21 ਜੁਲਾਈ ਤੋਂ ਇਸ ਤਰ੍ਹਾਂ ਖਰੀਦ ਸਕੋਗੇ 501 ਰੁਪਏ 'ਚ ਨਵਾਂ ਜਿਓਫੋਨ

07/19/2018 2:44:26 PM

ਜਲੰਧਰ-ਰਿਲਾਇੰਸ ਜਿਓ 21 ਜੁਲਾਈ ਤੋਂ ਜਿਓ ਫੋਨ ਮਾਨਸੂਨ ਹੰਗਾਮਾ ਆਫਰ ਸ਼ੁਰੂ ਕਰਨ ਜਾ ਰਿਹਾ ਹੈ। ਇਸ ਆਫਰ ਦੇ ਤਹਿਤ ਲੋਕ ਆਪਣੇ ਪੁਰਾਣੇ ਫੀਚਰ ਫੋਨ ਨੂੰ ਜਿਓ ਫੋਨ ਤੋਂ 501 ਰੁਪਏ 'ਚ ਐਕਸਚੇਂਜ ਕਰ ਸਕਦੇ ਹਨ। ਜਿਓਫੋਨ ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ। ਬੀਤੇ ਇਕ ਸਾਲ ਦੇ ਅੰਦਰ ਜਿਓ ਫੋਨ ਦੇ ਫੀਚਰਸ 'ਚ ਵੀ ਕਾਫੀ ਬਦਲਾਅ ਕੀਤਾ ਗਿਆ ਹੈ ਅਤੇ ਨਵੇਂ ਅਪਡੇਟ ਸ਼ਾਮਿਲ ਕੀਤੇ ਗਏ ਹਨ। ਇਸ ਫੀਚਰ ਫੋਨ 'ਚ ਹੁਣ ਵਾਇਸ ਅਸਿਸਟੈਂਟ ਵੀ ਮੌਜੂਦ ਹੈ। ਇਸ ਤੋਂ ਇਲਾਵਾ ਕਮਾਂਡ ਦੇਣ 'ਤੇ ਹੀ ਜਿਓ ਫੋਨ ਹੁਣ ਵੱਟਸਐਪ ਅਤੇ ਫੇਸਬੁੱਕ ਵੀ ਚੈੱਕ ਕਰ ਸਕਦਾ ਹੈ। ਇਹ ਹੋਵੇਗਾ ਆਫਰ...

 

PunjabKesari

 

ਇਸ ਤਰ੍ਹਾਂ ਕਰੋ ਰਜ਼ਿਸਟ੍ਰੇਸ਼ਨ-
ਨਵੇਂ ਜਿਓ ਫੋਨ ਦੇ ਰਜ਼ਿਸਟ੍ਰੇਸ਼ਨ ਦੇ ਲਈ ਤੁਹਾਨੂੰ ਕੰਪਨੀ ਦੀ ਸਾਈਟ 'ਤੇ ਜਾਣਾ ਹੈ। ਇਸ 'ਚ ਤੁਹਾਨੂੰ ਆਪਣੀ ਜਾਣਕਾਰੀ ਦੇਣੀ ਹੋਵੇਗੀ, ਜਿਵੇ ਕਿ ਨਾਂ, ਫੋਨ ਨੰਬਰ, ਈਮੇਲ ਐਡਰੈਸ ਅਤੇ ਆਪਣੇ ਏਰੀਏ ਦਾ ਪਿਨ ਕੋਡ ਆਦਿ। ਇਸ ਤੋਂ ਬਾਅਦ ਤੁਸੀਂ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹੋ।

 

PunjabKesari

 

ਆਫਰ ਡੀਟੇਲ-
501 ਰੁਪਏ ਦੇ ਐਕਸਚੇਂਜ ਆਫਰ ਦੇ ਤਹਿਤ, ਜਿਓ ਫੋਨ ਪੂਰੀ ਤਰ੍ਹਾਂ ਨਾਲ ਫਰੀ ਨਹੀਂ ਹੋਵੇਗਾ ਮਤਲਬ ਜੇਕਰ ਤੁਸੀਂ ਮਾਨਸੂਨ ਹੰਗਾਮਾ ਆਫਰ ਦੇ ਤਹਿਤ ਜਿਓ ਫੋਨ ਖਰੀਦਦੇ ਹੋ ਤਾਂ ਇਸ 'ਚ ਤੁਹਾਨੂੰ ਕੋਈ ਵੀ ਰੀਫੰਡ (ਪੈਸਾ ਵਾਪਿਸ) ਨਹੀਂ ਮਿਲੇਗਾ ਕਿਉਕਿ ਇਹ ਵਨ ਟਾਈਮ ਪੇਮੈਂਟ ਪਰਚੇਜ਼ (One Time Payment Purchase) ਹੈ। ਜੇਕਰ ਤੁਸੀਂ ਫ੍ਰੀ ਆਫਰ ਦਾ ਫਾਇਦਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਓਫੋਨ ਦੇ ਲਈ ਪਹਿਲਾਂ 1500 ਰੁਪਏ ਦੇਣੇ ਹੋਣਗੇ।


Related News