ਵਿਦਿਆਰਥੀਆਂ ਲਈ ਸੁਨਹਿਰੀ ਮੌਕਾ, ਸਕਾਲਰਸ਼ਿਪ ਲਈ ਇੰਝ ਕਰੋ ਅਪਲਾਈ

07/19/2018 4:58:27 PM

ਜਲੰਧਰ—ਹੋਣਹਾਰ ਵਿਦਿਆਰਥੀਆਂ ਨੂੰ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਮੰਦਹਾਲੀ ਕਾਰਨ ਕਈ ਹੋਣਹਾਰ ਬੱਚੇ ਸਿੱਖਿਆ ਗ੍ਰਹਿਣ ਕਰਨ ਤੋਂ ਖੁੰਝ ਜਾਂਦੇ ਹਨ। ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ।

1.
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ ਵਿੱਦਿਆ ਸਾਰਥੀ ਐੱਸਐੱਨਐੱਲ ਬੇਅਰਿੰਗ ਸਕਾਲਰਸ਼ਿਪ (ਬੀਈ/ਬੀਟੈੱਕ) 2018
ਬਿਓਰਾ: ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਈ ਜਾਂ ਬੀਟੈੱਕ ਦੀ ਸਿੱਖਿਆ ਪ੍ਰਾਪਤ ਕਰ ਰਹੇ ਜਾਂ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀ, ਜੋ ਆਪਣੀ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਯੋਗਤਾ:

ਇਸ ਸਕਾਲਰਸ਼ਿਪ ਦੇ ਲਈ ਮਾਪਦੰਡ ਇਸ ਪ੍ਰਕਾਰ ਹਨ :

1. ਵਿਦਿਆਰਥੀ ਨੇ 12ਵੀਂ ਜਮਾਤ ਵਿੱਚੋਂ ਘੱਟੋ ਘੱਟ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ।

2. ਵਿਦਿਆਰਥੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਭਾਰਤੀ ਯੂਨੀਵਰਸਿਟੀ ਤੋਂ ਬੀਈ ਜਾਂ ਬੀਟੈੱਕ ਦੇ ਕੁੱਲਵਕਤੀ ਡਿਗਰੀ ਪ੍ਰੋਗਰਾਮ ਵਿਚ ਦਾਖ਼ਲਾ ਲਿਆ ਹੋਵੇ ਜਾਂ ਸਿੱਖਿਆ ਪ੍ਰਾਪਤ ਕਰ ਰਹੇ ਹੋਣ।

3. ਵਿਦਿਆਰਤੀ ਦੀ ਪਰਿਵਾਰਕ ਆਮਦਨ 5 ਲੱਖ ਰੁਪਏ ਸਾਲਾਨਾ ਤੋਂ ਘੱਟ ਹੋਵੇ।
ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀ ਨੂੰ ਇਕ ਸਾਲ ਲਈ 25,000 ਰੁਪਏ ਤਕ ਦੀ ਸਹਾਇਤਾ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 31 ਜੁਲਾਈ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ

http://www.b4s.in/bani/VSB1

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਐੱਚਡੀਐੱਫਸੀ ਐਜੂਕੇਸ਼ਨਲ ਕ੍ਰਾਇਸਿਸ ਸਕਾਲਰਸ਼ਿਪ 2018
ਬਿਓਰਾ: ਕਲਾਸ 6ਵੀਂ ਤੋਂ 12ਵੀਂ ਅਤੇ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ, ਜੋ ਵਿੱਤੀ ਅਤੇ ਹੋਰ ਔਕੜਾਂ, ਜਿਵੇਂ ਪਰਿਵਾਰ ਵਿਚ ਕਿਸੇ ਦੀ ਮੌਤ, ਲੰਬੀ ਬਿਮਾਰੀ ਅਤੇ ਨੌਕਰੀ ਚਲੀ ਜਾਣ ਕਾਰਨ ਸਿੱਖਿਆ ਪ੍ਰਾਪਤ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਉਹ ਵਿਦਿਆਰਥੀ, ਜਿਨ੍ਹਾਂ ਦਾ ਪਰਿਵਾਰ ਕਿਸੇ ਮੰਦਭਾਗੀ ਘਟਨਾ ਦਾ ਸਾਹਮਣਾ ਕਰ ਰਿਹਾ ਹੋਵੇ ਜਾਂ ਪਿਛਲੇ ਦੋ ਸਾਲਾਂ ਤੋਂ ਕੋਈ ਹੋਰ ਸੰਕਟ ਆਇਆ ਹੋਵੇ, ਉਹ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀ ਨੂੰ ਸਕੂਲੀ ਸਿੱਖਿਆ ਲਈ 10,000 ਅਤੇ ਕਾਲਜ ਦੀ ਸਿੱਖਿਆ ਲਈ 25,000 ਰੁਪਏ ਤਕ ਦੀ ਰਾਸ਼ੀ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 15 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/HEC5

