14 ਨਵੰਬਰ ਨੂੰ ਚੱਲੇਗੀ ਸ਼੍ਰੀ ਰਾਮਾਇਣ ਐਕਸਪ੍ਰੈੱਸ, ਇੰਝ ਕਰਾ ਸਕਦੇ ਹੋ ਬੁਕਿੰਗ

07/19/2018 3:47:07 PM

ਨਵੀਂ ਦਿੱਲੀ—  ਰੇਲਵੇ ਨੇ ਭਗਵਾਨ ਸ਼੍ਰੀ ਰਾਮ ਜੀ ਨਾਲ ਜੁੜੇ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਖਾਸ ਟੂਰਿਸਟ ਟਰੇਨ ਲਾਂਚ ਕੀਤੀ ਹੈ, ਜੋ ਕਿ ਅਯੁੱਧਿਆ ਤੋਂ ਰਾਮੇਸ਼ਵਰਮ ਤਕ ਦੇ ਰਸਤੇ 'ਚ ਆਉਣ ਵਾਲੇ ਸਾਰੇ ਤੀਰਥ ਸਥਾਨਾਂ ਦੀ ਸੈਰ ਕਰਾਏਗੀ। ਇਹ ਟਰੇਨ 14 ਨਵੰਬਰ ਨੂੰ ਦਿੱਲੀ ਦੇ ਸਫਦਰਜੰਗ ਤੋਂ ਰਵਾਨਾ ਹੋਵੇਗੀ, ਜਿਸ ਦਾ ਸਫਰ 16 ਦਿਨ ਦਾ ਹੋਵੇਗਾ ਅਤੇ ਇਸ ਦੌਰਾਨ ਰਾਮਾਇਣ ਨਾਲ ਸੰਬੰਧਤ ਸਾਰੇ ਇਤਿਹਾਸਕ ਤੀਰਥ ਸਥਾਨਾਂ ਦੇ ਦਰਸ਼ਨ ਕਰਾਏ ਜਾਣਗੇ। ਇਸ ਟਰੇਨ ਦਾ ਨਾਂ ਸ਼੍ਰੀ ਰਾਮਾਇਣ ਐਕਸਪ੍ਰੈੱਸ ਹੈ।

ਸ਼੍ਰੀ ਰਾਮਾਇਣ ਐਕਸਪ੍ਰੈੱਸ ਦਾ ਪਹਿਲਾ ਸਟਾਪ ਅਯੁੱਧਿਆ 'ਚ ਹੋਵੇਗਾ, ਜੋ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਸਥਾਨ ਹੈ। ਰਸਤੇ 'ਚ ਸ਼੍ਰੀ ਰਾਮਾਇਣ ਐਕਸਪ੍ਰੈੱਸ ਨੰਦੀਗ੍ਰਾਮ, ਸੀਤਾਮੜੀ, ਜਨਕਪੁਰ, ਵਾਰਾਣਸੀ, ਚਿੱਤਰਕੂਟ, ਨਾਸਿਕ ਅਤੇ ਰਾਮੇਸ਼ਵਰਮ 'ਚ ਸਭ ਤੋਂ ਨੇੜੇ ਦੇ ਸਟੇਸ਼ਨ 'ਤੇ ਰੁਕੇਗੀ। ਰੇਲਵੇ ਸਟੇਸ਼ਨ ਤੋਂ ਤੀਰਥ ਯਾਤਰਾ ਲਈ ਸੜਕ ਰਾਹੀਂ ਸਫਰ ਦੀ ਸਹੂਲਤ ਵੀ ਉਪਲੱਬਧ ਕਰਾਈ ਜਾਵੇਗੀ। ਯਾਤਰੀ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦੀ ਵੈੱਬਸਾਈਟ 'ਤੇ ਜਾ ਕੇ ਸ਼੍ਰੀ ਰਾਮਾਇਣ ਐਕਸਪ੍ਰੈੱਸ ਦੀ ਸੀਟ ਬੁੱਕ ਕਰਾ ਸਕਦੇ ਹਨ। ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਮੁਤਾਬਕ ਪ੍ਰਤੀ ਵਿਅਕਤੀ ਕਿਰਾਇਆ 15,120 ਰੁਪਏ ਹੈ। 14 ਨਵੰਬਰ ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਸ਼੍ਰੀ ਰਾਮਾਇਣ ਐਕਸਪ੍ਰੈੱਸ ਪਹਿਲਾਂ ਅਯੁੱਧਿਆ ਜਾਵੇਗੀ ਅਤੇ ਉਥੋਂ ਇਕ-ਇਕ ਕਰਕੇ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਂਦੇ ਹੋਏ ਰਾਮੇਸ਼ਵਰਮ ਤਕ ਜਾਵੇਗੀ। ਇਸ ਯਾਤਰਾ ਦੌਰਾਨ ਤੀਰਥ ਯਾਤਰੀਆਂ ਨੂੰ ਖਾਣ-ਪੀਣ, ਰੁਕਣ ਅਤੇ ਘੁੰਮਾਉਣ ਦੀ ਜ਼ਿੰਮੇਵਾਰੀ ਰੇਲਵੇ ਦੀ ਹੋਵੇਗੀ।


Related News