ਪੰਜਾਬੀ ਗਾਇਕ ਅਮਨਦੀਪ ਸਿੰਘ ਖਿਲਾਫ ਰੇਪ ਦਾ ਮਾਮਲਾ ਦਰਜ

7/19/2018 5:12:09 PM

ਨਵੀਂ ਦਿੱਲੀ(ਬਿਊਰੋ)— ਇਕ ਪੰਜਾਬੀ ਗਾਇਕ ਖਿਲਾਫ ਰੇਪ ਦਾ ਮਾਮਲਾ ਦਰਜ ਹੋਇਆ ਹੈ। ਦੋਸ਼ੀ ਗਾਇਕ ਨੂੰ ਕੋਰਟ ਤੋਂ 19 ਜੁਲਾਈ ਤੱਕ ਅੰਤ੍ਰਿਮ ਜ਼ਮਾਨਤ ਮਿਲੀ ਹੋਈ ਹੈ। ਪੁਲਸ ਨੇ ਗਾਇਕ ਵਿਰੁੱਧ ਆਈ. ਪੀ. ਸੀ. ਦੀ ਧਾਰਾ 376 ਤਹਿਤ ਸਾਊਥ ਦਿੱਲੀ ਦੇ ਮਹਰੌਲੀ ਪੁਲਸ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ। ਕੁਝ ਦਿਨ ਪਹਿਲਾਂ ਦਰਜ ਹੋਈ ਐੱਫ. ਆਈ. ਆਰ. 'ਚ ਸੈਦੁੱਲਾਜਾਬ ਇਲਾਕੇ 'ਚ ਰਹਿਣ ਵਾਲੀ 26 ਸਾਲ ਦੀ ਲੜਕੀ ਨੇ ਦਿੱਲੀ ਦੇ ਪੰਜਾਬੀ ਗਾਇਕ ਅਮਨਦੀਪ ਸਿੰਘ 'ਤੇ ਰੇਪ ਕਰਨ ਦਾ ਦੋਸ਼ ਲਾਇਆ ਹੈ।

ਦੋਸ਼ੀ ਉੱਤਮ ਨਗਰ ਇਲਾਕੇ 'ਚ ਰਹਿੰਦਾ ਹੈ। ਦੱਸਿਆ ਗਿਆ ਹੈ ਕਿ ਪੀੜਤ ਲੜਕੀ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਹੈ। ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ ਤੇ ਉਸ ਦਾ ਮੈਡੀਕਲ ਵੀ ਕਰਵਾ ਲਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News