ਚਹੇੜੂ ਪੁਲ ''ਚ ਰੁੜ੍ਹੇ 2 ਨੌਜਵਾਨ, ਭਾਲ ''ਚ ਲੱਗੀ ਰੈਸਕਿਊ ਟੀਮ

07/19/2018 2:54:57 PM

ਜਲੰਧਰ/ਫਗਵਾੜਾ (ਮਾਹੀ)— ਫਗਵਾੜਾ ਹਾਈਵੇਅ 'ਤੇ ਸਥਿਤ ਚਹੇੜੂ ਪੁਲ 'ਚ ਦੋ ਨੌਜਵਾਨਾਂ ਦੇ ਵਹਿ ਜਾਣ ਦੀ ਸੂਚਨਾ ਮਿਲੀ ਹੈ। ਨੌਜਵਾਨਾਂ ਦੀ ਭਾਲ ਲਈ ਰੈਸਕਿਊ ਟੀਮ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨ ਮੋਟਰਸਾਈਕਲ 'ਤੇ ਪੁਲ ਦੇ ਹੇਠੋਂ ਲੰਘ ਰਹੇ ਸਨ। ਇਸ ਦੌਰਾਨ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਗਿਆ, ਜਿਸ ਨਾਲ ਦੋਵੇਂ ਨੌਜਵਾਨ ਪਾਣੀ ਦੀ ਲਪੇਟ 'ਚ ਆ ਗਏ। ਲੋਕਾਂ ਨੇ ਦੋਵੇਂ ਨੌਜਵਾਨਾਂ ਨੂੰ ਡੁੱਬਦਾ ਦੇਖ ਜ਼ਿਲਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਗੋਤਾਖੋਰਾਂ ਦੀ ਟੀਮ ਨੇ ਦੋਵੇਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News