ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ

8/22/2018 7:04:43 AM

ਮੇਖ- ਸਿਤਾਰਾ ਸ਼ੁਭ ਕੰਮਾਂ ’ਚ ਰੁਚੀ ਵਧਾਉਣ, ਪਲਾਨਿੰਗ ’ਚੋਂ ਮੁਸ਼ਕਿਲਾਂ ਹਟਾਉਣ ਵਾਲਾ, ਕੰਮਕਾਜੀ ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਖ- ਸਿਤਾਰਾ ਪੇਟ ਲਈ ਠੀਕ ਨਹੀੰ, ਇਸ ਲਈ ਖਾਣ-ਪੀਣ ’ਚ ਸੰਜਮ ਰੱਖੋ, ਆਪਣੇ ਆਪ ਨੂੰ ਦੂਜਿਅਾਂ ਦੇ ਝਮੇਲਿਅਾਂ ਤੋਂ ਬਚਾਅ ਕੇ ਰੱਖੋ, ਸਫਰ ਵੀ ਨਹੀਂ ਕਰਨਾ ਚਾਹੀਦਾ।
ਮਿਥੁਨ - ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਰਮ, ਹਮਦਰਦ ਅਤੇ ਸੁਚੇਤ ਰਹਿਣਗੇ, ਇੱਜ਼ਤ-ਮਾਣ ਦੀ ਪ੍ਰਾਪਤੀ।
ਕਰਕ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਬੇਕਾਰ ਦੇ ਝਮੇਲਿਅਾਂ, ਝਾਂਸਿਅਾਂ ’ਚ ਨਹੀਂ ਫਸਣਾ ਚਾਹੀਦਾ, ਕੋਈ ਸੁੱਤਾ ਪਿਆ ਸ਼ਤਰੂ ਸਿਰ ਚੁੱਕ ਕੇ ਆਪ ਨੂੰ ਪ੍ਰੇਸ਼ਾਨ ਕਰ ਸਕਦਾ ਹੈ।
ਸਿੰਘ- ਉਦੇਸ਼-ਮਨੋਰਥ ਹੱਲ ਹੋਣਗੇ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਜਨਰਲ ਤੌਰ ’ਤੇ ਹਰ ਮਾਮਲੇ ’ਚ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।
ਕੰਨਿਆ - ਸਿਤਾਰਾ ਜਨਰਲ ਤੌਰ ’ਤੇ ਬਿਹਤਰ, ਇਸ ਲਈ ਆਪ ਜੇ ਕਿਸੇ ਜਾਇਦਾਦੀ ਕੰਮ ਲਈ ਯਤਨ ਕਰੋਗੇ ਤਾਂ ਉਸ ’ਚ ਜ਼ਰੂਰ ਸਫਲਤਾ ਮਿਲੇਗੀ।
ਤੁਲਾ- ਕਾਰੋਬਾਰੀ ਸਾਥੀ ਆਪ ਦੀ ਹਰ ਸਕੀਮ ਨੂੰ ਪਾਜ਼ੇਟਿਵਲੀ ਦੇਖਣਗੇ, ਵੈਸੇ ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਬਿਹਤਰ ਨਤੀਜਾ ਦੇਵੇਗੀ।
ਬ੍ਰਿਸ਼ਚਕ- ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਤੇਜ-ਪ੍ਰਭਾਵ ਬਣਿਆ ਰਹੇਗਾ।
ਧਨ- ਕਾਰੋਬਾਰੀ ਮੋਰਚੇ ’ਤੇ ਸਥਿਤੀ ਬਿਹਤਰ, ਸਫਲਤਾ ਸਾਥ ਦੇਵੇਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਓ ਰੱਖੋ।
ਮਕਰ- ਸਿਤਾਰਾ ਨੁਕਸਾਨ-ਪ੍ਰੇਸ਼ਾਨੀ, ਝਮੇਲਿਅਾਂ ਵਾਲਾ, ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਖਰਚਿਅਾਂ ਦਾ ਜ਼ੋਰ।
ਕੁੰਭ- ਸਿਤਾਰਾ ਕਾਰੋਬਾਰੀ ਤੌਰ ’ਤੇ ਬਿਹਤਰ, ਕੰਮਕਾਜੀ ਟੂਰਿੰਗ ਲਾਭਕਾਰੀ, ਯਤਨ ਕਰਨ ’ਤੇ ਕੋਈ ਕੰਮਕਾਜੀ ਪ੍ਰੋਗਰਾਮ ਕੁਝ ਅੱਗੇ ਵਧ ਸਕਦਾ ਹੈ।
ਮੀਨ- ਸਿਤਾਰਾ ਰਾਜਕੀ ਕੰਮਾਂ ਨੂੰ ਸੰਵਾਰਨ, ਇੱਜ਼ਤ-ਮਾਣ ਵਧਾਉਣ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ, ਵਿਜਈ ਰਹੋਗੇ, ਸ਼ਤਰੂ ਕਮਜ਼ੋਰ ਰਹਿਣਗੇ।
22 ਅਗਸਤ, 2018 ਬੁੱਧਵਾਰ
ਸਾਉਣ ਸੁਦੀ ਤਿਥੀ ਇਕਾਦਸ਼ੀ (ਸਵੇਰੇ 7.41 ਤਕ) 
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਧਨ ’ਚ
ਮੰਗਲ ਮਕਰ ’ਚ
ਬੁੱੱਧ ਕਰਕ ’ਚ
ਗੁਰੂ ਤੁਲਾ ’ਚ
ਸ਼ੁੱਕਰ ਕੰਨਿਅਾ ’ਚ
ਸ਼ਨੀ ਧਨ ’ਚ
ਰਾਹੂ ਕਰਕ ’ਚ
ਕੇਤੂ ਮਕਰ ’ਚ
ਬਿਕ੍ਰਮੀ ਸੰਮਤ : 2075, ਭਾਦੋਂ ਪ੍ਰਵਿਸ਼ਟੇ : 6, ਰਾਸ਼ਟਰੀ  ਸ਼ਕ  ਸੰਮਤ : 1940, ਮਿਤੀ : 31 (ਸਾਉਣ), ਹਿਜਰੀ ਸਾਲ  : 1439, ਮਹੀਨਾ : ਜਿਲਹਿਜ਼, ਤਰੀਕ : 10, ਨਕਸ਼ੱਤਰ  : ਪੁਰਬਾ ਖਾੜਾ (22-23 ਮੱਧ ਰਾਤ, 3.39 ਤੱਕ), ਯੋਗ : ਪ੍ਰੀਤੀ (ਸ਼ਾਮ 5.02 ਤੱਕ), ਚੰਦਰਮਾ : ਧਨ ਰਾਸ਼ੀ ’ਤੇ, ਭਦਰਾ ਰਹੇਗੀ (ਸਵੇਰੇ 7.41 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ (ਪੱਛਮ ਉੱਤਰ) ਦਿਸ਼ਾ ਲਈ। ਰਾਹੂਕਾਲ: ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪਵਿੱਤਰਾ ਇਕਾਦਸ਼ੀ ਵਰਤ, ਈਦ-ਉਲ ਜ਼ੁਹਾ (ਮੁਸਲਿਮ)।-(ਪੰ. ਅਸੁਰਾਰੀ ਨੰਦ ਸ਼ਾਂਡਲ  ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)।