ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

8/21/2018 6:50:28 AM

ਮੇਖ - ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ, ਪ੍ਰਭਾਵੀ, ਵਿਜਈ ਰਹੋਗੇ।
ਬ੍ਰਿਖ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਤਿਆਰੀ ਦੇ ਬਗੈਰ ਨਾ ਤਾਂ ਕੋਈ ਕੰਮ ਹੱਥ ’ਚ ਲਓ ਅਤੇ ਨਾ ਹੀ ਕੋਈ ਯਤਨ ਸ਼ੁਰੂ ਕਰੋ।
ਮਿਥੁਨ- ਸਿਤਾਰਾ ਵਪਾਰ ਅਤੇ ਕੰਮਕਾਜੀ ਕੰਮਾਂ ਲਈ ਚੰਗਾ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਪਤੀ-ਪਤਨੀ ਸੰਬੰਧਾਂ ’ਚ ਮਿਠਾਸ, ਤਾਲਮੇਲ ਅਤੇ ਸਦਭਾਉ ਬਣਿਅਾ ਰਹੇਗਾ।
ਕਰਕ - ਸ਼ਤਰੂ ਅਾਪ ਨੂੰ ਨੀਚਾ ਦਿਖਾਉਣ ਲਈ ਕਿਸੇ ਨਾ ਕਿਸੇ ਮੌਕੇ ਜਾਂ ਬਹਾਨੇ ਦੀ ਤਲਾਸ਼ ’ਚ ਰਹਿਣਗੇ, ਇਸ ਲਈ ਪ੍ਰੋ-ਅੈਕਟਿਵ ਰਹਿ ਕੇ ਉਸ ਨਾਲ ਡੀਲ ਕਰਨਾ ਚਾਹੀਦਾ ਹੈ।
ਸਿੰਘ- ਸੰਤਾਨ ਦੇ ਸਹਿਯੋਗ ਅਤੇ ਸੁਪੋਰਟਿਵ ਰੁਖ ਕਰਕੇ ਆਪ ਆਪਣੀ ਕਿਸੇ ਸਮੱਸਿਅਾ ਨੂੰ ਸੁਲਝਾਉਣ ’ਚ ਸਫਲ ਹੋ ਸਕਦੇ ਹਨ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ- ਯਤਨ ਕਰਨ ’ਤੇ ਕਿਸੇ ਅਦਾਲਤੀ ਕੰਮ ਲਈ ਆਪ ਦਾ ਕਦਮ ਬੜ੍ਹਤ ਵਲ ਰਹੇਗਾ, ਵੱਡੇ ਲੋਕ ਹਮਦਰਦਾਨਾ ਅਤੇ ਸੁਪੋਰਟਿਵ ਰੁਖ ਰੱਖਣਗੇ, ਕਾਰੋਬਾਰ ਦਸ਼ਾ ਠੀਕ-ਠਾਕ ਰਹੇਗੀ।
ਤੁਲਾ- ਮਿੱਤਰਾਂ ਅਤੇ ਸੱਜਣ ਸਾਥੀਅਾਂ ਨਾਲ ਮੇਲ ਸਹਿਯੋਗ ਕਰਕੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਸੋਚ ਵਿਚਾਰ ’ਚ ਸਾਤਵਿਕਤਾ ਰਹੇਗੀ।
ਬ੍ਰਿਸ਼ਚਕ- ਸਿਤਾਰਾ ਧਨ ਲਾਭ ਲਈ ਚੰਗਾ, ਸੈਰ-ਸਪਾਟਾ ਅਧਿਆਪਣ, ਕੰਸਲਟੈਂਸੀ, ਮੈਡੀਸਨ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ, ਨੁਕਸਾਨ ਦਾ ਡਰ।
ਮਕਰ- ਸਿਤਾਰਾ ਨੁਕਸਾਨ ਪ੍ਰੇਸ਼ਾਨੀ ਵਾਲਾ, ਇਸ ਲਈ ਨਾ ਤਾਂ ਲੈਣ-ਦੇਣ ਦਾ ਕੋਈ ਕੰਮ ਜਲਦਬਾਜ਼ੀ ’ਚ ਕਰੋ ਅਤੇ ਨਾ ਹੀ ਕੰਮਕਾਜੀ ਟੂਰ ਕਰੋ।
ਕੁੰਭ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਲੋਕਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਸਹੀ ਰਿਟਰਨ ਮਿਲੇਗੀ ਪਰ ਸੁਭਾਅ ’ਚ ਗੁੱਸਾ।
ਮੀਨ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ, ਅਫਸਰਾਂ ਦੇ ਨਰਮ ਰੁਖ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਰੁਕਾਵਟ, ਮੁਸ਼ਕਲ ਹਟੇਗੀ, ਮਾਣ-ਯਸ਼ ਦੀ ਪ੍ਰਾਪਤੀ।
21 ਅਗਸਤ, 2018 ਮੰਗਲਵਾਰ
ਸਾਉਣ ਸੁਦੀ ਤਿਥੀ ਇਕਾਦਸ਼ੀ (ਪੂਰਾ ਦਿਨ ਰਾਤ) 
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਧਨ ’ਚ
ਮੰਗਲ ਮਕਰ ’ਚ
ਬੁੱੱਧ ਕਰਕ ’ਚ
ਗੁਰੂ ਤੁਲਾ ’ਚ
ਸ਼ੁੱਕਰ ਕੰਨਿਅਾ ’ਚ
ਸ਼ਨੀ ਧਨ ’ਚ
ਰਾਹੂ ਕਰਕ ’ਚ
ਕੇਤੂ ਮਕਰ ’ਚ
ਬਿਕ੍ਰਮੀ ਸੰਮਤ : 2075, ਭਾਦੋਂ ਪ੍ਰਵਿਸ਼ਟੇ : 5, ਰਾਸ਼ਟਰੀ  ਸ਼ਕ  ਸੰਮਤ : 1940, ਮਿਤੀ : 30 (ਸਾਉਣ), ਹਿਜਰੀ ਸਾਲ  : 1439, ਮਹੀਨਾ : ਜਿਲਹਿਜ਼, ਤਰੀਕ : 9, ਨਕਸ਼ੱਤਰ  : ਮੁਲਾ (21-22 ਮੱਧ ਰਾਤ, 12.34 ਤੱਕ), ਯੋਗ : ਵਿਸ਼ਕੁੰਭ (ਸ਼ਾਮ 4.02 ਤੱਕ), ਚੰਦਰਮਾ : ਧਨ ਰਾਸ਼ੀ ’ਤੇ, 21-22 ਮੱਧ ਰਾਤ 12.34 ਤੱਕ ਜੰਮੇ ਬੱਚੇ ਨੂੰ ਪੁਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (ਸ਼ਾਮ 6.30 ’ਤੇ)। ਦਿਸ਼ਾ ਸ਼ੂਲ  : ਉੱਤਰ ਅਤੇ ਵਾਯਿਵਯ (ਪੱਛਮ ਉੱਤਰ), ਦਿਸ਼ਾ ਸ਼ੂਲ ਰਾਹੂਕਾਲ  :  ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ-(ਪੰ. ਅਸੁਰਾਰੀ ਨੰਦ ਸ਼ਾਂਡਲ  ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)।