ਧਮਾਕੇਦਾਰ ਮਿਊਜ਼ਿਕ ਦੇਣ ਵਾਲੇ ਸਚਿਨ ਅਹੂਜਾ ਰਹਿ ਚੁੱਕੇ ਹਨ ਮੈਡੀਕਲ ਦੇ ਸਟੂਡੈਂਟ

7/19/2018 4:45:05 PM

ਜਲੰਧਰ (ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸਚਿਨ ਅਹੂਜਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 19 ਜੁਲਾਈ 1978 ਨੂੰ ਦਿੱਲੀ 'ਚ ਹੋਇਆ ਸੀ। ਸਚਿਨ ਆਹੂਜਾ ਨਾ-ਸਿਰਫ ਮਸ਼ਹੂਰ ਸੰਗੀਤਕਾਰ ਹਨ ਬਲਕਿ ਉਹ ਇਕ ਲੋਕਪ੍ਰਿਯ ਕੰਪੋਜ਼ਰ, ਨਿਰਮਾਤਾ ਅਤੇ ਜੱਜ ਵਜੋਂ ਵੀ ਜਾਣੇ ਜਾਂਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਇਕ ਇੰਟਰਵਿਊ ਕਾਫੀ ਚਰਚਾ 'ਚ ਰਿਹਾ ਸੀ।

PunjabKesari

ਦਰਅਸਲ ਉਨ੍ਹਾਂ ਨੇ ਇਸ ਇੰਟਰਵਿਊ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਦੀਆਂ ਕੁਝ ਗੱਲਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਸਨ। ਇਸ ਮੌਕੇ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਮੈਡੀਕਲ ਦੇ ਵਿਦਿਆਰਥੀ ਰਹਿ ਚੁੱਕੇ ਹਨ। ਪਿਤਾ ਦੇ ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੜ੍ਹਾਈ ਛੱਡਣੀ ਪਈ ਅਤੇ ਸਟੂਡੀਓ ਜੁਆਇਨ ਕਰਨਾ ਪਿਆ।

PunjabKesari

ਦੱਸ ਦੇਈਏ ਕਿ ਸਚਿਨ ਨੂੰ ਫਿਲਮਾਂ ਦੇਖਣੀਆਂ, ਡਰਾਈਵਿੰਗ ਕਰਨੀ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਬੇਹੱਦ ਪਸੰਦ ਹੈ। ਮਸ਼ਹੂਰ ਪੰਜਾਬੀ ਗਾਇਕ ਸਿਰਦੂਲ ਸਿਕੰਦਰ ਉਨ੍ਹਾਂ ਦੇ ਮਨਪਸੰਦ ਗਾਇਕ ਹਨ ਅਤੇ ਉਹ ਉਨ੍ਹਾਂ ਨਾਲ ਕੰਮ ਕਰਨ ਦੀ ਚਾਹਤ ਰੱਖਦੇ ਹਨ।

PunjabKesari
ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ 'ਯਾਰੀਆਂ', 'ਪੂਜਾ ਕਿਵੇਂ ਆ', 'ਜੋਰਾ 10 ਨੰਬਰੀਆ' ਵਰਗੀਆਂ ਲੋਕਪ੍ਰਿਯ ਫਿਲਮਾਂ ਨੂੰ ਸਚਿਨ ਆਪਣੇ ਸੰਗੀਤ ਨਾਲ ਸ਼ਿੰਗਾਰ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਹ ਕਈ ਹੋਰ ਗੀਤਾਂ ਨੂੰ ਵੀ ਸੰਗੀਤ ਦੇ ਚੁੱਕੇ ਹਨ। 'ਪੰਜਾਬੀ ਮਿਊਜ਼ਿਕ ਐਵਾਰਡ', 'ਪੰਜਾਬ ਰਤਨ ਐਵਾਰਡ', 'ਮਿਰਚੀ ਮਿਊਜ਼ਿਕ ਐਵਾਰਡ' ਨਾਲ ਵੀ ਸਚਿਨ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News