ਆਪਣੇ ਉਤਪਾਦਾਂ ''ਚ ਨਮਕ ਦੀ ਮਾਤਰ ਅਤੇ ਪੈਕੇਜਿੰਗ ਦੇ ਅਕਾਰ ਨੂੰ ਘੱਟ ਕਰੇਗੀ ਪੈਪਸੀਕੋ

07/19/2018 4:09:00 PM

ਬਿਜ਼ਨੈੱਸ ਡੈਸਕ — ਸੌਫਟ ਡਰਿੰਕਸ ਅਤੇ ਰਿਫਰੈੱਸ਼ਮੈਂਟ ਦੇ ਚਟਪਟੇ ਉਤਪਾਦ ਬਣਾਉਣ ਵਾਲੀ ਪੈਪਸੀਕੋ ਕੰਪਨੀ ਨੇ ਕਿਹਾ ਹੈ ਕਿ ਉਹ ਸਿਹਤਮੰਦ ਉਤਪਾਦ ਪੇਸ਼ ਕਰਨ ਦੀ ਰਣਨੀਤੀ 'ਤੇ ਕੰਮ ਕਰੇਗੀ। ਕੰਪਨੀ ਨੇ ਕਿਹਾ ਹੈ ਕਿ ਉਹ 2025 ਤੱਕ ਆਪਣੇ ਰਿਫਰੈੱਸ਼ਮੈਂਟ ਉਤਪਾਦਾਂ ਦੀ ਸ਼੍ਰੇਣੀ ਵਿਚੋਂ 75 ਫੀਸਦੀ ਚਟਪਟੇ ਉਤਪਾਦਾਂ 'ਚ ਨਮਕ ਦੀ ਮਾਤਰਾ 'ਚ ਕਟੌਤੀ ਕਰੇਗੀ। 

PunjabKesari
ਕੰਪਨੀ ਨੇ ਕਿਹਾ ਹੈ ਕਿ ਉਹ ਟਿਕਾਊ ਪੈਕੇਜਿੰਗ ਹੱਲ ਸਕੀਮ ਨੂੰ ਵੀ ਅੱਗੇ ਵਧਾਏਗੀ। ਇਸ ਦੇ ਤਹਿਤ ਕੰਪਨੀ ਆਪਣੇ ਪਸੰਦੀਦਾ ਚਟਪਟੇ ਉਤਪਾਦਾਂ ਲੇਅਜ਼ ਅਤੇ ਕੁਰਕੁਰੇ ਦੀ ਪੈਕੇਜਿੰਗ ਲਈ ਇਸ ਸਾਲ ਇਸ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕਰੇਗੀ ਜਿਹੜੇ ਕਿ ਪੂਰੀ ਤਰ੍ਹਾਂ ਨਾਲ ਵਾਤਾਵਰਣ ਦੇ ਅਨੁਕੂਲ ਹੋਵੇਗੀ। ਕੰਪਨੀ ਕੁਰਕੁਰੇ ਉਤਪਾਦ ਦੀ ਪੈਕੇਜਿੰਗ ਦੇ ਅਕਾਰ ਨੂੰ 6 ਫੀਸਦੀ ਤੱਕ ਘੱਟ ਕਰੇਗੀ। ਕੰਪਨੀ ਦੇ ਉਪ ਪ੍ਰਧਾਨ(ਸਨੈਕਸ ਸ਼੍ਰੇਣੀ) ਜਗਰੂਟ ਕੋਟੇਚਾ ਨੇ ਕਿਹਾ,' ਅਸੀਂ ਆਪਣੇ ਪਸੰਦੀਦਾ ਸਨੈਕਸ ਉਤਪਾਦਾਂ ਲੇਅਜ਼ ਅਤੇ ਕੁਰਕੁਰੇ 'ਚ 5-25 ਫੀਸਦੀ ਤੱਕ ਸੋਡੀਅਮ ਦੀ ਮਾਤਰਾ ਘੱਟ ਕਰ ਰਹੇ ਹਾਂ ਅਤੇ ਸਾਡਾ ਟੀਚਾ 2025 ਤੱਕ ਇਸ ਸ਼੍ਰੇਣੀ ਦੇ 75 ਫੀਸਦੀ ਉਤਪਾਦਾਂ 'ਚ ਇਸ ਨੂੰ ਘੱਟ ਕਰਨਾ ਹੈ।' ਕੰਪਨੀ ਨੇ ਕਿਹਾ ਕਿ ਉਹ ਪਹਿਲਾਂ ਹੀ ਲੇਅਜ਼ ਦਾ ਅੱਪਗਰੇਡ ਵਰਜਨ ਪੇਸ਼ ਕਰ ਚੁੱਕੀ ਹੈ। ਇਸ ਦੇ ਤਹਿਤ ਵੱਖ-ਵੱਖ ਫਲੇਵਰਾਂ 'ਚ 13 ਤੋਂ 21 ਫੀਸਦੀ ਤੱਕ ਸੋਡੀਅਮ ਦੀ ਮਾਤਰਾ ਘੱਟ ਕੀਤੀ ਗਈ ਹੈ। 
ਕੋਟੇਚਾ ਨੇ ਕਿਹਾ ਕਿ ਪੈਪਸੀਕੋ ਦੀ 'ਮੰਤਵ ਅਨੁਸਾਰ ਪ੍ਰਦਰਸ਼ਨ ਟੀਚਾ 2025' ਦੇ ਤਹਿਤ ਉਹ ਵਾਤਾਵਰਣ 'ਤੇ ਆਪਣੀ ਪੈਕੇਜਿੰਗ ਦਾ ਅਸਰ ਘੱਟ ਕਰਨ ਅਤੇ ਪਲਾਸਟਿਕ ਕੂੜੇ ਦੀ ਰੀਸਾਇਕਲਿੰਗ ਤੇਜ਼ ਕਰਨ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, 'ਇਸ ਦਿਸ਼ਾ ਵੱਲ ਪਹਿਲਾ ਕਦਮ ਲੇਅਜ਼ ਅਤੇ ਕੁਰਕੁਰੇ ਦੀ ਪੈਕੇਜਿੰਗ ਦੇ ਫਾਰਮੈਟ ਦਾ ਪੁਨਰਸਥਾਪਨ ਕਰਨਾ ਹੈ। ਇਸ 'ਚ ਅਸੀਂ ਕਾਰਬਨ ਨਿਕਾਸੀ ਜਿਸ ਨਾਲ ਕਿ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ, ਨੂੰ ਘੱਟ ਕਰਨ 'ਚ ਮਦਦ ਮਿਲੇਗੀ।'


Related News