ਕਿਮ ਜੋਂਗ ਨਾਲ ਦੂਸਰੀ ਮੁਲਾਕਾਤ ਦੀਆਂ ਹਨ ਬੜੀਆਂ ਸੰਭਾਵਨਾਵਾਂ : ਟਰੰਪ

08/22/2018 3:21:16 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ  ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਦੂਸਰੀ ਮੁਲਾਕਾਤ ਦੀਆਂ ਬੜੀਆਂ ਸੰਭਾਵਨਾਵਾਂ ਹਨ। ਟਰੰਪ ਨੇ 'ਰਾਇਟਰ' ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ 12 ਜੂਨ ਨੂੰ ਹੋਈ ਦੋਵਾਂ ਆਗੂਆਂ ਦੀ ਮੁਲਾਕਾਤ ਇਤਿਹਾਸਕ ਰਹੀ ਸੀ। 
ਉੁਨ੍ਹਾਂ ਕਿਹਾ ਕਿ ਕਿਮ ਵੱਲੋਂ ਪ੍ਰਮਾਣੂ ਹਥਿਆਰ ਤਿਆਗਣ ਦੀ ਇੱਛਾ ਨੂੰ ਲੈ ਕੇ ਸ਼ੱਕ ਦੇ ਬਾਵਜੂਦ ਉਨ੍ਹਾਂ ਨੂੰ ਭਰੋਸਾ ਹੈ ਕਿ ਉੱਤਰੀ ਕੋਰੀਆ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਹੋਣ ਦੀ ਦਿਸ਼ਾ 'ਚ ਬਹੁਤ ਕਦਮ ਚੁੱਕੇਗਾ। 
ਕਿਮ ਨਾਲ ਦੂਸਰੀ ਮੁਲਕਾਤ ਨੂੰ ਲੈ ਕੇ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਇਸ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਪਰ ਉਹ ਇਸ ਉੱਤੇ ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਇਸ ਮੁਲਾਕਾਤ ਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।


Related News