ਚੀਨ ''ਚ 156 ਹਾਥੀ ਦੰਦ ਕੀਤੇ ਗਏ ਜ਼ਬਤ

07/19/2018 4:38:26 PM

ਬੀਜਿੰਗ (ਭਾਸ਼ਾ)— ਚੀਨ ਦੇ ਮਾਲੀਆ ਵਿਭਾਗ ਦੇ ਅਧਿਕਾਰੀਆਂ ਨੇ ਰੂਸ ਵੱਲੋਂ ਦੇਸ਼ ਵਿਚ ਸ਼ਾਮਲ ਹੋਏ ਇਕ ਟਰੱਕ ਵਿਚੋਂ 156 ਹਾਥੀ ਦੰਦ ਜ਼ਬਤ ਕੀਤੇ ਹਨ। ਇਹ ਦੇਸ਼ ਵਿਚ ਹੁਣ ਤੱਕ ਹੋਈਆਂ ਹਾਥੀ ਦੰਦ ਜ਼ਬਤੀ ਦੀਆਂ ਵੱਡੀਆਂ ਕਾਰਵਾਈਆਂ ਵਿਚੋਂ ਇਕ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਸਾਈਬੇਰੀਆ ਨਾਲ ਲੱਗਦੇ ਚੀਨ ਦੇ ਹਿਲੋਨਜਿਆਂਗ ਸੂਬੇ ਵਿਚ ਅਪ੍ਰੈਲ ਦੇ ਅਖੀਰ ਵਿਚ ਇਹ ਪਾੰਬਦੀਸ਼ੁਦਾ ਸਮੱਗਰੀ ਜ਼ਬਤ ਕੀਤੀ ਗਈ ਸੀ ਪਰ ਚੀਨ ਦੇ ਮਾਲੀਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਸੰਬੰਧੀ ਐਲਾਨ ਇਸ ਹਫਤੇ ਕੀਤਾ। ਇਸ ਮਾਮਲੇ ਵਿਚ ਚੀਨੀ, ਰੂਸੀ ਨਾਗਰਿਕਾਂ ਸਮੇਤ 8 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੀਨ ਨੇ ਸਾਲ 2015 ਵਿਚ ਹਾਥੀ ਦੰਦ ਦੇ ਆਯਾਤ 'ਤੇ ਰੋਕ ਲਗਾਉਣ ਮਗਰੋਂ ਬੀਤੇ ਸਾਲ ਹਾਥੀ ਦੰਦ ਦੀ ਵਿਕਰੀ 'ਤੇ ਵੀ ਰੋਕ ਲਗਾ ਦਿੱਤੀ ਸੀ।


Related News