ਦੁੱਧ ਅਤੇ ਸ਼ਹਿਦ ਨਾਲ ਬਿਨਾਂ ਸਾਈਡ ਇਫੈਕਟ ਵਾਲ ਕਰੋ ਸਟਰੇਟ

09/08/2018 2:23:59 PM

ਖੁੱਲੇ ਸਟਰੇਟ ਵਾਲ ਤੁਹਾਡੇ ਪਰਸਨੈਲਿਟੀ ਨੂੰ ਹੋਰ ਵੀ ਦੁੱਗਣਾ ਕਰ ਦਿੰਦੇ ਹਨ। ਸਟਰੇਟ ਭਾਵ ਸਿੱਧੇ ਵਾਲ ਤੁਹਾਨੂੰ ਟਰੈਂਡੀ ਲੁੱਕ ਦਿੰਦੇ ਹਨ। ਸਿਰਫ ਲੜਕੀਆਂ ਹੀ ਨਹੀਂ ਬੱਚਿਆਂ ਤੋਂ ਲੈ ਕੇ ਹਰ ਉਮਰ ਦਾ ਵਿਅਕਤੀ ਇਸ ਦਾ ਦੀਵਾਨਾ ਹੈ। ਪਾਰਟੀ ਜਾਂ ਵਿਆਹ ਲਈ ਅਸੀਂ ਵਾਲਾਂ ਨੂੰ ਟੈਂਪਰੇਰੀ ਤਾਂ ਸਟ੍ਰੇਟ ਕਰ ਸਕਦੇ ਹਾਂ, ਪਰ ਵਾਲਾਂ ਨੂੰ ਹਮੇਸ਼ਾਂ ਲਈ ਸਿੱਧਾ ਕਰਨਾ ਬਹੁਤ ਹੀ ਮਹਿੰਗਾ ਅਤੇ ਮੁਸ਼ਕਿਲ ਹੁੰਦਾ ਹੈ। ਵਾਲਾਂ ਨੂੰ ਸਟਰੇਟ ਕਰਨ ਲਈ ਮਹਿੰਗੇ ਕੈਮਿਕਲ ਵਾਲੇ ਸ਼ੈਂਪੂ ਇਸਤੇਮਾਲ ਕੀਤੇ ਜਾਂਦੇ ਹਨ। ਸਟਰੇਟਿੰਗ ਤੋਂ ਬਾਅਦ ਖਰਾਬ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਅੱਜ ਅਸੀਂ ਵਾਲਾਂ ਨੂੰ ਸਟਰੇਟ ਕਰਨ ਦੇ ਘਰੇਲੂ ਤਰੀਕੇ ਦੱਸ ਰਹੇ ਹਨ। ਜੇਕਰ ਤੁਸੀਂ ਵੀ ਵਾਲਾਂ ਨੂੰ ਸਟਰੇਟ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਘਰੇਲੂ ਟਿਪਸ ਨੂੰ ਜ਼ਰੂਰ ਅਪਣਾਓ। 

PunjabKesari
ਨਾਰੀਅਲ ਦਾ ਦੁੱਧ ਅਤੇ ਨਿੰਬੂ
- ਨਾਰੀਅਲ 'ਚ ਆਇਰਨ ਅਤੇ ਮੈਗਨੀਜ਼ ਹੁੰਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਅਤੇ ਹੈਲਥੀ ਬਣਾਉਂਦੇ ਹਨ ਪਰ ਇਸ ਦਾ ਇਸਤੇਮਾਲ ਵਾਲਾਂ ਨੂੰ ਸਿੱਧਾ ਕਰਨ ਲਈ ਵੀ ਕੀਤਾ ਜਾ ਸਕਦਾ ਹੈ। ਹੇਅਰਪੈਕ ਬਣਾਉਣ ਲਈ ਨਾਰੀਅਲ ਦਾ ਦੁੱਧ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਲਓ ਅਤੇ ਇਸ ਦਾ ਪੇਸਟ ਬਣਾਓ। ਹੁਣ ਇਸ ਨੂੰ ਵਾਲਾਂ 'ਤੇ ਲਗਾਓ। ਕੁਝ ਦੇਰ ਬਾਅਦ ਸੁੱਕ ਜਾਣ 'ਤੇ ਗੁਣਗੁਣੇ ਪਾਣੀ ਨਾਲ ਵਾਲਾਂ ਨੂੰ ਧੋਅ ਲਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਗਰਮ ਤੌਲੀਏ 'ਚ ਲਪੇਟ ਕੇ ਲੱਗਭਗ ਇਕ ਘੰਟੇ ਲਈ ਛੱਡ ਦਿਓ। ਬਾਅਦ 'ਚ ਵਾਲਾਂ ਨੂੰ ਚੌੜੇ ਦੰਦਾਂ ਵਾਲੀ ਕੰਘੀ ਨਾਲ ਸਿੱਧਾ ਕਰ ਲਓ। ਇਹ ਫਾਰਮੂਲਾ ਹਫਤੇ 'ਚ ਦੋ ਤੋਂ ਤਿੰਨ ਵਾਰ ਅਪਣਾਓ। ਇਸ ਨਾਲ ਕਰਲੀ ਵਾਲ ਸਿੱਧੇ ਹੋ ਜਾਣਗੇ।

