ਪੁਤਿਨ ਨੂੰ ਮਿਲਦੇ ਹੀ ਮੇਲਾਨੀਆ ਟਰੰਪ ਦੇ ਚਿਹਰੇ ਦੇ ਬਦਲੇ ਹਾਵ-ਭਾਵ

07/19/2018 4:17:06 PM

ਹੇਲਸਿੰਕੀ— ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਚ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਉਨ੍ਹਾਂ ਨਾਲ ਫਿਨਲੈਂਡ ਗਈ ਸੀ। ਟਰੰਪ ਅਤੇ ਪੁਤਿਨ ਦੀ ਲੰਬੇ ਸਮੇਂ ਬਾਅਦ ਮੁਲਾਕਾਤ ਹੋਈ। ਇਸ ਸਿਖਰ ਵਾਰਤਾ ਵਿਚ ਦੁਨੀਆ ਦੇ ਦੋ ਸਭ ਤੋਂ ਵੱਡੇ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਵਿਚਾਲੇ ਸਬੰਧਾਂ 'ਚ ਇਕ ਨਵੀਂ ਸ਼ੁਰੂਆਤ ਦੀ ਵਚਨਬੱਧਤਾ ਪ੍ਰਗਟ ਕੀਤੀ ਗਈ। 


ਇਸ ਮੁਲਾਕਾਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਾਇਰਲ ਹੋਣ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇਸ 'ਚ ਪੁਤਿਨ ਨੂੰ ਮਿਲਣ ਤੋਂ ਬਾਅਦ ਮੇਲਾਨੀਆ ਦੇ ਚਿਹਰੇ ਦੇ ਹਾਵ-ਭਾਵ ਬਦਲ ਜਾਂਦੇ ਹਨ। ਵੀਡੀਓ ਵਿਚ ਟਰੰਪ ਦੀ ਪਤਨੀ ਮੇਲਾਨੀਆ ਪੁਤਿਨ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਹੈ। ਅਗਲੇ ਹੀ ਪਲ ਮੇਲਾਨੀਆ ਦੇ ਚਿਹਰੇ ਦੇ ਹਾਵ-ਭਾਵ ਬਦਲ ਜਾਂਦੇ ਹਨ, ਇੰਝ ਜਾਪਦਾ ਹੈ ਕਿ ਉਹ ਇਸ ਮੁਲਾਕਾਤ ਤੋਂ ਬਾਅਦ ਠੰਡੀ ਸਾਹ ਭਰ ਰਹੀ ਹੋਵੇ।


Related News