ਇਟਲੀ ਵਾਸੀਆਂ 'ਚ ਘਟਿਆ ਵਿਆਹ ਕਰਵਾਉਣ ਦਾ ਰੁਝਾਨ : ਰਿਪੋਰਟ

09/07/2018 11:15:09 AM

ਰੋਮ(ਕੈਂਥ)— ਇਟਲੀ ਦੀ ਰਾਸ਼ਟਰੀ ਸੰਸਥਾ ਈਸਤਤ ਨੇ ਆਪਣੇ ਸਰਵੇਖਣ 'ਚ ਕਿਹਾ ਕਿ ਇਟਲੀ 'ਚ ਨੌਜਵਾਨਾਂ 'ਚ ਵਿਆਹ ਕਰਵਾਉਣ ਦਾ ਰੁਝਾਨ ਘਟ ਰਿਹਾ ਹੈ। ਵਿਆਹੇ ਹੋਏ ਲੋਕਾਂ ਦੀ ਗਿਣਤੀ ਪਿਛਲੇ 30 ਸਾਲਾਂ 'ਚ ਘਟੀ ਹੈ। ਰਿਪੋਰਟ ਮੁਤਾਬਕ 25 ਤੋਂ 34 ਸਾਲਾ ਵਰਗ ਦੇ ਵਿਆਹੇ ਪੁਰਸ਼ਾਂ ਦੀ ਗਿਣਤੀ ਸਾਲ1991 ਵਿੱਚ 51.5 % ਸੀ ਜੋ ਘਟ ਕੇ ਇਸ ਸਾਲ 19.1% ਰਹਿ ਗਈ ਹੈ। ਔਰਤਾਂ ਵਿੱਚ ਦਰ 69.5%  ਤੋਂ ਘਟ ਕੇ 34.3% ਰਹਿ ਗਈ ਹੈ।

ਇਟਲੀ ਵਿਚ 45 ਤੋਂ 54 ਸਾਲਾ ਵਰਗ ਦੇ ਇੱਕ ਚੌਥਾਈ ਪੁਰਸ਼ਾਂ ਨੇ ਵਿਆਹ ਹੀ ਨਹੀਂ ਕਰਵਾਇਆ ਜਦੋਂ ਕਿ ਇਟਲੀ ਵਿਚ 18 % ਔਰਤਾਂ ਕੁਆਰੀਆਂ ਹਨ।ਈਸਤਤ ਅਨੁਸਾਰ ਇਟਲੀ ਵਿਚ ਤਲਾਕਸ਼ੁਦਾ ਲੋਕਾਂ ਦੀ ਗਿਣਤੀ ਸਭ ਉਮਰ ਦੇ ਵਰਗਾਂ ਵਿੱਚ ਚਾਰ ਗੁਣਾ ਵਧ ਗਈ ਹੈ ।ਪਹਿਲਾਂ ਸੰਨ 1991 ਵਿਚ ਇਟਲੀ ਭਰ ਵਿੱਚ ਲਗਭਗ ਤਲਾਕਸ਼ੁਦਾ ਲੋਕਾਂ ਦੀ ਗਿਣਤੀ 376,000 ਸੀ ਜੋ ਕਿ ਹੁਣ ਵਧ ਕੇ 1.671 ਮਿਲੀਅਨ ਤੋਂ ਵੀ ਟੱਪ ਗਈ ਹੈ।ਸਮਲਿੰਗੀਆਂ ਸਬੰਧੀ ਬਣੀ ਸਿਵਲ ਯੂਨੀਅਨ ਅਨੁਸਾਰ ਇਟਲੀ ਵਿੱਚ ਰਜਿਸਟਰਡ ਸਮਲਿੰਗੀ ਜਨਸੰਖਿਆ ਦਾ 0.02% ਬਣਦੇ ਹਨ।ਇਨ੍ਹਾਂ ਸਮਲਿੰਗੀ ਜੋੜਿਆਂ ਵਿੱਚ 68.3% ਮਰਦ ਹਨ।


Related News