ਐਂਡਰਾਇਡ ਵਨ ਆਧਾਰਿਤ ਨੋਕੀਆ 3.1 ਸਮਾਰਟਫੋਨ ਭਾਰਤ ''ਚ ਹੋਇਆ ਲਾਂਚ

07/19/2018 2:16:26 PM

ਜਲੰਧਰ-ਐੱਚ. ਐੱਮ. ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਆਪਣਾ ਨਵਾਂ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜੋ ਕਿ 'ਨੋਕੀਆ 3.1' (Nokia 3.1) ਨਾਂ ਨਾਲ ਪੇਸ਼ ਹੋਇਆ ਹੈ ਅਤੇ ਨੋਕੀਆ 3 ਦਾ ਅਪਗ੍ਰੇਡ ਵੇਰੀਐਂਟ ਹੈ। ਨੋਕੀਆ 3.1 ਸਮਾਰਟਫੋਨ ਪੁਰਾਣੇ ਵੇਰੀਐਂਟ ਦੇ ਮੁਕਾਬਲੇ 50% ਤੱਕ ਜ਼ਿਆਦਾ ਤੇਜ਼ ਹੈ। 

 

ਕੀਮਤ ਅਤੇ ਉਪਲੱਬਧਤਾ-
ਨੋਕੀਆ 3.1 ਸਮਾਰਟਫੋਨ ਦੀ ਭਾਰਤ 'ਚ ਕੀਮਤ ਬਾਰੇ ਗੱਲ ਕਰੀਏੇ ਤਾਂ 2 ਜੀ. ਬੀ. ਰੈਮ ਵੇਰੀਐਂਟ 10,499 ਰੁਪਏ ਕੀਮਤ ਨਾਲ ਬਲੂ ਕਾਪਰ, ਬਲੈਕ ਕ੍ਰੋਮ ਅਤੇ ਵਾਈਟ ਆਇਰਨ ਕਲਰ ਆਪਸ਼ਨਜ਼ 'ਚ ਪੇਸ਼ ਕੀਤਾ ਗਿਆ ਹੈ, ਜੋ 21 ਜੁਲਾਈ ਨੂੰ ਦੇਸ਼ 'ਚ ਵਿਕਰੀ ਲਈ ਉਪਲੱਬਧ ਹੋ ਜਾਵੇਗਾ। ਸਮਾਰਟਫੋਨ ਆਨਲਾਈਨ ਪਲੇਟਫਾਰਮ ਨਾਲ ਹੀ ਪੇ. ਟੀ. ਐੱਮ. ਅਤੇ ਆਫਲਾਈਨ ਰਿਟੇਲ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 3 ਜੀ. ਬੀ. ਰੈਮ ਵੇਰੀਐਂਟ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ।  

 

PunjabKesari

 

ਆਫਰ-
ਵੋਡਾਫੋਨ ਅਤੇ ਆਈਡੀਆ ਵੱਲੋਂ ਨੋਕੀਆ 3.1 ਸਮਾਰਟਫੋਨ ਦੇ ਯੂਜ਼ਰਸ ਨੂੰ 149 ਰੁਪਏ ਦੇ ਪੈਕ 'ਤੇ 28 ਦਿਨਾਂ ਤੱਕ ਹਰ ਦਿਨ 1 ਜੀ. ਬੀ. ਡਾਟਾ ਦਿੱਤਾ ਜਾਵੇਗਾ। ਪੇ. ਟੀ. ਐੱਮ. ਵੱਲੋਂ ਇਸ ਨਵੇਂ ਸਮਾਰਟਫੋਨ ਦੀ ਖਰੀਦ 'ਤੇ 10% ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੇ. ਟੀ. ਐੱਮ. ਆਪਣੇ ਯੂਜ਼ਰਸ ਨੂੰ 250 ਰੁਪਏ ਦੀ ਫ੍ਰੀ ਮੂਵੀ ਟਿਕਟ ਵੀ ਦੇ ਰਹੀਂ ਹੈ। ਨੋਕੀਆ 3.1 ਸਮਾਰਟਫੋਨ 'ਤੇ ICICI ਬੈਂਕ ਕਾਰਡ ਧਾਰਕਾਂ ਨੂੰ 5% ਤੱਕ ਕੈਸ਼ਬੈਕ ਵੀ ਮਿਲੇਗਾ।


ਫੀਚਰਸ-
ਨੋਕੀਆ 3.1 ਸਮਾਰਟਫੋਨ ਸ਼ਾਨਦਾਰ ਲੁਕ ਦੇ ਨਾਲ ਹੀ ਬਿਹਤਰੀਨ ਫੀਚਰਸ ਨਾਲ ਉਪਲੱਬਧ ਹੋਇਆ ਹੈ। ਸਮਾਰਟਫੋਨ 'ਚ 18:9 ਆਸਪੈਕਟ ਰੇਸ਼ੋ ਵਾਲੀ ਬੇਜ਼ਲ ਲੈੱਸ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 5.2 ਇੰਚ ਦੀ ਐੱਚ. ਡੀ. ਪਲੱਸ ਸਕਰੀਨ ਅਤੇ 2.5D ਕਵਰਡ ਕਾਰਨਿੰਗ ਗੋਰਿਲਾ ਗਲਾਸ ਨਾਲ ਪ੍ਰੋਟੈਕਟ ਕੀਤਾ ਗਿਆ ਹੈ। ਨੋਕੀਆ ਦਾ ਇਹ ਸਮਾਰਟਫੋਨ ਐਂਡਰਾਇਡ ਵਨ ਆਧਾਰਿਤ ਐਂਡਰਾਇਡ ਓਰੀਓ 'ਤੇ ਪੇਸ਼ ਕੀਤਾ ਗਿਆ ਹੈ, ਜੋ 1.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਨਾਲ ਮੀਡੀਆਟੈੱਕ 6750 ਚਿਪਸੈੱਟ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ ਦੋ ਵੇਰੀਐਂਟਸ ਜਿਸ 'ਚ 2 ਜੀ. ਬੀ 3 ਜੀ. ਬੀ. ਰੈਮ ਅਤੇ 16 ਜੀ. ਬੀ 32 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ, ਸਟੋਰੇਜ 
ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

 

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਬੈਕ ਪੈਨਲ 'ਤੇ ਐੱਲ. ਈ. ਡੀ. ਫਲੈਸ਼ ਨਾਲ ਆਟੋਫੋਕਸ ਤਕਨੀਕ ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਮੌਜੂਦ ਹੈ ਅਤੇ ਸੈਲਫੀ ਲਈ 8 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 3.5 ਐੱਮ. ਐੱਮ. ਹੈੱਡਫੋਨ ਜੈਕ ਨਾਲ ਬੇਸਿਕ ਕੁਨੈਕਟਵਿਟੀ ਫੀਚਰਸ ਮੌਜੂਦ ਹਨ। ਨੋਕੀਆ ਦਾ ਇਹ ਫੋਨ ਏ. ਆਰ. ਐਪਸ ਨੂੰ ਸਪੋਰਟ ਕਰਦਾ ਹੈ ਅਤੇ ਪਾਵਰ ਬੈਕਅਪ ਲਈ ਫੋਨ 'ਚ 2,990 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।

 


Related News