ਮਹਿੰਗੇ ਪੈ ਸਕਦੇ ਹਨ ਵੀਰਵਾਰ ਨੂੰ ਕੀਤੇ ਇਹ ਕੰਮ

7/19/2018 12:03:03 PM

ਜਲੰਧਰ— ਹਿੰਦੂ ਧਰਮ ਵਿਚ ਵੀਰਵਾਰ ਭਗਵਾਨ ਬ੍ਰਹਿਸਪਤੀ ਦੇਵ ਅਤੇ ਜਗਤ ਦੇ ਪਾਲਣ ਹਾਰ ਸ਼੍ਰੀ ਹਰਿ ਵਿਸ਼ਣੂ ਜੀ ਦਾ ਦਿਨ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਕ੍ਰਿਪਾ ਨਾਲ ਧਨ 'ਚ ਵਾਧਾ, ਪੁੱਤਰ ਪ੍ਰਾਪਤੀ ਅਤੇ ਸਿੱਖਿਆ ਪ੍ਰਾਪਤੀ ਹੁੰਦੀ ਹੈ। ਪੀਲਾ ਰੰਗ ਅਤੇ ਪੀਲੀਆਂ ਵਸਤੂਆਂ ਇਨ੍ਹਾਂ ਨੂੰ ਬਹੁਤ ਪਿਆਰੀਆਂ ਹਨ। ਇਨ੍ਹਾਂ ਦੀ ਪੂਜਾ ਕੇਲੇ ਦੇ ਰੁੱਖ ਦੇ ਰੂਪ ਵਿਚ ਕੀਤੀ ਜਾਂਦੀ ਹੈ। ਵੀਰਵਾਰ ਦੇ ਦਿਨ ਇਨ੍ਹਾਂ ਦਾ ਵਰਤ ਰੱਖਣ ਨਾਲ ਹਰ ਇੱਛਾ ਪੂਰੀ ਹੁੰਦੀ ਹੈ। ਇਸ ਦਿਨ ਪੀਲੇ ਕੱਪੜੇ ਪਾ ਕੇ ਇਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ ਪਰ ਜੋ ਲੋਕ ਅਜਿਹਾ ਨਹੀਂ ਕਰ ਸਕਦੇ ਉਹ ਜੇਕਰ ਕੁਝ ਵਿਸ਼ੇਸ਼ ਨਿਯਮਾਂ ਦਾ ਪਾਲਣ ਕਰਨ ਤਾਂ ਭਗਵਾਨ ਦੀ ਕ੍ਰਿਪਾ ਨੂੰ ਪ੍ਰਾਪਤ ਕਰ ਸਕਦੇ ਹਨ।
PunjabKesari
ਵੀਰਵਾਰ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਅਤੇ ਨਾ ਹੀ ਨਹੂੰ ਕੱਟਣੇ ਚਾਹੀਦੇ ਹਨ। ਮੰਨਿਆ ਜਾਂਦਾ ਹੈ ਕਿ ਕੁੰਡਲੀ ਵਿਚ ਬ੍ਰਹਿਸਪਤੀ ਪਤੀ ਅਤੇ ਚੰਗੀ ਕਿਸਮਤ ਦਾ ਕਾਰਕ ਹੁੰਦਾ ਹੈ ਅਤੇ ਨਾਲ ਹੀ ਔਲਾਦ ਦਾ ਵੀ ਕਾਰਕ ਹੁੰਦਾ ਹੈ। ਸਿਰ ਧੋਣ ਨਾਲ ਔਲਾਦ ਅਤੇ ਵਿਆਹੁਤਾ ਜ਼ਿੰਦਗੀ 'ਤੇ ਅਸਰ ਪੈਂਦਾ ਹੈ। ਇਸ ਲਈ ਇਹ ਕੰਮ ਇਸ ਦਿਨ ਨਹੀਂ ਕਰਨੇ ਚਾਹੀਦੇ।
PunjabKesari

PunjabKesari
ਇਸ ਦਿਨ ਘਰ 'ਚ ਕੱਪੜੇ ਨਹੀਂ ਧੋਣੇ ਚਾਹੀਦੇ। ਅਜਿਹਾ ਕਰਨ ਨਾਲ ਬ੍ਰਹਿਸਪਤੀ ਦੇ ਸ਼ੁੱਭ ਪ੍ਰਭਾਅ ਵਿਚ ਕਮੀ ਆਉਂਦੀ ਹੈ, ਜਿਸ ਦੇ ਨਾਲ ਵਿਅਕਤੀ ਨੂੰ ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
PunjabKesari
ਜੇਕਰ ਕੁੰਡਲੀ ਵਿਚ ਬ੍ਰਹਿਸਪਤੀ ਗ੍ਰਹਿ ਮਜ਼ਬੂਤ ਹੋਵੇ ਤਾਂ ਜ਼ਿੰਦਗੀ ਵਿਚ ਸਫਲਤਾ ਅਤੇ ਉੱਨਤੀ ਦੇ ਰਸਤੇ ਆਸਾਨੀ ਨਾਲ ਖੁੱਲ੍ਹ ਜਾਂਦੇ ਹਨ ਪਰ ਇੱਥੇ ਗ੍ਰਹਿ ਜੇਕਰ ਕਮਜ਼ੋਰ ਹੋਣ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਦਿਨ ਨਹਾਉਂਦੇ ਸਮੇਂ ਸਾਬਣ ਦਾ ਇਸਤੇਮਾਲ ਨਾ ਕਰੋ।
PunjabKesari
ਵੀਰਵਾਰ ਦੇ ਦਿਨ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਪੂਜਾ ਇਕੱਠੇ ਕੀਤੀ ਜਾਵੇ ਤਾਂ ਦੁੱਗਣਾ ਫਲ ਮਿਲਦਾ ਹੈ। ਜੇਕਰ ਪਤੀ-ਪਤਨੀ ਇਕੱਠੇ ਪੂਜਾ ਕਰਨ ਤਾਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਵੀ ਖੁਸ਼ਹਾਲੀ ਆਉਂਦੀ ਹੈ।