ਨਤਾਲੀਆ ਤੇ ਟਾਈਸਨ ਕਿਡ ਰੁਟੀਨ ਲਾਈਫ 'ਚ ਪਰਤ ਰਹੇ ਨੇ

08/22/2018 4:50:10 AM

ਜਲੰਧਰ - ਡਬਲਯੂ. ਡਬਲਯੂ. ਈ. ਰੈਸਲਰ ਟਾਈਸਨ ਕਿਡ ਲਈ ਸਾਲ 2015 ਬੇਹੱਦ ਖਰਾਬ ਰਿਹਾ ਸੀ। ਇਸ ਸਾਲ ਰਿੰਗ 'ਚ ਫਾਈਟ ਕਰਦਿਆਂ ਟਾਈਸਨ ਦੀ ਗਰਦਨ ਦੀ ਹੱਡੀ ਟੁੱਟ ਗਈ ਸੀ। ਉਸ ਨੂੰ 16 ਟਾਂਕਿਆਂ ਤੋਂ ਇਲਾਵਾ 4 ਸਕਰੂ ਗਰਦਨ 'ਚ ਲਗਵਾਉਣੇ ਪਏ ਸਨ। ਡਾਕਟਰਾਂ ਨੇ ਤਾਂ ਉਦੋਂ ਇਥੋਂ ਤਕ ਕਹਿ ਦਿੱਤਾ ਸੀ ਕਿ ਦੁਨੀਆ ਵਿਚ ਸਿਰਫ 5 ਫੀਸਦੀ ਹੀ  ਅਜਿਹੇ ਮਾਮਲੇ ਹੁੰਦੇ ਹਨ, ਜਦੋਂ ਮਰੀਜ਼ ਆਪਣੀ ਜਾਨ ਬਚਾ ਸਕਿਆ। ਟਾਈਸਨ ਨੇ ਡਬਲਯੂ. ਡਬਲਯੂ. ਈ. ਦੀ ਹੀ ਰੈਸਲਰ ਨਤਾਲੀਆ ਨੀਦਰਹਾਰਟ ਨਾਲ ਸਾਲ 2013 ਵਿਚ ਵਿਆਹ ਕੀਤਾ ਸੀ। ਟਾਈਸਨ ਸੱਟ ਕਾਰਨ ਸ਼ਾਇਦ ਹੀ ਹੁਣ ਡਬਲਯੂ. ਡਬਲਯੂ. ਈ. ਵਿਚ ਵਾਪਸੀ ਕਰ ਸਕੇ। ਇਸ ਦੌਰਾਨ ਉਸ ਦੀ ਪਤਨੀ ਨਤਾਲੀਆ ਡਬਲਯੂ. ਡਬਲਯੂ. ਈ. ਨਾਲ ਜੁੜੀ ਰਹੀ। ਇਸ ਤਰ੍ਹਾਂ ਨਤਾਲੀਆ ਨੇ ਟਾਈਸਨ ਦੇ ਇਲਾਜ ਤੇ ਨਾਲ ਹੀ ਘਰ ਦਾ ਵੀ ਸਾਰਾ ਖਰਚਾ ਚੁੱਕਿਆ।
ਬੀਤੇ ਦਿਨੀਂ ਨਤਾਲੀਆ ਨੇ ਟਾਈਸਨ ਨਾਲ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਇਸ ਵਿਚ ਟਾਈਸਨ ਅੱਗੇ ਤੋਂ ਕਿਤੇ ਫਿੱਟ ਨਜ਼ਰ ਆ ਰਿਹਾ ਸੀ। ਉਂਝ ਵੀ ਨਤਾਲੀਆ ਟਾਈਸਨ ਦੇ ਨਾਲ ਆਪਣੀਆਂ ਫੋਟੋਆਂ ਸੋਸ਼ਲ ਸਾਈਟਸ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਦੋਵਾਂ ਨੂੰ ਰੁਟੀਨ ਲਾਈਫ 'ਚ ਪਰਤਦਿਆਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਜ਼ਿਕਰਯੋਗ ਹੈ ਕਿ 36 ਸਾਲ ਦੀ ਨਤਾਲੀਆ ਨੇ ਸਿਰਫ 18 ਸਾਲ ਦੀ ਉਮਰ ਵਿਚ ਡਬਲਯੂ. ਡਬਲਯੂ. ਈ. 'ਚ ਡੈਬਿਊ ਕੀਤਾ ਸੀ। ਇਸ ਦੌਰਾਨ ਉਸ ਨੇ ਬਰੂਸ ਹਰਟ, ਕਲਾਈਵ ਲੇਵੇਲਿਨ, ਰੋਸ ਹਰਟ, ਟੋਕੀਓ ਜੋ ਤੋਂ ਟ੍ਰੇਨਿੰਗ ਲਈ। ਹੁਣ ਉਹ ਪਤੀ ਟਾਈਸਨ ਤੋਂ ਹੀ ਟ੍ਰੇਨਿੰਗ ਲੈ ਰਹੀ ਹੈ।


Related News