PunjabKesari
ਮੁਲਤਾਨੀ ਮਿੱਟੀ ਤੇ ਚੌਲਾ ਦਾ ਪੇਸਟ
- ਇਕ ਕੱਪ ਮੁਲਤਾਨੀ ਮਿੱਟੀ 'ਚ ਇਕ ਅੰਡਾ ਅਤੇ ਪੰਜ ਚਮਚ ਚੋਲਾਂ ਦਾ ਆਟਾ ਮਿਕਸ ਕਰਕੇ ਵਾਲਾਂ 'ਚ ਪੇਸਟ ਬਣਾ ਲਓ ਅਤੇ ਵਾਲਾਂ ਨੂੰ ਸਿੱਧੇ ਕਰਕੇ ਲਗਾਓ। 40 ਮਿੰਟ ਬਾਅਦ ਜਦੋਂ ਪੇਸਟ ਸੁੱਕ ਜਾਵੇ ਤਾਂ ਵਾਲਾਂ ਨੂੰ ਨਾਰਮਲ ਪਾਣੀ ਨਾਲ ਧੋਅ ਲਓ। ਪੇਸਟ ਲਗਾਉਣ ਤੋਂ ਪਹਿਲਾਂ ਰਾਤ ਨੂੰ ਵਾਲਾਂ 'ਚ ਤੇਲ ਲਗਾ ਲਓ। ਇਕ ਮਹੀਨੇ ਤੱਕ ਇਸ ਪੇਸਟ ਲਗਾਉਣ ਨਾਲ ਤੁਹਾਡੇ ਵਾਲ ਸਟਰੇਟ ਹੋਣ ਜਾਣਗੇ।

PunjabKesari
ਕੇਲੇ ਦਾ ਪੇਸਟ
- ਪੱਕੇ ਹੋਏ ਕੇਲੇ ਨੂੰ ਮੈਸ਼ ਕਰਕੇ ਉਸ 'ਚ ਦੋ ਵੱਡੇ ਚਮਚ ਸ਼ਹਿਦ, ਦਹੀ ਅਤੇ ਜੈਤੂਨ ਦਾ ਤੇਲ ਮਿਲਾ ਕੇ ਪੇਸਟ ਬਣਾ ਲਓ। ਪੇਸਟ ਨੂੰ ਅੱਧੇ ਘੰਟੇ ਲਈ ਵਾਲਾਂ 'ਤੇ ਲਗਾਓ। ਬਾਅਦ 'ਚ ਠੰਡੇ ਪਾਣੀ ਨਾਲ ਧੋਅ ਲਓ। ਇਸ ਤੋਂ ਬਾਅਦ ਵਾਲ ਚਮਕਦਾਰ ਅਤੇ ਸਟਰੇਟ ਹੋ ਜਾਣਗੇ।

PunjabKesari
ਦੁੱਧ ਅਤੇ ਸ਼ਹਿਦ
- ਇਨ੍ਹਾਂ ਦੋਵਾਂ 'ਚ ਵਾਲਾਂ ਨੂੰ ਸਟਰੇਟ ਕਰਨ ਦੇ ਗੁਣ ਪਾਏ ਜਾਂਦੇ ਹਨ। ਥੋੜੇ ਜਿਹੇ ਦੁੱਧ 'ਚ ਦੋ ਵੱਡੇ ਚਮਚ ਸ਼ਹਿਦ ਅਤੇ ਥੋੜੀ ਜਿਹੀ ਮੈਸ਼ ਕੀਤੀ ਸਟ੍ਰਾਬਰੇਰੀ ਮਿਲਾਓ। ਹੁਣ ਇਸ ਪੇਸਟ ਨੂੰ ਆਪਣੇ ਵਾਲਾਂ 'ਚ ਲਗਾ ਕੇ ਘੱਟੋ-ਘੱਟ 2 ਘੰਟੇ ਲਈ ਛੱਡ ਦਿਓ। ਬਾਅਦ 'ਚ ਬਾਅਦ ਨੂੰ ਸ਼ੈਂਪੂ ਕਰ ਲਓ।

PunjabKesari
ਗਰਮ ਤੇਲ
- ਰੌਜਾਨਾ ਵਾਲਾਂ ਨੂੰ ਗਰਮ ਤੇਲ ਨਾਲ ਮਾਲਿਸ਼ ਕਰਨ ਨਾਲ ਵਾਲ ਸਟਰੇਟ ਹੋ ਜਾਂਦੇ ਹਨ। ਗਰਮ ਤੇਲ ਵਾਲਾਂ ਨੂੰ ਸਿੱਧਾ ਕਰਦਾ ਹੈ ਅਤੇ ਵਾਲ ਮੁਲਾਇਮ ਵੀ ਹੋ ਜਾਂਦੇ ਹਨ। ਮਾਲਿਸ਼ ਲਈ ਨਾਰੀਅਲ ਤੇਲ, ਬਾਦਾਮ ਦਾ ਤੇਲ, ਆਲਿਵ ਆਇਲ ਦਾ ਇਸਤੇਮਾਲ ਕਰ ਸਕਦੇ ਹੋ। ਹਲਕੇ ਗਰਮ ਤੇਲ ਨਾਲ ਵਾਲਾਂ ਦੀ 15-20 ਮਿੰਟ ਤੱਕ ਮਸਾਜ ਕਰੋ। ਕੰਘੀ ਨਾਲ ਵਾਲ ਸਿੱਧੇ ਕਰੋ ਅਤੇ ਗਿੱਲੇ ਤੌਲੀਏ 'ਚ ਵਾਲਾਂ ਨੂੰ ਲਪੇਟ ਲਓ। 1 ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋਅ ਲਓ।


Related News