ਦੋ ਵਾਰ ਦੀ ਉਪ ਜੇਤੂ ਅਜ਼ਾਰੇਂਕਾ ਨੂੰ ਅਮਰੀਕੀ ਓਪਨ ''ਚ ਸਿੱਧਾ ਪ੍ਰਵੇਸ਼ ਨਹੀਂ

07/19/2018 3:35:22 PM

ਨਿਊਯਾਰਕ— ਦੋ ਵਾਰ ਦੀ ਅਮਰੀਕੀ ਓਪਨ ਉਪ ਜੇਤੂ ਵਿਕਟੋਰੀਆ ਅਜ਼ਾਰੇਂਕਾ ਨੂੰ ਸਾਲ ਦੇ ਅੰਤਿਮ ਗ੍ਰੈਂਡਸਲੈਮ ਟੂਰਨਾਮੈਂਟ 'ਚ ਸਿੱਧੇ ਪ੍ਰਵੇਸ਼ ਨਹੀਂ ਮਿਲੇਗਾ ਕਿਉਂਕਿ ਉਸ ਦੀ ਰੈਂਕਿੰਗ ਕਟ ਆਫ ਤੋਂ ਕੁਝ ਜ਼ਿਆਦਾ ਹੈ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਅਤੇ ਦੋ ਵਾਰ ਦੀ ਆਸਟਰੇਲੀਆ ਓਪਨ ਚੈਂਪੀਅਨ ਅਜ਼ਾਰੇਂਕਾ ਦੀ ਇਸ ਹਫਤੇ ਦੀ ਰੈਂਕਿੰਗ 108 ਹੈ ਜੋ ਮੁੱਖ ਡਰਾਅ 'ਚ ਸਿੱਧੇ ਪ੍ਰਵੇਸ਼ ਤੋਂ ਵੱਧ ਹੈ। 

ਅਮਰੀਕੀ ਟੈਨਿਸ ਸੰਘ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸਾਬਕਾ ਚੈਂਪੀਅਨ ਅਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਅਮਰੀਕੀ ਓਪਨ 'ਚ ਖੇਡਣ ਵਾਲੇ 6 ਸਾਬਕਾ ਸਿੰਗਲ ਚੈਂਪੀਅਨ 'ਚੋਂ ਇਕ ਹਨ। ਇਸ ਤੋਂ ਇਲਾਵਾ ਰੋਜਰ ਫੈਡਰਰ, ਨੋਵਾਕ ਜੋਕੋਵਿਚ, ਐਂਡੀ ਮਰੇ, ਯੁਆਨ ਮਾਰਟਿਨ ਡੇਲ ਪੋਤਰੋ ਅਤੇ ਮਾਰਿਨ ਸਿਲਿਚ ਟੂਰਨਾਮੈਂਟ 'ਚ ਖੇਡਣਗੇ। ਜਿਨ੍ਹਾਂ ਸਾਬਕਾ ਮਹਿਲਾ ਜੇਤੂਆਂ ਨੂੰ ਸਿੱਧਾ ਪ੍ਰਵੇਸ਼ ਮਿਲਿਆ ਹੈ ਉਨ੍ਹਾਂ 'ਚੋਂ 6 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ, ਦੋ ਵਾਰ ਦੀ ਚੈਂਪੀਅਨ ਵੀਨਸ, ਸਾਬਕਾ ਚੈਂਪੀਅਨ ਸਲੋਏਨ ਸਟੀਫਨਸ, ਮਾਰੀਆ ਸ਼ਾਰਾਪੋਵਾ ਅਤੇ ਸਮੰਥਾ ਸਟੋਸੁਰ ਸ਼ਾਮਲ ਹਨ।


Related News