਮੌਤ ਦਾ ਖਤਰਾ 50 ਫੀਸਦੀ ਤਕ ਵਧ ਸਕਦਾ ਹੈ। ਬ੍ਰਿਟਿਸ਼ ਮੈਡੀਕਲ ਜਨਰਲ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਇਹ ਚੇਤਾਵਨੀ ਦਿੱਤੀ ਗਈ ਹੈ। ਡੇਨਮਾਰਕ ਸਥਿਤ ਆਰਹੁਸ ਯੂਨੀਵਰਸਿਟੀ ਹਸਪਤਾਲ ਦੇ ਸ਼ੋਧ ਕਰਤਾ ਨੇ 63 ਲੱਖ ਲੋਕਾਂ 'ਤੇ ਪੈਰਾਸਿਟਾਮੋਲ, ਆਈਬੁਬਰੂਫੇਨ ਅਤੇ ਡਾਈਕਲੋਫੇਨੈਕ ਸਹਿਤ ਹੋਰਾਂ ਦਰਦ ਨਿਵਾਰਕ ਦਵਾਈਆਂ ਦੇ ਮਾੜੇ ਪ੍ਰਭਾਵ ਆਂਕੇ।

ਉਨ੍ਹਾਂ ਨੇ ਪਾਇਆ ਕਿ ਸਟੋਰਾਇਡ ਸਹਿਤ ਇਹ ਦਵਾਈਆਂ ਸਰੀਰ 'ਚੋਂ ਪਾਣੀ ਅਤੇ ਸੋਡੀਅਮ ਕੱਢਣ ਦੀ ਰਫਤਾਰ ਹੌਲੀ ਕਰ ਦਿੰਦੀਆਂ ਹਨ। ਇਸ ਨਾਲ ਖੂਨ ਦਾ ਪ੍ਰਵਾਹ ਤੇਜ਼ ਹੋ ਜਾਂਦਾ ਹੈ, ਨਾਲ ਹੀ ਅੰਗਾਂ ਨੂੰ ਖੂਨ ਪਹੁੰਚਾਉਣ 'ਚ ਜ਼ਿਆਦਾ ਦਬਾਅ ਪੈਣ ਕਾਰਨ ਧਮਨੀਆ ਦੇ ਫੱਟਣ ਅਤੇ ਵਿਅਕਤੀ ਦੇ ਹਾਰਟ ਅਟੈਕ ਅਤੇ ਸਟ੍ਰੋਕ ਦਾ ਸ਼ਿਕਾਰ ਹੋਣ ਦਾ ਖਤਰਾ ਵਧਦਾ ਰਹਿੰਦਾ ਹੈ।

ਅਧਿਐਨ 'ਚ ਇਹ ਵੀ ਦੇਖਿਆ ਗਿਆ ਹੈ ਕਿ ਦਰਦ ਨਿਵਾਰਕ ਦਵਾਈਆਂ ਬਲੱਡ ਪ੍ਰੈਸ਼ਰ ਘਟਾਉਣ 'ਚ ਵਰਤੇ ਜਾਣ ਵਾਲੀ ਦਵਾਈਆਂ ਨੂੰ ਬੇਅਸਰ ਕਰਦੀ ਹੈ। ਮੁਖ ਸੋਧਕਰਤਾ ਮਾਰਟਿਨ ਸ਼ਿਮਿਤ ਮੁਤਾਬਕ, ਦਰਦ ਨਿਵਾਰਕ ਦਵਾਈਆਂ ਦਿਲ ਦੀ ਧੜਕਣ ਨੂੰ ਅਨਿਯੰਤਰਿਤ ਕਰਦੀ ਹੈ। ਇਸ ਨਾਲ ਵਿਅਕਤੀ ਨੂੰ ਬੇਚੈਨੀ, ਘਬਰਾਹਟ, ਛਾਤੀ 'ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਇਹ ਵੀ ਹਨ ਨੁਕਸਾਨ
 

