ਮੰਗਲਵਾਰ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

8/21/2018 11:05:37 AM

ਨਵੀਂ ਦਿੱਲੀ— ਹਫਤੇ ਦੇ ਸੱਤ ਦਿਨ ਨੌ ਗ੍ਰਹਿ 'ਚੋਂ ਕਿਸੇ ਨਾ ਕਿਸੇ ਇਕ ਗ੍ਰਹਿ ਨੂੰ ਸਮਰਪਿਤ ਹੈ। ਜੋਤਿਸ਼ ਵਿਦਵਾਨ ਕਹਿੰਦੇ ਹਨ ਕਿਸੇ ਵੀ ਗ੍ਰਹਿ ਨੂੰ ਖੁਸ਼ ਕਰਨ ਦਾ ਸਭ ਤੋਂ ਪਹਿਲਾਂ ਸਰਲ ਤਰੀਕਾ ਹੈ, ਜਿਸ ਦਿਨ ਜਿਸ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ ਉਸ ਦਿਨ ਕੁਝ ਕੰਮਾਂ ਨੂੰ ਕਰਨ ਤੋਂ ਬਚਨਾ ਚਾਹੀਦਾ ਹੈ। ਬਹੁਤ ਸਾਰੇ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਨਾਲ ਮਾੜੀ ਕਿਸਮਤ ਤੁਹਾਡੇ ਤੋਂ ਦੂਰ ਰਹਿੰਦੀ ਹੈ। ਆਓ ਜਾਣਦੇ ਹਾਂ ਹਨੂਮਾਨ ਜੀ ਦੇ ਦਿਨ ਮੰੰਗਲਵਾਰ ਨੂੰ ਕਿਹੜੇ ਅਜਿਹੇ ਕੰਮ ਹਨ ਜੋ ਨਹੀਂ ਕਰਨੇ ਚਾਹੀਦੇ।
 

ਮਹਾਭਾਰਤ ਦੇ ਅਨੁਸ਼ਾਸਨ 'ਚ ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਸਿਰ ਧੋਣਾ, ਦਾੜ੍ਹੀ ਜਾਂ ਵਾਲ ਕੱਟਣਾ ਯਮਰਾਜ ਨੂੰ ਖੁਲ੍ਹਾ ਸੱਦਾ ਦੇਣ ਦੇ ਬਰਾਬਰ ਹੈ। ਇਸ ਨਾਲ ਮੰਗਲ ਦੇ ਮਾੜੇ ਪ੍ਰਭਾਵ 'ਚ ਵਾਧ ਹੁੰਦਾ ਹੈ।

— ਮੰਗਲਵਾਰ ਦੇ ਦਿਨ ਘਰ 'ਚ ਉੜਦ ਦਾਲ ਨਾ ਤਾਂ ਬਣਾਓ ਅਤੇ ਨਾ ਹੀ ਬਾਹਰ ਤੋਂ ਲਿਆ ਕੇ ਖਾਓ, ਜੋ ਲੋਕ ਇਸ ਦਿਨ ਗਲਤੀ ਨਾਲ ਵੀ ਉੜਦ ਦਾਲ ਖਾ ਲੈਂਦੇ ਹਨ ਉਨ੍ਹਾਂ ਨੂੰ ਸਿਹਤ ਸੰਬੰਧੀ ਕਈ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੜਦ ਦਾਲ 'ਤੇ ਸ਼ਨੀ ਦਾ ਪਭਾਵ ਹੁੰਦਾ ਹੈ। ਸ਼ਨੀ ਮੰਗਲ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਉੜਦ ਦਾਲ ਦੀ ਵਰਤੋਂ ਕਰਨ ਤੋਂ ਬਚੋ।
 

ਮੰਗਲਵਾਰ ਦੇ ਦਿਨ ਨਹੁੰ ਨਹੀਂ ਕੱਟਣੇ ਚਾਹੀਦੇ, ਜੋ ਲੋ ਇਸ ਨੂੰ ਕੋਹਰਾ ਵਹਿਮ ਮੰਨਦੇ ਹਨ ਉਨ੍ਹਾਂ ਨੂੰ ਜੀਵਨ 'ਚ ਅਣਚਾਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
 

ਆਪਣੇ ਭਰਾ ਦੇ ਨਾਲ ਹਮੇਸ਼ਾ ਪਿਆਰ ਨਾਲ ਰਹੋ, ਜੋ ਲੋਕ ਮੰਗਲਵਾਰ ਦੇ ਦਿਨ ਆਪਣੇ ਭਰਾ ਦੇ ਨਾਲ ਵਾਦ-ਵਿਵਾਦ ਜਾਂ ਮਾੜਾ ਬਰਤਾਅ ਕਰਦੇ ਹਨ ਉਨ੍ਹਾਂ ਨੂੰ ਹਾਦਸੇ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰ 'ਚ ਵੀ ਉੱਥਲ-ਪੁੱਥਲ ਮਚੀ ਰਹਿੰਦੀ ਹੈ।