ਏਸ਼ੀਆਡ ''ਚ ਸੋਨ ਤਮਗਾ ਜਿੱਤਣ ਵਾਲੇ ਬਜਰੰਗ-ਵਿਨੇਸ਼ ਰੇਲਵੇ ''ਚ ਬਣਨਗੇ ਅਫਸਰ

08/22/2018 3:24:38 AM

ਨਵੀਂ ਦਿੱਲੀ— ਇੰਡੋਨੇਸ਼ੀਆ ਦੇ ਜਕਾਰਤਾ- ਪਾਲੇਮਬਾਂਗ 'ਚ 18ਵੀਂ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ 'ਤੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੂੰ ਰੇਲਵੇ 'ਚ ਪ੍ਰਮੋਸ਼ਨ ਦੇਵੇਗੀ। ਰੇਲਵੇ ਨੇ ਮੰਗਲਵਾਰ ਨੂੰ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਗਜ਼ਟਿਡ ਅਧਿਕਾਰੀ ਦਾ ਅਹੁਦਾ ਦੇਣ ਦਾ ਐਲਾਨ ਕੀਤਾ ਹੈ।
ਰੇਲਵੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਰੇਲਵੇ ਦੇ ਨਿਯਮਾਂ ਦੇ ਆਧਾਰ 'ਤੇ ਪ੍ਰਮੋਸ਼ਨ ਮਿਲੇਗੀ। 3 ਅਗਸਤ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਖਿਡਾਰੀਆਂ ਨੂੰ ਪ੍ਰਮੋਸ਼ਨ ਲਈ ਇਕ ਨਵੀਂ ਪਾਲਸੀ ਦਾ ਐਲਾਨ ਕੀਤਾ । ਇਸ ਨਵੀਂ ਨੀਤੀ ਦੇ ਅਨੁਸਾਰ ਓਲੰਪਿਕ 'ਚ ਤਮਗਾ ਜੇਤੂ ਵਾਲੇ ਖਿਡਾਰੀਆਂ ਤੇ ਪਦਮਾਸ਼੍ਰੀ ਨਾਲ ਅਲੰਕਤ ਟਰੇਨਰ ਨੂੰ ਅਧਿਕਾਰੀ ਦੇ ਤੌਰ 'ਤੇ ਪ੍ਰਮੋਟ ਕੀਤਾ ਜਾਵੇਗਾ। ਮੰਤਰਾਲੇ ਦੇ ਇਕ ਬਿਆਨ 'ਚ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਨੂੰ ਸਨਮਾਨ ਦਿੰਦਿਆਂ ਹੋਇਆ ਜਿਨ੍ਹਾਂ ਖਿਡਾਰੀਆਂ ਨੇ 2 ਵਾਰ ਓਲੰਪਿਕ 'ਚ ਜਗ੍ਹਾਂ ਬਣਾਈ ਹੈ ਤੇ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜਿੱਤਿਆ ਹੈ, ਉਸ ਨੂੰ ਮੰਤਰਾਲੇ ਨੇ ਅਧਿਕਾਰੀ ਰੈਂਕ 'ਤੇ ਪ੍ਰੋਮਟ ਕਰਨ ਦਾ ਫੈਸਲਾ ਕੀਤਾ ਹੈ।


Related News