ਇਹ ਅੱਖਰ ਬਦਲ ਸਕਦੇ ਹਨ ਤੁਹਾਡੀ ਜ਼ਿੰਦਗੀ

7/19/2018 9:09:08 AM

ਜਲੰਧਰ— ਵਾਸਤੂ ਸ਼ਾਸਤਰ ਅਨੁਸਾਰ ਜਿਸ ਘਰ ਵਿਚ ਵਾਸਤੂ ਦੋਸ਼ ਹੁੰਦਾ ਹੈ, ਉਸ ਘਰ ਵਿਚ ਹਮੇਸ਼ਾ ਕੋਈ ਨਾ ਕੋਈ ਪਰੇਸ਼ਾਨੀ ਬਣੀ ਰਹਿੰਦੀ ਹੈ। ਵਾਸਤੂ ਵਿਗਿਆਨੀਆਂ ਦੀਆਂ ਮੰਨੀਏ ਤਾਂ ਇਸ ਦੇ ਕਾਰਨ ਘਰ ਵਿਚ ਰਹਿਣ ਵਾਲੇ ਮੈਬਰਾਂ ਦੀ ਸਿਹਤ, ਕਮਾਈ, ਆਦਿ ਸਭ 'ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਜਿਸ ਦੇ ਕਾਰਨ ਉਨ੍ਹਾਂ ਦੀ ਲਾਈਫ ਵਿਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ। ਤਾਂ ਜੇਕਰ ਤੁਹਾਡੀ ਜ਼ਿੰਦਗੀ ਵਿਚ ਵਾਸਤੂ ਦੋਸ਼ ਕਾਰਨ ਪਰੇਸ਼ਾਨੀਆਂ ਆ ਰਹੀਆਂ ਹਨ, ਤਾਂ ਇਸ ਤੋਂ ਬਚਾਅ ਲਈ ਤੁਸੀਂ ਆਪਣੇ ਘਰ ਦੇ ਮੇਨ ਗੇਟ ਦੇ ਸੱਜੇ ਪਾਸੇ ਕੇਲੇ ਦਾ ਦਰਖਤ ਅਤੇ ਖੱਬੇ ਪਾਸੇ ਤੁਲਸੀ ਦਾ ਪੌਦਾ ਲਗਾ ਸਕਦੇ ਹੋ ਪਰ ਅਜਿਹਾ ਕਰਨਾ ਸੰਭਵ ਨਾ ਹੋਵੇ ਤਾਂ ਵਸਤੂਸ਼ਾਸਤਰ ਵਿਚ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਸ ਨੂੰ ਠੀਕ ਜਗ੍ਹਾ 'ਤੇ ਲਿਖਣ ਨਾਲ ਹੀ ਵਾਸਤੂਦੋਸ਼ ਦੂਰ ਹੋ ਜਾਂਦਾ ਹੈ।
— ਘਰ ਦੇ ਉੱਤਰੀ ਭਾਗ ਵਾਸਤੂ ਦੋਸ਼ ਨਾਲ ਪੀੜਤ ਹੈ ਤਾਂ ਇਸ ਦਿਸ਼ਾ ਵਿਚ ਇਕ ਸਾਦੇ ਕਾਗਜ 'ਤੇ 'ਅ' ਲਿਖ ਕੇ ਚਿਪਕਾ ਦਿਓ।
— ਪੂਰਬ ਦਿਸ਼ਾ 'ਚ ਮੌਜ਼ੂਦ ਵਾਸਤੂ ਦੋਸ਼ ਦੂਰ ਕਰਨ ਲਈ ਇਸ ਦਿਸ਼ਾ 'ਚ 'ਚੰਦਰ ਬਿੰਦੂ' ਲਿਖ ਕੇ ਚਿਪਕਾ ਦਿਓ।
— ਪੂਰਬ ਦਿਸ਼ਾ 'ਚ ਮੌਜ਼ੂਦ ਵਾਸਤੂ ਦੋਸ਼ ਦੂਰ ਕਰਨ ਲਈ ਇਸ ਦਿਸ਼ਾ 'ਚ 'ਓਮ' ਲਿਖ ਕੇ ਚਿਪਕਾ ਦਿਓ।