ਹੁਸ਼ਿਆਰਪੁਰ: ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, 5 ਪਾਵਨ ਸਰੂਪ ਅਗਨ ਭੇਂਟ

08/22/2018 7:27:00 AM

ਮਾਹਿਲਪੁਰ/ਕੋਟ ਫਤੂਹੀ/ਮੇਹਟੀਆਣਾ, (ਜਸਵੀਰ, ਬਹਾਦਰ ਖਾਨ, ਸੰਜੀਵ)- ਬਲਾਕ ਮਾਹਿਲਪੁਰ ਦੇ ਪਿੰਡ ਦਿਹਾਣਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ 11.30 ਵਜੇ ਦੇ ਕਰੀਬ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਹੋ ਗਏ ਅਤੇ ਤਿੰਨ ਏ. ਸੀ. ਤੇ ਗੁਰਦੁਆਰਾ ਸਾਹਿਬ ਦਾ ਉਪਰਲੀ ਮੰਜ਼ਿਲ ਦਾ ਹੋਰ ਸਾਮਾਨ ਵੀ ਸੜ ਗਿਆ।
ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਰਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਕਰੀਬ 11.30 ਵਜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਘਰ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੇ ਸੱਚਖੰਡ ਵਾਲੇ ਕਮਰੇ ਅੰਦਰੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖ ਕੇ ਰੌਲਾ ਪਾਇਆ ਤਾਂ ਸੰਗਤਾਂ ਇਕੱਤਰ ਹੋ ਗਈਆਂ ਅਤੇ ਗੁਰਦੁਆਰਾ ਸਾਹਿਬ ਦੇ ਸਬਮਰਸੀਬਲ ਪੰਪ ਨਾਲ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਦਿੱਤੀ ਗਈ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਉਦੋਂ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਦਿਆਲ ਸਿੰਘ, ਹਲਕਾ ਵਿਧਾਇਕ ਡਾ. ਰਾਜ ਕੁਮਾਰ, ਡੀ. ਐੱਸ. ਪੀ. ਜਤਿੰਦਰ ਸਿੰਘ ਖੱਖ, ਬੀਬੀ ਰਣਜੀਤ ਕੌਰ ਮੈਂਬਰ ਐੱਸ. ਜੀ.ਪੀ. ਸੀ., ਨਾਇਬ ਤਹਿਸੀਲਦਾਰ ਰਾਮ ਚੰਦ ਬੰਗੜ, ਹਲਕਾ ਪਟਵਾਰੀ ਅਮਰਜੀਤ ਸਿੰਘ, ਅਜੀਤ ਸਿੰਘ ਬਾਸੀ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ, ਪਰਮਜੀਤ ਸਿੰਘ ਸਤਿਕਾਰ ਕਮੇਟੀ ਮੈਂਬਰ, ਸਰਪੰਚ ਰਾਮ ਪ੍ਰਕਾਸ਼, ਡਾ. ਵਿਪਨ ਪਚਨੰਗਲ, ਦਲਵੀਰ ਲਕਸੀਹਾਂ, ਕਰਮਜੀਤ ਸਿੰਘ ਪਰਮਾਰ ਸਰਪੰਚ ਜਾਂਗਣੀਵਾਲ, ਗੁਰਜਿੰਦਰ ਸਿੰਘ ਗੋਗਾ, ਮਾਸਟਰ ਬਲਵੀਰ ਸਿੰਘ ਕਹਾਰਪੁਰ, ਨੰਬਰਦਾਰ ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਜੱਸਾ ਸਿੰਘ ਮਰਨਾਈਆਂ, ਹਰਜਾਪ ਸਿੰਘ ਮੱਖਣ, ਅਮੀਜੋਤ ਸਿੰਘ ਮਾਹਿਲਪੁਰ, ਸਵਰਨ ਸਿੰਘ, ਹਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਸੁੱਚਾ ਮੋਹਣ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।


Related News