ਸਾਰੀਆਂ ਕੰਪਨੀਆਂ ਨੂੰ ਪਛਾੜ ਜੂਨ ''ਚ ਜਿਓ ਨੇ ਜੋੜੇ 97 ਲੱਖ ਨਵੇਂ ਕਸਟਮਰਸ

08/21/2018 7:33:14 PM

ਜਲੰਧਰ—ਰਿਲਾਇੰਸ ਜਿਓ ਇੰਫੋਕਾਮ ਨੇ ਜੂਨ 'ਚ ਵੀ ਸਭ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜ ਕੇ ਪੁਰਾਣੀ ਟੈਲੀਕਾਮ ਕੰਪਨੀਆਂ 'ਤੇ ਆਪਣੀ ਬੜ੍ਹਤ ਕਾਇਮ ਰੱਖੀ ਹੈ। ਜਿਓ ਨੇ ਜੂਨ 'ਚ 9.71 ਲੱਖ ਕਸਟਮਰਸ ਨੂੰ ਜੋੜਿਆ। ਇਸ ਦੇ ਨਾਲ ਹੀ ਦੇਸ਼ 'ਚ ਜਿਓ ਯੂਜ਼ਰਸ ਦੀ ਗਿਣਤੀ ਹੁਣ 21.5 ਕਰੋੜ ਪਹੁੰਚ ਗਈ ਹੈ। ਇਸ ਦੇ ਮੁਕਾਬਲੇ ਟੈਲੀਕਾਮ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਏਅਰਟੈੱਲ ਨਾਲ ਸਿਰਫ 10,689 ਕਸਟਮਰਸ ਜੁੜੇ। ਉੱਥੇ ਦੂਜੀ ਸਭ ਤੋਂ ਵੱਡੀ ਕੰਪਨੀ ਵੋਡਾਫੋਨ ਨਾਲ 2.7 ਲੱਖ ਕਸਟਮਰਸ ਜੁੜੇ।

PunjabKesari

ਟਰਾਈ ਨੇ ਜਾਰੀ ਕੀਤੇ ਅੰਕੜੇ
ਤੀਸਰੀ ਸਭ ਤੋਂ ਵੱਡੀ ਕੰਪਨੀ ਆਈਡੀਆ ਸੈਲੂਲਰ ਨਾਲ ਸਾਰੀਆਂ ਪੁਰਾਣੀਆਂ ਕੰਪਨੀਆਂ ਮੁਕਾਬਲੇ ਸਭ ਤੋਂ ਜ਼ਿਆਦਾ 63.6 ਲੱਖ ਲੋਕ ਕਸਟਮਰਸ ਜੁੜੇ। ਆਈਡੀਆ ਅਤੇ ਵੋਡਾਫੋਨ ਸੈਲੂਲਰ ਦਾ ਰਲੇਵਾਂ ਹੋਣ ਵਾਲਾ ਹੈ ਜਿਸ ਤੋਂ ਬਾਅਦ ਬਣੀ ਨਵੀਂ ਕੰਪਨੀ ਟੈਲੀਕਾਮ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੋਵੇਗੀ। ਟੈਲੀਕਾਮ ਰੈਗੁਲੇਟਰ ਟਰਾਈ ਵੱੱਲੋਂ ਸੋਮਵਾਰ ਨੂੰ ਜਾਰੀ ਅੰਕੜੇ ਮੁਤਾਬਕ ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਜਿਓ ਅਤੇ ਆਈਡੀਆ ਦਾ ਮਾਰਕੀਟ ਸ਼ੇਅਰ ਪਿਛਲੇ ਮਹੀਨੇ ਮੁਕਾਬਲੇ ਵਧ ਕੇ ਸਿਰਫ 18.78 ਫੀਸਦੀ ਅਤੇ 19.24 ਫੀਸਦੀ ਹੋ ਗਿਆ ਹੈ।

PunjabKesari

ਬਾਕੀ ਕੰਪਨੀਆਂ ਦਾ ਹਾਲ
ਭਾਰਤੀ ਏਅਰਟੈੱਲ ਅਤੇ ਵੋਡਾਫੋਨ ਇੰਡੀਆ ਦਾ ਮਾਰਕੀਟ ਸ਼ੇਅਰ ਮਾਮੂਲੀ ਗਿਰਾਵਟ ਨਾਲ 30.05 ਫੀਸਦੀ ਅਤੇ 19.43 ਫੀਸਦੀ ਹੋ ਗਿਆ ਹੈ। ਮਈ ਮਹੀਨੇ 'ਚ ਜਿਓ ਦਾ ਮਾਰਕੀਟ ਸ਼ੇਅਰ 18.7 ਫੀਸਦੀ, ਆਈਡੀਆ ਦਾ ਮਾਰਕੀਟ ਸ਼ੇਅਰ 18.94 ਫੀਸਦੀ, ਏਅਰਟੈੱਲ ਦਾ ਮਾਰਕੀਟ ਸ਼ੇਅਰ 30.46 ਫੀਸਦੀ ਅਤੇ ਵੋਡਾਫੋਨ ਦਾ ਮਾਰਕੀਟ ਸ਼ੇਅਰ 19.67 ਫੀਸਦੀ ਸੀ। ਸੁਨੀਲ ਮਿੱਤਲ ਦੀ ਅਗਵਾਈ ਵਾਲੀ ਭਾਰਤੀ ਏਅਰਟੈੱਲ ਅਜੇ 34.45 ਕਰੋੜ ਯੂਜ਼ਰਸ ਨਾਲ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣੀ ਹੋਈ ਹੈ। ਇਸ ਦੇ ਨਾਲ ਹੀ ਜੂਨ ਮਹੀਨੇ 'ਚ ਆਈਡੀਆ ਦੇ ਯੂਜ਼ਰਸ ਦੀ ਗਿਣਤੀ ਵਧ ਕੇ 22.05 ਕਰੋੜ ਅਤੇ ਵੋਡਾਫੋਨ ਦੇ ਯੂਜ਼ਰਸ ਦੀ ਗਿਣਤੀ 22.27 ਕਰੋੜ ਪਹੁੰਚ ਗਈ ਹੈ।


Related News