ਪਿਤਾ ਸਚਿਨ ਦੀ ਤਰ੍ਹਾਂ ਹੀ ਡੈਬਿਊ ਮੈਚ 'ਚ ਸਿਫਰ 'ਤੇ ਆਊਟ ਹੋਇਆ ਅਰਜੁਨ

07/19/2018 3:02:48 PM

ਕੋਲੰਬੋ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪੁੱਤਰ ਆਲਰਾਊਂਡਰ ਅਰਜੁਨ ਭਾਰਤੀ ਅੰਡਰ-19 ਟੀਮ ਵੱਲੋਂ ਆਪਣੇ ਡੈਬਿਊ ਕੌਮਾਂਤਰੀ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਨੌਜਵਾਨ ਟੈਸਟ ਮੈਚ 'ਚ ਸਿਫਰ 'ਤੇ ਆਊਟ ਹੋ ਗਏ। ਪਰ ਉਨ੍ਹਾਂ ਨੇ ਅਜਿਹਾ ਕਰਕੇ ਪਿਤਾ ਸਚਿਨ ਦੀ ਬਰਾਬਰੀ ਕਰ ਲਈ ਜੋ ਆਪਣੇ ਡੈਬਿਊ ਮੈਚ 'ਚ ਵੀ ਖਾਤਾ ਨਹੀਂ ਖੋਲ੍ਹ ਸਕੇ ਸਨ। ਭਾਰਤ ਅੰਡਰ-19 ਅਤੇ ਸ਼੍ਰੀਲੰਕਾ ਅੰਡਰ-19 ਟੀਮਾਂ ਵਿਚਾਲੇ ਕੋਲੰਬੋ 'ਚ ਖੇਡੇ ਜਾ ਰਹੇ ਪਹਿਲੇ ਨੌਜਵਾਨ ਟੈਸਟ ਮੈਚ 'ਚ ਭਾਰਤੀ ਟੀਮ ਦੀ ਪਹਿਲੀ ਪਾਰੀ 'ਚ ਅਰਜੁਨ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਪਰ 11 ਗੇਂਦਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਖਾਤਾ ਨਹੀਂ ਖੋਲ੍ਹ ਸਕੇ ਅਤੇ ਸਿਫਰ 'ਤੇ ਆਊਟ ਹੋ ਗਏ। 
PunjabKesari
ਅਰਜੁਨ ਨੂੰ ਸ਼੍ਰੀਲੰਕਾ ਦੇ ਸ਼ਸ਼ੀਕਾ ਦੁਲਸ਼ਾਨ ਨੇ ਸੂਰੀਆ ਬੰਦਾਰਾ ਦੇ ਹੱਥੋਂ ਕੈਚ ਕਰਾਇਆ। 18 ਸਾਲਾਂ ਦੇ ਆਲਰਾਊਂਡਰ ਅਰਜੁਨ ਭਾਵੇਂ ਆਪਣੇ ਡੈਬਿਊ ਮੈਚ 'ਚ ਖਾਤਾ ਨਹੀਂ ਖੋਲ੍ਹ ਸਕੇ ਹੋਣ ਪਰ ਉਨ੍ਹਾਂ ਨੇ ਮਹਾਨ ਭਾਰਤੀ ਬੱਲੇਬਾਜ਼ ਅਤੇ ਆਪਣੇ ਪਿਤਾ ਸਚਿਨ ਦੇ ਰਿਕਾਰਡ ਦੀ ਬਰਾਬਰੀ ਜ਼ਰੂਰ ਕਰ ਲਈ ਜੋ ਪਾਕਿਸਤਾਨ ਦੇ ਖਿਲਾਫ ਸਾਲ 1989 'ਚ ਆਪਣੇ ਵਨ ਡੇ ਡੈਬਿਊ 'ਚ ਸਿਫਰ 'ਤੇ ਹੀ ਆਊਟ ਹੋਏ ਸਨ। ਇਸ ਤੋਂ ਪਹਿਲਾਂ ਅਰਜੁਨ ਮੈਚ 'ਚ ਪਹਿਲਾ ਕੌਮਾਂਤਰੀ ਵਿਕਟ ਲੈ ਕੇ ਸੁਰਖੀਆਂ 'ਚ ਸਨ। ਉਨ੍ਹਾਂ ਇਸੇ ਮੈਚ 'ਚ ਸ਼੍ਰੀਲੰਕਾਈ ਟੀਮ ਦੀ ਪਹਿਲੀ ਪਾਰੀ 'ਚ 11 ਓਵਰਾਂ 'ਚ 3 ਦੇ ਚੰਗੇ ਇਕੋਨਮੀ ਰੇਟ ਨਾਲ 33 ਦੌੜਾਂ ਦੇ ਕੇ ਇਕ ਵਿਕਟ ਲਿਆ ਸੀ। ਉਨ੍ਹਾਂ ਸਿਰਫ 12 ਗੇਂਦਾਂ ਬਾਅਦ ਹੀ ਕਾਮਿਲ ਮਿਸ਼ਾਰਾ ਦਾ ਵਿਕਟ ਕੱਢਿਆ ਜੋ ਭਾਰਤੀ ਅੰਡਰ-19 ਟੀਮ ਦੇ ਲਈ ਉਨ੍ਹਾਂ ਦਾ ਪਹਿਲਾ ਵਿਕਟ ਹੈ।


Related News