IND vs ENG: ਭਾਰਤ ਨੇ ਤੀਜੇ ਟੈਸਟ ਮੈਚ 'ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾਇਆ

08/22/2018 4:17:58 PM

ਨਾਟਿੰਘਮ— ਭਾਰਤ ਨੇ ਤੀਜੇ ਟੈਸਟ 'ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਅਜੇ ਵੀ ਬਣੇ ਰਹਿਣ ਦੀਆਂ ਉਮੀਦਾਂ ਕਾਇਮ ਰੱਖੀਆਂ ਹੈ। ਸੀਰੀਜ਼ 'ਚ ਅਜੇ ਵੀ ਇੰਗਲੈਂਡ 2-1 ਨਾਲ ਅੱਗੇ ਹੈ। ਸੀਰੀਜ਼ ਜਿੱਤਣ ਦੇ ਲਈ ਭਾਰਤ ਨੂੰ ਅਗਲੇ ਦੋਵੇਂ ਮੈਚ ਜਿੱਤਣੇ ਜ਼ਰੂਰੀ ਹਨ। ਜੇਕਰ ਭਾਰਤ ਇਕ ਮੈਚ ਵੀ ਹੋਰ ਹਾਰਦੀ ਹੈ ਤਾਂ ਇੰਗਲੈਂਡ ਇਹ ਸੀਰੀਜ਼ ਜਿੱਤ ਜਾਵੇਗੀ। ਉਥੇ ਹੀ ਜੇਕਰ ਭਾਰਤ ਇਕ ਮੈਚ ਜਿੱਤਦਾ ਹੈ ਅਤੇ ਇਕ ਡਰਾਅ ਖੇਡਦਾ ਹੈ ਤਾਂ ਸੀਰੀਜ਼ ਵੀ ਡਰਾਅ ਹੋ ਜਾਵੇਗੀ। 

ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ (85 ਦੌੜਾਂ 'ਤੇ 5 ਵਿਕਟਾਂ ) ਦੀ ਅਗਵਾਈ ਵਿਚ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲੈਂਡ ਨੇ 521 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੰਗਲਵਾਰ ਨੂੰ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ 9 ਵਿਕਟਾਂ ਗੁਆ ਕੇ 311 ਦੌੜਾਂ ਬਣਾ ਲਈਆਂ ਸੀ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇੰਗਲੈਂਡ ਦਾ ਉਸੇ ਤਰ੍ਹਾਂ ਕੰਮ ਤਮਾਮ ਕੀਤਾ, ਜਿਸ ਤਰ੍ਹਾਂ ਪਹਿਲੇ ਦੋ ਟੈਸਟਾਂ ਵਿਚ ਇੰਗਲੈਂਡ ਨੇ ਭਾਰਤੀ ਬੱਲੇਬਾਜ਼ਾਂ ਦਾ ਕੀਤਾ ਸੀ। ਹਾਲਾਂਕਿ ਇੰਗਲੈਂਡ ਨੇ ਭਾਰਤ ਦੀ ਜਿੱਤ ਦੇ ਇੰਤਜ਼ਾਰ ਨੂੰ ਪੰਜਵੇਂ ਦਿਨ ਤਕ ਖਿੱਚ ਲਿਆ। ਪਹਿਲੇ ਦੋ ਟੈਸਟ ਹਾਰ ਜਾਣ ਤੋਂ ਬਅਦ ਕਿਸੇ ਨੂੰ ਵੀ ਭਾਰਤ ਤੋਂ ਅਜਿਹੀ ਵਾਪਸੀ ਦੀ ਉਮੀਦ ਨਹੀਂ ਸੀ ਪਰ ਪਹਿਲੀ ਪਾਰੀ ਵਿਚ ਹਾਰਦਿਕ ਪੰਡਯਾ ਨੇ ਪੰਜ ਵਿਕਟਾਂ ਲਈਆਂ ਤੇ  ਬਾਅਦ ਵਿਚ ਦੂਜੀ ਪਾਰੀ ਵਿਚ ਬੁਮਰਾਹ ਨੇ ਚੌਥੇ  ਦਿਨ ਚਾਹ ਦੀ ਬ੍ਰੇਕ ਤੋਂ ਬਾਅਦ ਇੰਗਲੈਂਡ ਦੀ ਬੱਲੇਬਾਜ਼ੀ ਨੂੰ ਤਹਿਸ-ਨਹਿਸ ਕਰ ਦਿੱਤਾ। ਇੰਗਲੈਂਡ ਨੇ ਸਵੇਰ ਦੇ ਸੈਸ਼ਨ ਵਿਚ ਚਾਰ ਵਿਕਟਾਂ ਗੁਆਈਆਂ ਤੇ ਦੂਜਾ ਸੈਸ਼ਨ ਸੁਰੱਖਿਅਤ ਕੱਢਿਆ ਪਰ ਤੀਜੇ ਸੈਸ਼ਨ ਵਿਚ ਭਾਰਤੀ ਗੇਂਦਬਾਜ਼ਾਂ ਖਾਸ ਤੌਰ 'ਤੇ ਬੁਮਰਾਹ ਨੇ ਸ਼ਾਨਦਾਰ ਵਾਪਸੀ ਕੀਤੀ। ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ ਨੇ ਇਕਤਰਫਾ ਸੰਘਰਸ਼ ਕਰਦਿਆਂ 176 ਗੇਂਦਾਂ 'ਤੇ 21 ਚੌਕਿਆਂ ਦੀ ਮਦਦ ਨਾਲ 106 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਤੇ ਭਾਰਤ ਦੀ ਜਿੱਤ ਦਾ ਇੰਤਜ਼ਾਰ ਵਧਾਇਆ। ਉਸ ਨੇ ਬੇਨ ਸਟੋਕਸ (62) ਨਾਲ 5ਵੀਂ ਵਿਕਟ ਲਈ 169 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
 