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਜੇਐੱਮ ਸੇਠੀਆ ਮੈਰਿਟ ਸਕਾਲਰਸ਼ਿਪ ਸਕੀਮ 2018
ਬਿਓਰਾ: 9ਵੀਂ ਤੋਂ ਲੈ ਕੇ 12ਵੀਂ ਕਲਾਸ ਅਤੇ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਦੀ ਫੁੱਲਟਾਈਮ ਸਿੱਖਿਆ ਪ੍ਰਾਪਤ ਕਰ ਰਹੇ ਹੋਣਹਾਰ ਭਾਰਤੀ ਵਿਦਿਆਰਥੀ, ਜੋ ਸਿੱਖਿਆ ਪ੍ਰਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਤਹਿਤ ਚਾਰ ਵਰਗਾਂ, ਜਿਨ੍ਹਾਂ ਵਿਚ ਪਹਿਲੇ ਵਰਗ ਤਹਿਤ ਕਲਾਸ 9ਵੀਂ-10ਵੀਂ, ਦੂਸਰੇ ਵਰਗ ਦੇ ਤਹਿਤ ਕਲਾਸ 11ਵੀਂ-12ਵੀਂਂ, ਤੀਸਰੇ ਵਰਗ ਤਹਿਤ ਗ੍ਰੈਜੂਏਸ਼ਨ ਅਤੇ ਚੌਥੇ ਵਰਗ ਤਹਿਤ ਪੋਸਟ ਗ੍ਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਇਸ ਸਕਾਲਰਸ਼ਿਪ 'ਚ 20 ਫ਼ੀਸਦੀ ਸਕਾਲਰਸ਼ਿਪ ਵਿਸ਼ੇਸ਼ ਵਰਗਾਂ (ਵਿਸ਼ੇਸ਼ ਚੁਣੌਤੀਆਂ ਵਾਲੇ), ਅਤੇ ਹੋਰ ਗਤੀਵਿਦੀਆਂ ਜਿਵੇਂ-ਖੇਡਾਂ, ਐੱਨਸੀਸੀ, ਸਮਾਜਿਕ ਸੇਵਾਵਾਂ 'ਚ ਸਰਗਰਮ ਵਰਗਾਂ ਲਈ ਰਾਖਵੀਂ ਹੈ।
ਯੋਗਤਾ:

ਕਲਾਸ 9ਵੀਂ-10ਵੀਂ ਦੇ ਵਿਦਿਆਰਥੀ ਨੇ 8ਵੀਂ ਕਲਾਸ ਵਿਚ 75 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। 11ਵੀਂ-12ਵੀਂ ਕਲਾਸ ਦੇ ਵਿਦਿਆਰਥੀ ਨੇ 10ਵੀਂ ਜਾਂ ਇਸ ਦੇ ਬਰਾਬਰ ਦੀ ਕਲਾਸ ਵਿੱਚੋਂ 75 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। ਗ੍ਰੈਜੂਏਸ਼ਨ ਦੇ ਵਿਦਿਆਰਥੀ ਨੇ 12ਵੀਂ ਜਾਂ ਇਸ ਦੇ ਬਰਾਬਰ ਦੀ ਸਿੱਖਿਆ ਵਿੱਚੋਂ 75 ਫ਼ੀਸਦੀ (ਸਾਇੰਸ ਅਤੇ ਕਾਮਰਸ ਵਿਸ਼ੇ ਲਈ) ਅਤੇ 65 ਫ਼ੀਸਦੀ ਐਗ੍ਰੀਗੇਟ (ਹਿਊਮੈਨਿਟੀਜ਼ ਅਤੇ ਆਰਟਸ ਵਿਸ਼ੇ ਲਈ) ਪ੍ਰਾਪਤ ਕੀਤਾ ਕੀਤਾ ਹੋਵੇ। ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀ ਨੇ ਗ੍ਰੈਜੂਏਸ਼ਨ ਵਿੱਚੋਂ 60 ਫ਼ੀਸਦੀ (ਸਾਇੰਸ ਅਤੇ ਕਾਮਰਸ ਵਿਸ਼ੇ ਲਈ) ਅਤੇ 50 ਫ਼ੀਸਦੀ (ਹਿਊਮੈਨਿਟੀਜ਼ ਤੇ ਆਰਟਸ ਵਿਸ਼ੇ ਲਈ) ਪ੍ਰਾਪਤ ਕੀਤਾ ਹੋਵੇ।

ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀਆਂ ਨੂੰ ਚਾਰਾਂ ਵਰਗਾਂ ਦੇ ਆਧਾਰ 'ਤੇ 400 ਤੋਂ 700 ਰੁਪਏ ਤਕ ਦੀ ਰਾਸ਼ੀ ਹਰ ਮਹੀਨੇ 2 ਤੋਂ 3 ਸਾਲਾਂ ਲਈ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 31 ਜੁਲਾਈ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਤੀ ਇਸ ਪਤੇ 'ਤੇ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ - ਜੇਐੱਮ ਸੇਠੀਆ ਚੈਰੀਟੇਬਲ ਟਰੱਸਟ, 133, ਬਿਲੱਬੀ ਰਸ਼ ਬੇਹਾਰੀ ਬਾਸੂ ਰੋਡ, ਥਰਡ ਫਲੋਰ, ਰੂਮ ਨੰਬਰ 15, ਕਲਕੱਤਾ-700001
ਅਪਲਾਈ ਕਰਨ ਲਈ ਲਿੰਕ http://www.b4s.in/bani/JSM4

Related News