ਅੱਜ ਇਨ੍ਹਾਂ ਰਾਸ਼ੀਆਂ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ ''ਚ ਲਾਭ ਵਾਲਾ

7/19/2018 7:00:57 AM

ਮੇਖ— ਅਸ਼ਾਂਤ, ਪ੍ਰੇਸ਼ਾਨ ਤੇ ਡਿਸਟਰਬ ਮਨ ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਨਾ ਰੱਖੋਗੇ, ਧਨ, ਹਾਨੀ, ਟੈਨਸ਼ਨ ਪ੍ਰੇਸ਼ਾਨੀ ਦਾ ਡਰ।
ਬ੍ਰਿਖ—ਜਨਰਲ ਸਿਤਾਰਾ ਮਜ਼ਬੂਤ, ਉਦੇਸ਼, ਮਨੋਰਥ ਹੱਲ ਹੋਣਗੇ, ਧਾਰਮਿਕ ਸਾਹਿਤ ਦੇ ਪੜ੍ਹਨ-ਪੜ੍ਹਾਉਣ ’ਚ ਰੁਚੀ, ਪ੍ਰਭਾਵ-ਮਨੋਬਲ-ਪੈਠ ਦਬਦਬਾ ਬਣਿਆ ਰਹੇਗਾ।
ਮਿਥੁਨ— ਜੇ ਕੋਈ ਜਾਇਦਾਦੀ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਸਿਹਤ ’ਚ ਕੁਝ ਵਿਗਾੜ ਹੋ ਸਕਦਾ ਹੈ।
ਕਰਕ—ਮਿੱਤਰਾਂ ਨਾਲ ਮੇਲ-ਮਿਲਾਪ, ਸਹਿਯੋਗ ਲਾਭਕਾਰੀ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੇ ਯਤਨ ਕਾਰਗਰ ਸਿੱਧ ਹੋਣਗੇ, ਰਾਹੂ ਦੀ ਸਥਿਤੀ ਟੈਨਸ਼ਨ ਪ੍ਰੇਸ਼ਾਨੀ ਰੱਖਣ ਵਾਲੀ ਹੈ।
ਸਿੰਘ—ਵਪਾਰ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕੋਈ ਰੁਕਾਵਟ-ਮੁਸ਼ਕਿਲ ਹਟ ਸਕਦੀ ਹੈ, ਸ਼ਤਰੂ ਚਾਹ ਕੇ ਵੀ ਆਪ ਅੱਗੇ ਠਹਿਰ ਨਾ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।
ਕੰਨਿਆ—ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮਨ ਅਸ਼ਾਂਤ ਤੇ ਡਾਵਾਂਡੋਲ ਰਹੇਗਾ, ਇਸ ਲਈ ਆਪਣੇ ’ਤੇ ਕਾਬੂ ਰੱਖੋ।
ਤੁਲਾ—ਸਿਤਾਰਾ ਖਰਚਿਆਂ ਨੂੰ ਵਧਾਉਣ ਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਇਸ ਲਈ ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਸ਼ਚਕ—ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕਿਸੇ ਨਵੇਂ ਕੰਮਕਾਜੀ ਕੰਮ ’ਚ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।
ਧਨ—ਸਰਕਾਰੀ ਕੰਮਾਂ ’ਚ ਸਫਲਤਾ ਤਾਂ ਮਿਲੇਗੀ ਪਰ ਕੋਈ ਵੀ ਕੰਮ ਹਲਕੇ ’ਚ ਨਹੀਂ ਕਰਨਾ ਚਾਹੀਦਾ, ਵਰਨਾ ਮਨਮਰਜ਼ੀ ਦਾ ਨਤੀਜਾ ਨਹੀਂ ਮਿਲੇਗਾ।
ਮਕਰ—ਧਾਰਮਿਕ ਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕਿਸੇ ਸਕੀਮ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਕੁੰਭ— ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ- ਪੀਣ ਤੋਂ ਬਚਣਾ ਚਾਹੀਦਾ ਹੈ, ਕਿਸੇ ਦੇ ਝਮੇਲੇ ’ਚ ਵੀ ਫਸਣ ਤੋਂ ਬਚੋ ਪਰ ਪ੍ਰੇਸ਼ਾਨੀ ਜ਼ਰੂਰ ਰਹੇਗੀ।
ਮੀਨ—ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਪ੍ਰਤੀ ਨਰਮ-ਕੰਸੀਡਰੇਟ ਤੇ ਸੁਹਿਰਦਤਾ ਬਣਾਈ ਰੱਖਣਗੇ।
19 ਜੁਲਾਈ, 2018, ਵੀਰਵਾਰ
ਹਾੜ੍ਹ ਸੁਦੀ ਤਿਥੀ ਸਪਤਮੀ 
(ਬਾਅਦ ਦੁਪਹਿਰ 2.36 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਕਰ ’ਚ
ਬੁੱੱਧ ਕਰਕ ’ਚ
ਗੁਰੂ ਤੁਲਾ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਧਨ ’ਚ
ਰਾਹੂ ਕਰਕ ’ਚ
ਕੇਤੂ ਮਕਰ ’ਚ
ਬਿਕ੍ਰਮੀ ਸੰਮਤ : 2075, ਸਾਉਣ ਪ੍ਰਵਿਸ਼ਟੇ : 4, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 28 (ਹਾੜ੍ਹ), ਹਿਜਰੀ ਸਾਲ : 1439, ਮਹੀਨਾ : ਜ਼ਿਲਕਾਦ, ਤਰੀਕ : 5, ਨਕਸ਼ੱਤਰ :  ਹਸਤ (ਸਵੇਰੇ 7.53 ਤਕ), ਯੋਗ : ਸ਼ਿਵ (ਸਵੇਰੇ 9.39 ਤਕ)। ਚੰਦਰਮਾ : ਰਾਤ 7.56 ਤਕ ਕੰਨਿਆ ਰਾਸ਼ੀ ’ਤੇ ਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਦੁਪਹਿਰ 1.36 ਤੋਂ ਲੈ ਕੇ 19-20 ਮੱਧ ਰਾਤ 1.28 ਤਕ)। ਦਿਸ਼ਾ ਸ਼ੂਲ : ਦੱਖਣ ਤੇ ਆਗਨੇਯ (ਦੱਖਣ-ਪੂਰਬ) ਦਿਸ਼ਾ ਲਈ। ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)