ਬੀ. ਐੱਸ. ਐੱਫ. ਨੇ ਭਾਰਤ-ਪਾਕਿ ਸਰਹੱਦ ਅੰਦਰ ਦਾਖਲ ਹੋਏ ਘੁਸਪੈਠੀਏ ਨੂੰ ਉਤਾਰਿਆ ਮੌਤ ਦੇ ਘਾਟ

07/19/2018 6:19:34 PM

ਗੁਰਦਾਸਪੁਰ (ਵਿਨੋਦ) : ਬੀ. ਐੱਸ.ਐੱਫ. ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਅੰਦਰ ਦਾਖਲ ਹੋ ਰਹੇ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਮਾ ਸੁਰੱਖਿਆ ਬਲ ਗੁਰਦਾਸਪੁਰ ਸੈਕਟਰ ਹੈੱਡਕੁਆਰਟਰ ਦੇ ਡੀ.ਆਈ.ਜੀ ਰਾਜੇਸ ਸ਼ਰਮਾ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸੀਮਾ 'ਤੇ ਛੰਨੀ ਬੀ.ਓ.ਪੀ ਤੇ ਸੀਮਾ ਸੁਰੱਖਿਆ ਬਲ ਦੀ 73 ਬਟਾਲੀਅਨ ਤਾਇਨਾਤ ਹੈ। ਬੀਤੀ ਰਾਤ ਲਗਭਗ 10.20 ਵਜੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਛੰਨੀ ਬੀ.ਓ.ਪੀ ਦੇ ਸਾਹਮਣੇ ਤੋਂ ਪਾਕਿਸਤਾਨ ਵਲੋਂ ਇਕ ਘੁਸਪੈਠੀਏ ਨੂੰ ਸੀਮਾ 'ਚ ਦਾਖਲ ਹੁੰਦੇ ਦੇਖਿਆ। ਜਦ ਉਹ ਅੰਤਰ ਰਾਸ਼ਟਰੀ ਸੀਮਾ ਤੋਂ ਕਾਫੀ ਅੱਗੇ ਭਾਰਤੀ ਇਲਾਕੇ 'ਚ ਆ ਗਿਆ ਤਾਂ ਜਵਾਨਾਂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਘੁਸਪੈਠੀਏ ਦੀ ਮੌਤ ਹੋ ਗਈ। 
ਡੀ.ਆਈ.ਜੀ ਰਾਜੇਸ ਸ਼ਰਮਾ ਨੇ ਦੱਸਿਆ ਕਿ ਘੁਸਪੈਠੀਏ ਦੀ ਜਾਂਚ ਪੜਤਾਲ 'ਚ ਪਾਇਆ ਗਿਆ ਕਿ ਇਹ ਮੁਸਲਿਮ ਨਹੀਂ ਹੈ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 510 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਹੈੱਡ ਫੋਨ ਬਰਾਮਦ ਹੋਏ ਹਨ। ਉਨ੍ਹਾਂ ਨੇ ਸ਼ੱਕ ਜਤਾਇਆ ਹੈ ਕਿ ਮਾਰਿਆ ਗਿਆ ਘੁਸਪੈਠੀਆ ਸਮੱਗਲਰ ਹੈ।


Related News