ਉੱਤਰੀ ਸੀਰੀਆ ਦੇ ਦੋ ਸ਼ਹਿਰਾਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

07/19/2018 4:44:15 PM

ਦਮਿਸ਼ਕ— ਉੱਤਰੀ ਸੀਰੀਆ ਦੇ ਦੋ ਸ਼ਹਿਰਾਂ ਦੇ ਹਜ਼ਾਰਾਂ ਵਾਸੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਪਿਛਲੇ 7 ਸਾਲਾਂ ਤੋਂ ਜਾਰੀ ਘਰੇਲੂ ਜੰਗ 'ਚ ਫਸੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਸਰਕਾਰ ਦੇ ਕੰਟਰੋਲ ਵਾਲੇ ਖੇਤਰ ਵਿਚ ਲਿਆਂਦਾ ਗਿਆ ਹੈ। 
ਸੀਰੀਆ ਵਿਚ ਨਾਕੇਬੰਦੀ ਤਹਿਤ ਇਦਲਿਬ ਸੂਬੇ ਦੇ ਦੋ ਸ਼ਹਿਰ ਅਲ-ਫੁਆ ਅਤੇ ਕਫਰੀਆ ਹੀ ਅਜਿਹੇ ਬਚੇ ਸਨ, ਜਿੱਥੋਂ ਤਕਰੀਬਨ 7,000 ਲੋਕ ਫਸੇ ਹੋਏ ਸਨ। ਇਨ੍ਹਾਂ ਲੋਕਾਂ ਨੂੰ ਬੱਸਾਂ ਜ਼ਰੀਏ ਸੁਰੱਖਿਆਤ ਬਾਹਰ ਲਿਆਂਦਾ ਗਿਆ। ਬਾਗੀਆਂ ਨੇ ਇਨ੍ਹਾਂ ਨੂੰ ਘੇਰਿਆ ਹੋਇਆ ਸੀ। ਸ਼ਿਆ ਬਹੁਲ ਇਨ੍ਹਾਂ ਸ਼ਹਿਰਾਂ ਨੂੰ ਪਿਛਲੇ 3 ਸਾਲਾਂ ਤੋਂ ਬਾਗੀਆਂ ਅਤੇ ਹਯਾਤ ਅਲ ਸ਼ਾਮ ਨੇ ਘੇਰਿਆ ਹੋਇਆ ਸੀ। ਇਹ ਅੱਤਵਾਦੀ ਸੰਗਠਨ ਸੀਰੀਆ ਦੇ ਸਾਬਕਾ ਅਲਕਾਇਦਾ ਸੰਗਠਨ ਦੀ ਲੀਡਰਸ਼ਿਪ ਦਾ ਸਹਿਯੋਗੀ ਹੈ। ਦੱਸਣਯੋਗ ਹੈ ਕਿ ਪਿਛਲੇ 7 ਸਾਲਾਂ 'ਚ ਸੀਰੀਆਈ ਜੰਗ ਵਿਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਅਤੇ ਲੱਖਾਂ ਬੇਘਰ ਹੋ ਗਏ।


Related News