ਪੈਸਿਆਂ ਕਾਰਨ ਹੋਏ ਝਗੜੇ ਨੇ ਬਰਬਾਦ ਕੀਤਾ ਪਰਿਵਾਰ, ਵਿਅਕਤੀ ਨੇ ਹੱਥੀਂ ਉਜਾੜੀਆਂ ਖੁਸ਼ੀਆਂ

09/08/2018 9:28:04 AM

ਰੋਮ(ਕੈਂਥ)— ਇਟਲੀ 'ਚ ਸਰਬੀਆ ਮੂਲ ਦੇ ਵਿਅਕਤੀ ਨੇ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਮਗਰੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਮੁਤਾਬਕ ਇਹ ਜੋੜਾ ਸਵੇਰੇ 8 ਵਜੇ ਕਾਰ 'ਚ ਬੈਠ ਕੇ ਘਰੋਂ ਕੰਮ 'ਤੇ ਨਿਕਲਿਆ ਸੀ। ਦੋਹਾਂ ਵਿਚਕਾਰ ਪੈਸਿਆਂ ਦੀ ਗੱਲ ਨੂੰ ਲੈ ਕੇ ਇੰਨਾ ਝਗੜਾ ਹੋ ਗਿਆ ਕਿ ਵਿਅਕਤੀ ਨੇ ਹੱਥੀਂ ਪਰਿਵਾਰ ਉਜਾੜ ਲਿਆ। ਆਪਣੀ ਪਤਨੀ ਦੇ ਸਿਰ 'ਚ ਗੋਲੀ ਮਾਰਨ ਮਗਰੋਂ ਇਹ ਵਿਅਕਤੀ ਦੌੜ ਗਿਆ ਪਰ ਸੀ. ਸੀ. ਟੀ. ਵੀ. ਕੈਮਰੇ 'ਚ ਇਹ ਸਾਰੀ ਘਟਨਾ ਕੈਦ ਹੋ ਗਈ। ਪਤਨੀ ਨੂੰ ਮਾਰਨ ਮਗਰੋਂ ਉਸ ਨੇ ਇਕ ਘੰਟੇ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਵਿਚਕਾਰ ਅਕਸਰ ਪੈਸਿਆਂ ਦੀ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਪਰ ਬੀਤੇ ਦਿਨੀਂ ਹੋਏ ਝਗੜੇ ਨੇ ਪਰਿਵਾਰ ਹੀ ਉਜਾੜ ਦਿੱਤਾ। ਇਹ ਜੋੜਾ ਆਪਣੇ ਪਿੱਛੇ ਇਕ 4 ਸਾਲਾ ਬੱਚੀ ਨੂੰ ਛੱਡ ਗਿਆ ਹੈ। 
ਇਸੇ ਤਰ੍ਹਾਂ ਦੀ ਇਕ ਘਟਨਾ ਪਹਿਲਾਂ ਵੀ ਇਟਲੀ 'ਚ ਦੇਖਣ ਨੂੰ ਮਿਲੀ ਸੀ ਜਦ ਫਰੋਸੀਨੋਨੇ ਵਿਖੇ ਕਿਸੇ ਗੱਲ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਪਰਿਵਾਰ ਨੂੰ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ ਸੀ।


Related News