ਬੁਮਰਾਹ ਨੇ ਚਾਹ ਦੀ ਬ੍ਰੇਕ ਤੋਂ ਬਾਅਦ ਬਟਲਰ ਨੂੰ ਐੱਲ. ਬੀ. ਡਬਲਯੂ. ਕਰ ਕੇ ਭਾਰਤ ਲਈ ਸਿਰਦਰਦ ਬਣ ਰਹੀ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਬੁਮਰਾਹ ਨੇ ਫਿਰ ਜਾਨੀ ਬੇਅਰਸਟ੍ਰਾ ਨੂੰ ਇਕ ਬਿਹਤਰੀਨ ਇਨਕਟਰ 'ਤੇ ਬੋਲਡ ਕਰ ਦਿੱਤਾ। ਬੁਮਰਾਹ ਨੇ ਇਕ ਬਾਊਂਸਰ 'ਤੇ ਕ੍ਰਿਸ ਵੋਕਸ ਨੂੰ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਦਿੱਤਾ। ਪੰਡਯਾ ਨੇ ਸਟੋਕਸ ਨੂੰ ਸਲਿਪ 'ਤੇ ਲੋਕੇਸ਼ ਰਾਹੁਲ ਹੱਥੋਂ ਕੈਚ ਕਰਵਾ ਕੇ ਇੰਗਲੈਂਡ ਦਾ ਆਖਰੀ ਸੰਘਰਸ਼ ਵੀ ਖਤਮ ਕਰ ਦਿੱਤਾ। ਹਾਲਾਂਕਿ ਆਦਿਲ ਰਾਸ਼ਿਦ ਤੇ ਸਟੂਅਰਟ ਬ੍ਰਾਡ ਨੇ 9ਵੀਂ ਵਿਕਟ ਲਈ 50 ਦੌੜਾਂ ਜੋੜੀਆਂ ਪਰ ਬੁਮਰਾਹ ਨੇ ਬ੍ਰਾਡ ਨੂੰ ਸਲਿਪ ਵਿਚ ਰਾਹੁਲ ਹੱਥੋਂ ਕੈਚ ਕਰਵਾ ਦਿੱਤਾ। ਬ੍ਰਾਡ ਨੇ 20 ਦੌੜਾਂ ਬਣਾਈਆਂ ਤੇ ਇੰਗਲੈਂਡ ਦੀ 9ਵੀਂ ਵਿਕਟ 291 ਦੇ ਸਕੋਰ 'ਤੇ ਡਿੱਗੀ। ਰਾਸ਼ਿਦ ਨੇ ਸ਼ੰਮੀ 'ਤੇ ਚੌਕਾ ਲਾ ਕੇ ਇੰਗਲੈਂਡ ਨੂੰ 300 ਦੇ ਪਾਰ ਪਹੁੰਚਾਇਆ। ਭਾਰਤ ਨੂੰ ਅੰਤ ਵਿਚ ਆਖਰੀ ਵਿਕਟ ਨਹੀਂ ਮਿਲ ਸਕੀ ਤੇ ਹੁਣ ਭਾਰਤੀ ਟੀਮ ਕੱਲ ਜਿੱਤ ਹਾਸਲ ਕਰਨ ਉਤਰੇਗੀ।


Related News