- ਪੈਰਾਸਿਟਾਮੋਲ, ਆਈਬੁਬਰੂਫੇਨ ਅਤੇ ਡਾਈਕਲੋਫੇਨੈਕ ਨਾਲ ਲੈਸ ਦਵਾਈਆਂ ਕਿਡਨੀ ਦੀ ਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ।

- ਸਰੀਰ 'ਚ ਪਾਣੀ ਸੋਡੀਅਮ ਦਾ ਪੱਧਰ ਵਧਣ ਨਾਲ ਖੂਨ ਦਾ ਪ੍ਰਭਾਵ ਤੇਜ਼ ਹੁੰਦਾ ਹੈ ਅਤੇ ਨਸ ਫਟਣ ਦੀ ਸੰਭਾਵਨਾ ਵੀ ਰਹਿੰਦੀ ਹੈ। 

- ਬਲੱਡ ਪ੍ਰੈਸ਼ਰ ਘੱਟਣ 'ਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਦਵਾਈਆਂ ਨੂੰ ਵੀ ਬੇਅਸਰ ਕਰਦੀਆਂ ਹਨ ਦਰਦ ਨਿਵਾਰਕ ਦਵਾਈਆਂ। 

ਦਰਦ ਤੋਂ ਰਾਹਤ ਦਿਵਾਉਂਦੀਆਂ ਹਨ ਇਹ 5 ਚੀਜ਼ਾਂ 
 

1. ਹਲਦੀ
ਫ੍ਰੀ-ਰੈਡਿਕਲਸ ਨੂੰ ਖਤਮ ਕਰਨ ਵਾਲੀ ਹਲਦੀ ਦੀ ਵਰਤੋਂ ਦਰਦ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ।
 

2. ਲੌਂਗ 
ਦੰਦਾਂ 'ਚ ਦਰਦ ਹੋਣ 'ਤੇ ਲੌਂਗ ਦੀ ਵਰਤੋਂ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਬਾਡੀ ਪੇਨ ਨੂੰ ਦੂਰ ਕਰਨ ਲਈ ਵੀ ਇਹ ਬਿਹਤਰੀਨ ਕੁਦਰਤੀ ਤਰੀਕਾ ਹੈ। 
 

3. ਅਦਰਕ 
ਅਦਰਕ 'ਚ ਦਰਦ ਦਾ ਸਿਗਨਲ ਦਿਮਾਗ ਤਕ ਪਹੁੰਚਾਉਣ ਵਾਲੇ ਅੰਜ਼ਾਈਮ ਦੀ ਕਿਰਿਆ ਨੂੰ ਬਾਧਿਤ ਕਰਨ ਵਾਲੇ ਯੌਗਿਕ ਮੌਜੂਦ ਹੁੰਦੇ ਹਨ। 
 

4. ਬਾਦਾਮ 
ਓਮੇਗਾ-3 ਫੈਟੀ ਐਸਿਡ ਮਾਸਪੇਸ਼ੀਆਂ 'ਚ ਦਰਦ, ਸੋਜ, ਖਿਚਾਅ ਦਾ ਸਬਬ ਬਣਨ ਵਾਲੇ ਰਸਾਇਨਾਂ ਨੂੰ ਨਿਸ਼ਕ੍ਰਿਯ ਕਰਦਾ ਹੈ। 
 

5. ਬਰਫ ਜਾਂ ਗਰਮ ਪਾਣੀ ਦੀ ਸਿੰਕਾਈ
ਜੋੜਾਂ ਜਾਂ ਮਾਸਪੇਸ਼ੀਆਂ ਦਾ ਦਰਦ ਹੋਣ 'ਤੇ ਬਰਫ ਜਾਂ ਗਰਮ ਪਾਣੀ ਦੀ ਸਿੰਕਾਈ ਕਰੋ। ਇਹ ਨਸਾਂ 'ਚ ਖੂਨ ਦਾ ਪ੍ਰਵਾਹ ਸੁਚਾਰੂ ਬਣਾ ਕੇ ਦਰਦ ਨੂੰ ਘੱਟ ਕਰਦੀ ਹੈ।


Related News