ਰਾਜਪੂਤ ਨੇ 2 ਸਾਲ ਬਾਅਦ ਖੁਦ ਨੂੰ ਕੀਤਾ ਸਾਬਤ

08/22/2018 2:49:31 AM

ਜਕਾਰਤਾ— 2016 ਦੀਆਂ ਰੀਓ ਓਲੰਪਿਕ ਖੇਡਾਂ ਲਈ ਨਜ਼ਰਅੰਦਾਜ਼ ਕੀਤੇ ਗਏ ਸੰਜੀਵ ਰਾਜਪੂਤ ਨੇ 2 ਸਾਲ ਬਾਅਦ ਖੁਦ ਨੂੰ ਸਾਬਤ ਕਰਦਿਆਂ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ। 37 ਸਾਲ ਦੇ ਤਜਰਬੇਕਾਰ ਸੰਜੀਵ ਸ਼ੁਰੂ ਤੋਂ ਹੀ ਬੜ੍ਹਤ 'ਤੇ ਰਿਹਾ ਤੇ ਇਕ ਸਮੇਂ ਸੋਨੇ ਦਾ ਦਾਅਵੇਦਾਰ ਲੱਗ ਰਿਹਾ ਸੀ ਪਰ 8.4 ਦੀ ਸ਼ਾਟ ਨਾਲ ਉਸ ਦੀ ਸਥਿਤੀ 'ਤੇ ਫਰਕ ਪਿਆ। ਹਾਲਾਂਕਿ ਉਸ ਨੇ ਫਿਰ 10.6 ਦਾ ਬਿਹਤਰੀਨ ਸਕੋਰ ਕਰ ਕੇ ਖੁਦ ਨੂੰ ਫਿਰ ਤੋਂ ਸੋਨੇ ਦੀ ਦੌੜ ਵਿਚ ਪਹੁੰਚਾਇਆ ਤੇ ਅੰਤ ਵਿਚ ਕੁਲ 452.7 ਦੇ ਸਕੋਰ ਨਾਲ ਚਾਂਦੀ ਤਮਗਾ ਤੈਅ ਕੀਤਾ।
ਸੌਰਭ ਨੂੰ 50 ਤੇ ਰਵੀ ਨੂੰ 20 ਲੱਖ ਰੁਪਏ ਦੇਵੇਗੀ ਯੂ. ਪੀ. ਸਰਕਾਰ
ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੇ ਮੇਰਠ ਦੇ ਸੌਰਭ ਚੌਧਰੀ ਨੂੰ ਉੱਤਰ ਪ੍ਰਦੇਸ਼ (ਯੂ. ਪੀ.) ਸਰਕਾਰ 50 ਲੱਖ ਰੁਪਏ ਦਾ ਇਨਾਮ ਦੇਵੇਗੀ, ਜਦਕਿ ਕਾਂਸੀ ਤਮਗਾ ਜੇਤੂ ਮੇਰਠ ਦੇ ਹੀ ਰਵੀ ਕੁਮਾਰ ਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸੌਰਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਦੇਸ਼ ਤੇ ਸੂਬੇ ਦਾ ਮਾਣ ਵਧਾਇਆ ਹੈ। ਮੁੱਖ ਮੰਤਰੀ ਨੇ ਸੌਰਭ ਨੂੰ 50 ਲੱਖ ਰੁਪਏ ਦੇ ਇਨਾਮ ਦੇ ਨਾਲ ਹੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ।


Related News